ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੧੦੩


ਪਾਪਨੀ ਦੁਸਟੇ! ਚੁਪ ਕਿਉਂ ਨਹੀਂ ਕਰਦੀ ਤੂੰ ਬੜੀ ਢੀਠ ਹੈਂ ਜੋ ਮੈਨੂੰ ਹਾਸਾ ਕਰਦੀ ਹੈਂ?

ਦੋਹਰਾ॥ ਅਲਪ ਮੁਖੀ ਵਿਭਚਾਰਨੀ ਰੰਡੇ ਪੰਡਿਤ ਵੈਰ॥
ਬੋਲਤ ਨਹਿ ਸੰਕਾ ਕਰੇਂ ਕਿਉਂ ਨ ਹਨੋ ਤੁਹਿ ਗੈਰ॥੪੩੯॥

ਇਹ ਬਾਤ ਕਹਿਕੇ ਬਾਂਦਰ ਬੋਲਿਆ ਹੇ ਮੂਢੇ! ਤੈਨੂੰ ਮੇਰੀ ਕੀ ਚਿੰਤਾ। ਕਿਉਂ ਜੋ ਬੁਧਿਮਾਨਾਂ ਨੇ ਕਿਹਾ ਹੈ:–

ਦੋਹਰਾ॥ ਸ਼੍ਰਧਾ ਯੁਤ ਜੋ ਪੂਛ ਹੈ ਤਾਂਹ ਕਹੋ ਤੂੰ ਬੈਨ॥
ਬਿਨ ਸਰਧਾਲੂ ਬਚਨ ਇਮ ਦੀਪਕ ਸੂਨੇ ਐਨ॥੪੪੦॥

ਇਸ ਪ੍ਰਕਾਰ ਕਹਿਕੇ ਉਸ ਬਾਂਦਰ ਨੇ ਘੋਸਲੇ ਵਿਖੇ ਬੈਠੀ ਹੋਈ ਚਿੜੀ ਦਾ ਘੋਸਲਾ ਦਰਖਤ ਉਪਰ ਚੜ੍ਹਕੇ ਸੌ ਟੋਟਾ ਕਰ ਸਿਟਿਆ,ਇਸ ਲਈ ਮੈਂ ਕਿਹਾ ਸੀ:–

ਦੋਹਰਾ।। ਯੋਗ ਅਯੋਗ ਬਿਚਾਰ ਬਿਨ ਮਤ ਕਰ ਤੂੰ ਉਪਦੇਸ॥
ਮੂਰਖ ਬਾਨਰ ਚਟਕ ਗ੍ਰਹ ਹਨ ਕਰ ਦੀਆ ਕਲੇਸ॥੪੪੧॥

ਸੋ ਹੇ ਮੂਰਖ! ਤੈਨੂੰ ਸਿਖਿਆ ਦਿਤੀ ਹੋਈ ਬੀ ਨਾ ਪੋਹੀ, ਅਥਵਾ ਏਹ ਤੇਰਾ ਦੋਸ ਨਹੀਂ ਕਿਉਂ ਜੋ ਸ੍ਰੇਸਟ ਪੁਰਖ ਨੂੰ ਸਿਖ੍ਯਾ ਦਿਤੀ ਗੁਨਦਾਈ ਹੁੰਦੀ ਹੈ ਦੁਸਟ ਨੂੰ ਨਹੀਂ ਹੁੰਦੀ। ਇਸ ਉਤੇ ਐਉਂ ਕਿਹਾ ਹੈ:–

ਦੋਹਰਾ॥ ਅਧਿਕਾਰੀ ਬਿਨ ਕਿਆ ਕਰੇ ਪੰਡਿਤਾਈ ਕੀ ਬਾਤ॥
ਯਥਾ ਅਧੇਰੇ ਸਦਨ ਮੇਂ ਘਟ ਮੇਂ ਦੀਪਕ ਭ੍ਰਾਤ॥੪੪੨॥

ਸੋ ਤੂੰ ਬੀ ਝੂਠੀ ਪੰਡਿਤਾਈ ਦੇ ਘਮੰਡ ਵਿਖੇ ਆਕੇ ਮੇਰੇ ਉਪਦੇਸ ਨੂੰ ਨਾ ਸੁਣਿਆ ਅਰ ਨਾ ਤੈਨੂੰ ਸਾਂਤਿ ਆਈ ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਜੋ ਤੂੰ ਅਪ ਜਾਤ ਹੈਂ॥ ਕਿਹਾ ਹੈ:–

ਦੋਹਰਾ ॥ ਜਾਤ ਔਰ ਅਨੁਜਾਤ ਪੁਨ ਅਤੀਜਾਤ ਅਪਜਾਤ।
ਚਾਰ ਭਾਂਤਿ ਕੇ ਪੁਤ੍ਰ ਹੈਂ ਗੁਨਿਜਨ ਕਹਿ ਬਖ੍ਯਾਤ॥੪੪੩॥
ਮਾਤ ਸਦ੍ਰਿਸ਼ ਰੁਨ ਜਾਤ ਮੇਂ ਪਿਤਾ ਤੁਲ ਅਨੁਜਾਤ।
ਅਧਿਕ ਗੁਣੀ ਅਤਿਜਾਤ ਹੈ ਹੀਨ ਹੋਤ ਅਪਜਾਤ॥੪੪੪॥
ਤਥਾ—ਨਿਜ ਬਿਨਾਸ ਨਹਿ ਲਖਤ ਖਲ ਪਰ ਦੁਖ ਮੈਂ ਹਰਖਾਤ॥
ਸੀਸ ਕਟੇ ਧੜ ਨਾਚ ਹੈ ਸਮਰ ਬਿਖੇ ਪਿਖ ਤਾਤ॥੪੪੫॥

ਵਾਹ ਵਾ ਕਿਆ ਹੱਛਾ ਕਿਹਾ ਹੈ:–