ਪੰਨਾ:ਪੰਚ ਤੰਤ੍ਰ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਚ ਤੰਤ੍ਰ

ਓਹ ਫ਼ਾਰਸੀ ਤੇ ਅਰਬੀ ਦੇ ਦਿੱਤੇ ਗਏ ਹਨ ਅਤੇ ਨਾਮਾਂ ਦੀ ਉਲਟਾ ਪਲਟੀ ਬੀ ਕਰ ਦਿੱਤੀ ਹੈ, ਇੱਸੇ ਲਈ ਬੁਧਸਿੰਘ ਨੇ ਬੀ ਉਸੇ ਢੰਗ ਤੇ ਤਰਜਮਾ ਕੀਤਾ ਸੀ ਉਸਨੂੰ ਦੇਖਕੇ ਚੰਗੀ ਤਰਾਂ ਨਿਸਚਾ ਹੋਗਿਆ ਜੋ ਓਹ ਤਰਜਮਾ ਸਾਰੇ ਪੰਚਤੰਤ੍ਰ ਦਾ ਜਿਉਂ ਕਾ ਤਿਉਂ ਨਹੀਂ ਹੋਯਾ ਹੋਊ ਜੇਕਰ ਓਹ ਤਰਜਮਾ ਠੀਕ ਠੀਕ ਹੁੰਦਾ ਤਾਂ ਬੁਧਸਿੰਘ ਦਾ ਤਰਜਮਾ ਵੀ ਠੀਕ ਹੁੰਦਾ ਹੈ॥

ਪਰ ਇਹ ਬਾਤ ਸਭਨਾਂ ਨੂੰ ਯਾਦ ਰਹੇ ਕਿ ਜਦ ਦੂਸਰੇ ਦੇਸ ਵਾਲੇ ਤਾਂ ਇਸ ਕਿਤਾਬ ਨੂੰ ਪੜ੍ਹ ਪੜ੍ਹਕੇ ਲਾਇਕ ਹੋਜਾਨ ਅਤੇ ਸਾਡੇ ਦੇਸੀ ਭਾਈ ਕਿ ਜਿਨ੍ਹਾਂ ਦੇ ਵੱਡਿਆਂ ਨੇ ਇਹ ਵਿੱਦ੍ਯਾ ਆਪਣੇ ਜਿਗਰ ਵਿਚੋਂ ਕੱਢੀ ਸੀ ਖ਼ਾਲੀ ਰਹਿਜਾਨ ਇਸ ਘਾਟੇ ਦੇ ਪੂਰਾ ਕਰਨ ਲਈ ਅਸਾਂ ਨੇ ਇਸ ਰਾਜਨੀਤਿ ਗ੍ਰੰਥ ਦੇ ਤਰਜਮੇ ਦਾ ਪੰਜਾਬੀ ਭਾਖਾ ਵਿਖੇ ਇਰਾਦਾ ਕੀਤਾ॥

ਅਸਾਂ ਨੇ ਇਸ ਦਾ ਤਰਜਮਾ ਪੰਚਤੰਤ੍ਰ ਤੋਂ ਜੋ ਸੰਸਕ੍ਰਿਤ ਵਿਖੇ ਬਿਸ਼ਨੁਸ਼ਰਮਾ ਨਾਮੀ ਪੰਡਿਤ ਨੇ ਬਣਾਇਆ ਹੋਯਾ ਹੈ ਅਰੰਭ ਕੀਤਾ ਅਤੇ ਇਸਦੇ ਬਣਾਉਣ ਵਿਖੇ ਜਿਥੋਂ ਤੀਕ ਹੋ ਸਕਿਆ ਹੈ ਪੰਚਤੰਤ੍ਰ ਦੇ ਅਨੁਸਾਰ ਹੀ ਕੀਤਾ ਅਤੇ ਨਾਮ ਓਹੀ ਰਹਿਣ ਦਿੱਤੇ ਅਤੇ ਜਿੱਥੇ ਜਿੱਥੇ ਸਿੱਧੀ ਸੰਸਕ੍ਰਿਤ ਸੀ ਉੱਥੇ ਤਾਂ ਪੰਜਾਬੀ ਬੋਲੀ ਕੀਤੀ ਅਤੇ ਜਿੱਥੇ ਸ਼ਲੋਕ ਸੇ ਉਥੇ ਦੋਹਰਾ ਕਬਿੱਤ ਬਣਾਏ ਜਿਸ ਤੋਂ ਇਹ ਸਾਫ਼ ਜ਼ਾਹਿਰ ਹੋਜਾਏ ਜੋ ਏਹ ਤਰਜਮਾ ਪੂਰਾ ਪੂਰਾ ਕੀਤਾ ਗਿਆ ਹੈ ਕੁਝ ਆਪਣੀ ਮਿਲਾਉਟ ਨਹੀਂ ਅਤੇ ਨਾ ਕੋਈ ਬਾਤ ਛੱਡੀ ਹੈ॥

ਕਈਆਂ ਮਿਤ੍ਰਾਂ ਨੇ ਏਹ ਬਾਤ ਭੀ ਆਖੀ ਕਿ ਇਸਦੇ ਕਈ ਸ਼ਲੋਕ ਘਟਾ ਦੇਵੋ ਪਰ ਅਸਾਂ ਇਹ ਬਾਤ ਉਚਿਤ ਨਹੀਂ ਸਮਝੀ ਕਿਉਂ ਜੋ ਪੂਰਾ ਤਰਜਮਾ ਤਦ ਹੀ ਹੁੰਦਾ ਹੈ ਜੋ ਉਸਦਾ ਇਕ ਅੱਖਰ ਬੀ ਨਾ ਛੱਡਿਆ ਜਾਏ ਸੋ ਇਸੇਤਰਾਂ ਕੀਤਾ ਪਰ ਫੇਰ ਬੀ ਦੋ ਸ਼ਲੋਕ ਛੱਡਨੇ ਪਏ॥

ਅੰਤ ਵਿਖੇ ਇਹ ਬਾਤ ਦੱਸਨੀ ਭੀ ਕੁਝ ਅਜੋਗ ਨਹੀਂ ਮਲੂਮ ਹੁੰਦੀ ਕਿ ਅਸਾਂ ਇਸਦੇ ਤਰਜਮੇ ਕਰਣ ਦਾ ਇਰਾਦਾ ਤਾਂ ਬਹੁਤ ਚਿਰ ਦਾ ਕੀਤਾ ਹੋਯਾ ਸੀ ਪਰ ਉੱਦਮ ਨਾ ਹੋਯਾ ਪਰ ਹੁਣ ਕਈਆਂ ਮਤ੍ਰਾਂ ਨੇ ਇਸਦੇ ਤਰਜਮੇ ਕਰਨ ਲਈ ਬਹੁਤ ਸਾਰਾ ਉਕਸਾਯਾ