ਪੰਨਾ:ਪੰਚ ਤੰਤ੍ਰ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਪੰਚ ਤੰਤ੍ਰ

ਦੋਹਰਾ॥ ਧਰਮ ਬੁਧਿ ਦੁਰਬੁਧੀ ਦੋ ਰਹਿਤ ਹੁਤੇ ਇਕ ਜਾਇ।

ਦੁਰਬੁਧੀ ਨੇ ਪਿਤਾ ਨਿਜ ਧੂਮ ਬੀਚ ਦੀਆ ਘਾਇ॥੪੪੬

ਦਮਨਕ ਨੇ ਪੁਛਿਆ ਏਹ ਬਾਤ ਕਿਸ ਪ੍ਰਕਾਰ ਹੈ।।

ਕਰਟਕ ਬੋਲਿਆ ਸੁਨ:-

੧੯ ਕਥਾ॥ ਕਿਸੇ ਜਗਾ ਧਰਮ ਬੁਧਿ ਅਰ ਪਾਪ ਬੁਧਿ ਨਾਮੀ ਦੋ ਮਿਤ੍ਰ ਰਹਿੰਦੇ ਸੇ, ਇਕ ਦਿਨ ਪਾਪਬੁਧਿ ਨੇ ਸੋਚਿਆ ਜੋ ਮੈਂ ਮੂਰਖ ਅਤੇ ਧਨ ਹੀਨ ਹਾਂ ਇਸ ਲਈ ਇਹ ਕੰਮ ਕਰਾਂ ਜੋ ਇਸ ਧਰਮ ਬੁਧਿ ਨੂੰ ਨਾਲ ਲੈ ਕੇ, ਪਰਦੇਸ ਜਾਕੇ, ਇਸਦੇ ਆਸਰੇ ਧਨ ਕਮਾਕੇ, ਫੇਰ ਇਸਨੂੰ ਭੀ ਧੋਖਾ ਦੇ ਕੇ, ਸੁਖ ਭੋਗਾਂ,ਤਾਂ ਦੂਜੇ ਦਿਨ ਪਾਪ ਬੁਧਿ ਨੇ ਧਰਮ ਬੁਧਿ ਨੂੰ ਕਿਹਾ ਹੇ ਭਾਈ ਤੂੰ ਬ੍ਰਿਧ ਹੋਕੇ ਆਪਨੇ ਕੇਹੜਿਆਂ ਕੰਮਾਂ ਨੂੰ ਯਾਦ ਕਰੇਂਗਾ ਅਰ ਪਰਦੇਸ ਦੇਖੇ ਬਿਨਾਂ ਆਪਣੇ ਬਾਲ ਬਚੇ ਨੂੰ ਕੀ ਬਾਤ ਸੁਨਾਯਾ ਕਰੇਂਗਾ॥ ਮਹਾਤਮਾਂ ਨੇ ਐਉਂ ਕਿਹਾ ਹੈ:-

ਦੋਹਰਾ॥ ਦੇਸ਼ਾਂਤਰ ਮੇਂ ਜਾਇ ਜਿਸ ਗੁਨ ਨਹਿ ਲੀਨਾ ਕੋਇ।

ਬ੍ਰਿਥਾ ਭੁਮਨ ਕਰ ਤਾਸ ਨੇ ਦਈ ਆਰਬਲ ਖੋਇ॥੪੪੭॥

ਤਥਾ-ਵਿਦ੍ਯਾ ਧਨ ਅਰ ਸਿਲਪ ਕੋ ਤਬ ਲਗ ਲਹੇ ਨ ਕੋਇ॥

ਜਬ ਲਗ ਤਜ ਨਿਜ ਦੇਸ ਕੋ ਅਟਤ ਨ ਧਰਤੀ ਲੋਇ॥੪੪੮॥

ਧਰਮ ਬੁਧਿ ਉਸਦੀ ਬਾਤ ਨੂੰ ਸੁਨਕੇ ਪ੍ਰਸੰਨ ਹੋ ਕੇ, ਆਪਨੇ ਬਡਿਆਂ ਨੂੰ ਪੁਛਕੇ ਚੰਗੇ ਮਹੂਰਤ ਉਸ ਪਾਪ ਬੁਧਿ ਦੇ ਨਾਲ ਪਰਦੇਸ ਨੂੰ ਤੁਰ ਪਿਆ ਪਰਦੇਸ ਬਿਖੇ ਧਰਮਬੁਧਿ ਦੇ ਪ੍ਰਤਾਪ ਕਰਕੇ ਪਾਪ ਬੁਧਿ ਨੇ ਬਹੁਤ ਸਾਰਾ ਧਨ ਇਕੱਠਾ ਕੀਤਾ ਫੇਰ ਦੋਵੇਂ ਜਣੇ ਬਹੁਤ ਸਾਰਾ ਧਨ ਲੈ ਕੇ ਖੁਸ਼ੀ ਹੋਏ ਹੋਏ ਆਪਣੇ ਸ਼ਹਿਰ ਨੂੰ ਤੁਰ ਪਏ॥ ਕਿਆ ਠੀਕ ਕਿਹਾ ਹੈ:-

ਦੋਹਰਾ॥ ਵਿਦ੍ਯਾ ਧਨ ਅਰ ਸਿਲਪ ਇਹ ਜਾਕੋ ਮਿਲ ਹੈਂ ਤੀਨ।

ਸੌ ਯੋਜਨ ਵਤ ਕੋਸ ਕੇ ਤੇ ਮਾਨਤ ਪਰਬੀਨ॥੪੪੯॥

ਤਦ ਆਪਨੇ ਸ਼ਹਿਰ ਦੇ ਨਜ਼ਦੀਕ ਆਕੇ ਪਾਪ ਬੁਧਿ ਨੇ ਧਰਮ ਬੁਧ ਨੂੰ ਕਿਹਾ ਹੇ ਭਾਈ! ਇਹ ਸਾਰਾ ਧਨ ਘਰ ਬਿਖੇ ਨਹੀਂ ਲੈ ਜਾਨਾ ਚਾਹੀਦਾ ਕਿਉਂ ਜੋ ਸਾਰੇ ਸਨਬੰਧੀ ਮੰਗਨਗੇ ਇਸ ਲਈ ਇਸ ਧਨ ਨੂੰ ਇਸ ਸੰਘਨੇ ਬਨ ਬਿਖ ਦੱਬ ਕੇ ਥੋੜਾ