ਪੰਨਾ:ਪੰਚ ਤੰਤ੍ਰ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੧੦੪

ਜਿਹਾ ਲੈ ਚਲੀਏ ਜਦ ਫੇਰ ਕਦੇ ਲੋੜ ਪਏਗੀ ਤਾਂ ਆਕੇ ਲੈ ਜਾਵਾਂਗੇ।। lਦੇਖ ਮਹਾਤਮਾਂ ਨੇ ਐਉਂ ਕਿਹਾ ਹੈ:-

ਦੋਹਰਾ ਬੁਧਿਮਾਨ ਨਿਜ ਸੁਲਪ ਭੀ ਨਾਂਹ ਦਿਖਾਵੇ ਦ੍ਰਬਯ।

ਧਨ ਦੇਖਤ ਮੁਨਿ ਮਨ ਡਿਗੇ ਐਸੀ ਹੈ ਭਵਤਬਯ ।।੪੫੦।

ਦੋਹਰਾ॥ ਜਲ ਮੇਂ ਖਾਵਤ ਮੀਨ ਪਲ ਥਲ ਮੇਂ ਆਨ ਸਵਾਨ॥

ਵਿਹਗ ਖਾਤ ਆਕਾਸ ਮੇਂ ਤਥਾ ਲਖੋ ਧਨਵਾਨ ।।੪੫੧।।

ਇਸ ਬਾਤ ਨੂੰ ਸੁਨਕੇ ਧਰਮ ਬੁਧ ਬੋਲਿਆ ਇਸੇ ਤਰਾਂ ਕਰੋ, ਤਦ ਓਹ ਦੋਵੇਂ ਧਨ ਨੂੰ ਦਬ ਕੇ ਘਰ ਨੂੰ ਚਲੇ ਗਏ ਫੇਰ ਦੁਜੇ ਦਿਨ ਪਾਪ ਬੁਧਿ ਨੇ ਅਧੀ ਰਾਤੀ ਬਨ ਵਿਖੇ ਜਾ ਧਨ ਨੂੰ ਪੁਟਕੇ ਉਸ ਟੋਏ · ਨੂੰ ਮਿਟੀ ਨਾਲ ਭਰਕੇ ਘਰ ਲੈ ਗਿਆ ਅਰ ਧਰਮ ਬੁਧਿ ਨੂੰ ਆਕੇ ਝੋਲਿਆਂ ਹੈ ਮਿਤ੍ਰ! ਮੇਰਾ ਕੁਟੰਬ ਬਹੁਤ ਹੈ ਇਸ ਲਈ ਖਰਚੋਂ ਭੰਗ ਹਾਂ ਚਲ ਹੋਰ ਧਨ ਲੈ ਆਵੀਏ। ਓਹ ਬੋਲਿਆ ਐਵੇਂ ਕਰੋ, ਜਦ ਉਨਾਂ ਨੇ ਜਾਕੇ ਓਹ ਜਗਾਂ ਪੁਟਕੇ ਦੇਖੀ ਤਾਂ ਸਖਨਾ ਭਾਂਡਾਂ ਦੇਖਿਆ ਤਦ ਪਾਪ ਬੁਧਿ ਆਪਨੇ ਸਿਰ ਨੂੰ ਹੱਥ ਮਾਰਕੇ ਬੋਲਿਆ ਹੇ ਧਰਮ ਬੁਧਿ ਇਹ ਧਨ ਤੂੰ ਹੀ ਚੁਰਾਯਾ ਹੈ ਕਿਉਂ ਜੋ ਜੇ ਕਦੇ ਓਪਰਾ ਲੈਂਦਾ ਤਾਂ ਟੋਏ ਪੂਰਨ ਦੀ ਕੀ ਜਰੂਰਤ ਸੀ॥ ਸੋ ਮੈਨੂੰ ਅਧਾ ਧਨ ਦੇਹ ਨਹੀਂ ਤਾਂ ਅਦਾਲਤੀ ਕੋਲ ਜਾਂਦਾ ਹਾਂ ਓਹ ਬੋਲਿਆ ਹੇ ਪਾਪੀ ਇਸ ਤਰਾਂ ਨਾ ਕਹੁ ਕਿਉਂ ਜੋ ਮੈਂ ਧਰਮ ਬੁਧਿ ਹਾਂ ਮੈਂ ਇਸ ਪ੍ਰਕਾਰ ਚੋਰੀ ਨਹੀਂ ਕਰਨ ਵਾਲਾ ਮਹਾਤਮਾ ਨੇ ਕਿਹਾ ਹੈ:-

ਦੋਹਰਾ॥ ਪਰ ਦਾਰਾ ਕੋ ਮਾਤ ਸਮ ਪਰ ਧਨ ਲੋਹ ਸਮਾਨ॥

ਅਪਨੇ ਸਮ ਸੰਸਾਰ ਕੋ ਧਰਮ ਬੁਧਿ ਪਹਿਚਾਨ॥੪੫੨॥

ਇਸ ਪ੍ਰਕਾਰ ਕਹਿੰਦੇ ਹੋਏ ਓਹ ਦੋਵੇਂ ਅਦਾਲਤੀ ਦੇ ਪਾਸ ਜਾਕੇ ਇਕ ਦੂਜੇ ਨੂੰ ਕਲੰਕ ਲਗਾਉਨ ਲਗੇ ਜਦ ਅਦਾਲਤੀਆਂ ਨੇ ਉਨ੍ਹਾਂ ਦੇ ਲਈ ਸਪਥ ( ਸੁਗੰਦ) ਦੇਨ ਦਾ ਬਿਚਾਰ ਕੀਤਾ ਤਦ ਪਾਪ ਬੁਧਿ ਬੋਲਿਆ ਕਸਮ ਦੇਨੀ ਹੱਛੀ ਨਹੀਂ॥ ਮਹਾਤਮਾ ਮਨੂ ਜੀ ਨੇ ਐਉਂ ਕਿਹਾ ਹੈ:-

ਦੋਹਰਾ॥ ਪ੍ਰਿਥਮ ਲਿਖਤ ਪਿਖ ਰਾਰ ਮੇਂ ਲਿਖੇਤ ਬਿਨਾ ਹੈ ਸਾਖ॥

ਹੈ ਅਭਾਵ ਇਨ ਕੋ ਜਹਾਂ ਤਹਾਂ ਸਪਥ ਕੋ ਰਾਖ॥੪੫੩॥

ਸੋ ਇਸ ਬਾਤ ਦੀ ਗਵਾਹੀ ਲਈ ਬ੍ਰਿਛ ਦੇਵਤਾ ਸਾਖੀ ਹੈ