ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੧੦੯


ਰਹਿੰਦਾ ਸੀ ਓਹ ਧਨ ਦੇ ਦੂਰ ਹੋ ਜਾਨ ਕਰਕੇ ਸੋਚਨ ਲਗਾ।। ਯਥਾ:-

ਦੋਹਰਾ॥ ਨਾਥ ਜਿਸੀ ਅਸਥਾਨ ਮੇਂ ਧਨ ਸੋਂ ਭੋਗੇ ਭੋਗ॥
ਤਹ ਨਿਰਧਨ ਹੋ ਜੋ ਬਸੇ ਵਹੀ ਅਧਮ ਹੇਂ ਲੋਗ॥੪੬੨॥
ਤਥਾ।। ਅਹੰਕਾਰ ਕੇ ਸਹਿਤ ਜਹਿ ਆਗ੍ਯਾ ਕੀਨੀ ਹੋਇ॥
ਤਹਾਂ ਦੀਨਤਾ ਨਾ ਕਰੇਂ ਬੁਧਿਮਾਨ ਜੋ ਲੋਇ॥ ੪੬੩॥

ਉਸਦੇ ਘਰ ਬਿਖੇ ਇਕ ਲੋਹੇ ਦਾ ਵੱਡਾ ਤੱਕੜ ਸਾ, ਉਸ ਨੂੰ ਕਿਸੇ ਸੇਠ ਦੇ ਘਰ ਅਮਾਨਤ ਰਖਕੇ ਪਰਦੇਸ ਨੂੰ ਚਲਿਆ ਗਿਆ ਬਹੁਤ ਚਿਰ ਪਰਦੇਸ ਦੀ ਸੈਲ ਕਰਕੇ ਆਪਨੇ ਨਗਰ ਨੂੰ ਆਯਾ ਅਰ ਉਸ ਸੇਠ ਨੂੰ ਜਾਕੇ ਬੋਲਿਆ ਮੇਰਾ ਤੱਕੜ ਦੇਹ, ਸੇਠ ਬੋਲਿਆ ਭਾਈ ਉਸਨੂੰ ਤਾਂ ਚੂਹੇ ਖਾ ਗਏ ਹਨ। ਇਸ ਬਾਤ ਨੂੰ ਸੁਨਕੇ ਜੀਰਨਧਨ ਬੋਲਿਆ ਹੈ ਸੇਠ! ਜੇਕਰ ਉਸ ਨੂੰ ਚੂਹੇ ਖਾ ਗਏ ਹਨ ਤਾਂ ਤੇਰਾ ਕੀ ਦੋਸ ਹੈ ਕਿਉਂ ਜੋ ਕੋਈ ਚੀਜ ਹਮੇਸ਼ਾ ਨਹੀਂ ਰਹਿੰਦੀ ਪਰ ਹੱਛਾ ਮੈਂ ਨਦੀ ਨੂੰ ਇਸ਼ਨਾਨ ਕਰਨ ਲਈ ਜਾਂਦਾ ਹਾਂ ਸੋ ਤੂੰ ਆਪਨੇ ਪੁਤ੍ਰ ਧਨਦੇਵ ਨੂੰ ਮੇਰੇ ਨਾਲ ਭੇਜ ਦੇ ਮਤ ਕਿਧਰੇ ਮੈਂ ਨ੍ਹਾਉਣ ਲਗਾਂ ਅਰ ਮੇਰੇ ਕਪੜੇ ਕੋਈ ਚਕ ਲੈ ਜਾਵੇ ਸੇਠ ਨੇ ਭੀ ਇਹ ਬਿਚਾਰਿਆ ਕਿ ਇਹ ਠੀਕ ਕਹਿੰਦਾ ਹੈ ਨਾ ਜਾਨੀ ਏ ਕਿਧਰੇ ਆਪਨੇ ਕਪੜੇ ਗਹਿਨੇ ਗੁਵਾ ਆਵੇ ਇਸ ਲਈ ਸੇਠ ਨੇ ਅਪਨੇ ਪੁਤ੍ਰ ਨੂੰ ਆਖਿਆ ਹੈ ਪੁਤ੍ਰ ਇਹ ਤੇਰਾ ਚਾਚਾ ਹੈ ਇਸ ਨਾਲ ਇਸ਼ਨਾਨ ਲਈ ਨਦੀ ਤੇ ਜਾਹ॥ ਕਿਆ ਹਛਾ ਕਿਹਾ ਹੈ:-

ਦੋਹਰਾ॥ ਨਹਿ ਭਗਤੀ ਸੇਂ ਕਰਤ ਕੋਊ ਕਾਹੂੰ ਪੈ ਉਪਕਾਰ।
ਕਰਤ ਲੋਭ ਭਯ ਹੇਤ ਹਿਤ ਕਛੁਕ ਨਿਮਿਤ ਬਿਚਾਰ॥੪੬੪॥
ਤਥਾਬਿਨ ਕਾਰਨ ਜਿਸ ਠੌਰ ਮੇਂ ਅਤਿ ਆਦਰ ਹੋ ਜਾਇ।
ਅੰਤ ਬਿਖੇ ਦੁਖਦਾਯਨੀ ਬਿਪਦਾ ਤਹਾਂ ਲਖਾਇ॥੪੬੫॥

ਬਾਨੀਏ ਦਾ ਪੁਤ੍ਰ ਬੀ ਇਸ਼ਨਾਨ ਦੀ ਸਮ੍ਰਿਗੀ ਨੂੰ ਲੈਕੇ ਬੜੀ ਪ੍ਰਸੰਨਤਾ ਸਹਿਤ ਉਸਦੇ ਨਾਲ ਗਿਆ ਜਦ ਓਹ ਬਾਨੀਆਂ ਨਦੀ ਤੇ ਪਹੁੰਚਿਆ ਉਥੇ ਇਸ਼ਨਾਨ ਕਰਕੇ ਉਸ ਬਾਲਕ ਨੂੰ ਨਦੀ ਦੀ ਗੁਫਾ ਵਿਖੇ ਬੰਦ ਕਰਕੇ ਉਸਦੇ ਅਗੇ ਬੜੀ ਭਾਰੀ ਸਿਲਾ ਦੇਕੇ ਮੁੜ ਆਯਾ॥ ਤਦ ਉਸਨੂੰ ਅਕੱਲਾ ਦੇਖ ਕੇ ਸੇਠ ਨੇ ਪੁਛਿਆ ਮੇਰਾ ਪੁਤ੍ਰ ਕਿਥੇ ਹੈ ਜੋ ਤੇਰੇ ਨਾਲ ਗਿਆ ਸੀ? ਬਾਣੀਆਂ ਬੋਲਿਆ