ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ

ਇਸਤੋਂ ਪਿੱਛੋਂ ਅਹਿਮਦ ਸਾਮਾਨੀ ਦੇ ਪੁਤ੍ਰ ਅੱਬੁਲਹਸਨ ਬਿਨ ਨਸਰ ਨੇ ਕਿਸੇ ਵਿਦ੍ਵਾਨ ਨੂੰ ਆਗ੍ਯਾ ਦੇ ਕੇ ਇਸਦਾ ਤਰਜਮਾ ਫ਼ਾਰਸੀ ਭਾਖਾ ਵਿਖੇ ਕਰਾਯਾ॥

ਐਦੂੰ ਪਿਛੇ ਰੋਜਕੀ ਨਾਮੀ ਕਵਿ ਨੇ ਬਾਦਸ਼ਾਹ ਦੇ ਹੁਕਮ ਨਾਲ ਛੰਦਾਂ ਵਿਖੇ ਇਸਨੂੰ ਬਨਾਯਾ ਇਸਤੋਂ ਪਹਿਲੇ ਜੋ ਤਰਜਮੇ ਹੋਏ ਸੇ ਸੌ ਛੰਦ ਰਚਨਾ ਵਿਖੇ ਨਹੀਂ ਸੇ॥

ਇਸਤੋਂ ਪਿਛੇ ਸੁਲਤਾਨ ਮਸਊਦ ਦੇ ਪੁੱਤ੍ਰ ਅੱਵਲ ਮੁਜ਼ੱਫ਼ਰ ਬੈਰਾਮਸ਼ਾਹ ਨੇ, ਹਮੀਦ ਦੇ ਪੋਤੇ ਤੇ ਮੁਹੰਮਦ ਦੇ ਪੁਤ੍ਰ ਨਸਰੁੱਲਾ ਨੂੰ ਆਗ੍ਯਾ ਦੇ ਕੇ ਇਸ ਗ੍ਰੰਥ ਦਾ ਤਰਜਮਾ ਫ਼ਾਰਸੀ ਵਿਚ ਕਰਾਯਾ ਅਤੇ ਕਵਿ ਨੇ ਇਸਦਾ ਨਾਮ ਕਲੇਲਾ ਦਮਨਾ ਰੱਖਿਆ ਸੋ ਇਸ ਨਾਮ ਰੱਖਨ ਦਾ ਏਹ ਕਾਰਨ ਮਾਲੂਮ ਹੁੰਦਾ ਹੈ ਕਿ ਇਸ ਵਿਖੇ ਕਰਕਟ ਤੇ ਦਮਨਕ ਦੀ ਕਥਾ ਸ਼ੁਰੂ ਬਿਖੇ ਆਉਂਦੀ ਹੈ ਇਸੇਲਈ ਉਸ ਕਵਿ ਨੇ ਕਲੇਲਾ ਦਮਨਾਂ ਨਾਮ ਰਖਿਆ ਹੋਊ॥

ਫੇਰ ਅਲੀ ਦੇ ਪੁਤ੍ਰ ਹੁਸੈਨ ਨੇ ਜਿਸ ਦਾ ਉੱਘਾ ਨਾਮ ਕਾਸ਼ਫ਼ੀ ਸਾ ਉਸਨੇ ਇਸਦਾ ਅਨੁਵਾਦ ਫ਼ਾਰਸੀ ਵਿਖੇ ਕਰਕੇ ਇਸਦਾ ਨਾਮ ਅਨਵਾਰ ਸੁਹੇਲੀ ਰੱਖਿਆ॥

ਫੇਰ ਇਸ ਕਿਤਾਬ ਦੇ ਦੋ ਤਰਜਮੇ ਫ਼ਾਰਸੀ ਵਿੱਚ ਹੋਰ ਬੀ ਹੋਏ ਤੇ ਉਨ੍ਹਾਂ ਦਾ ਨਾਮ ਨਿਗਾਰਦਾਨਿਸ਼ ਤੇ ਅਯਾਰਦਾਨਿਸ਼ ਰੱਖਿਆ ਗਿਆ॥

ਇਸ ਸਮੇ ਵਿਖੇ ਫ਼ਾਰਸੀ ਵਿੱਚੋਂ ਉੜਦੂ ਵਿਖੇ ਕਿਤਨੇ ਹੀ ਤਰਜਮੇ ਹੋਏ ਹਨ ਪਰ ਨਾਮ ਉਨ੍ਹਾਂ ਦਾ ਓਹੀ ਰਿਹਾ ਜੋ ਪਿਛੇ ਰੱਖਿਆ ਗਿਆ ਸੀ॥

ਅੱਜਕਲ ਅੰਗ੍ਰੇਜ਼ੀ ਵਿੱਦ੍ਯਾ ਨੇ ਬਾਹਲਾ ਜ਼ੋਰ ਫੜ ਲਿਆ ਹੈ ਇਸਲਈ ਇਸਦਾ ਤਰਜਮਾ ਅੰਗ੍ਰੇਜ਼ੀ ਵਿਖੇ ਭੀ ਹੋਗਿਆ ਤੇ ਉਸ ਨੂੰ ਸਾਰੇ ਅੰਗ੍ਰੇਜ਼ੀ ਪੜ੍ਹਨ ਵਾਲੇ ਪੜ੍ਹਦੇ ਹਨ॥

ਹੁਣ ਇਸ ਪ੍ਰਸੰਗ ਵਿਖੇ ਇਹ ਬਾਤ ਬੀ ਦੱਸਣੀ ਜ਼ਰੂਰੀ ਹੈ ਜੋ ਕਲੇਲਾ ਦਮਨਾ ਨਾਮੀ ਕਿਤਾਬ ਜੋ ਅਰਬੀ ਵਿੱਚੋਂ ਫ਼ਾਰਸੀ ਵਿਖੇ ਤਰਜਮਾ ਕੀਤੀ ਗਈ ਹੈ ਸੋ ਓਹ ਆਪਣੇ ਢੰਗ ਤੇ ਕਵਿ ਨੇ ਬਨਾਈ ਹੈ ਤੇ ਪੰਚਤੰਤ੍ਰ ਦੇ ਅਨੁਸਾਰ ਨਹੀਂ ਬਨਾਈ ਕਿਉਂ ਜੋ ਪ੍ਰਸੰਗ ਤਾਂ ਓਹੀ ਰੱਖੇ ਹਨ ਪਰ ਜਿੱਥੇ ਜਿੱਥੇ ਪ੍ਰਮਾਣ ਦਿੱਤੇ ਗਏ ਹਨ