ਪੰਨਾ:ਪੰਚ ਤੰਤ੍ਰ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੨

ਪੰਚ ਤੰਤ੍ਰ


ਉਨ੍ਹਾਂ ਬ੍ਰਾਹਮਨਾਂ ਨੇ ਉਸਦੇ ਰੂਬਰੂ ਬਹੁਤ ਚੀਜਾਂ ਵੇਚਕੇ ਹੀਰੇ ਮੋਤੀ ਖਰੀਦ ਲੀਤੇ ਅਰ ਉਸਦੇ ਸਾਮਨੇ ਉਨ੍ਹਾਂ ਨੇ ਜਵਾਹਰਾਤ ਨੂੰ ਆਪਣਿਆਂ ਪਟਾਂ ਵਿਖੇ ਸੀਉਂ ਲੀਤਾ ਅਰ ਆਪਨੇ ਦੇਸ ਨੂੰ ਤੁਰ ਪਏ ਉਨ੍ਹਾਂ ਨੂੰ ਜਾਂਦਿਆਂ ਦੇਖਕੇ ਉਸ ਪੰਡਿਤ ਨੇ ਸੋਚਿਆ ਜੋ ਮੈਂ ਤਾਂ ਇਨ੍ਹਾਂ ਦਾ ਕੁਝ ਬੀ ਨਾ ਚੁਰਾਯਾ ਹੁਨ ਏਹ ਬਾਤ ਕਰਾਂ ਜੋ ਇਨ੍ਹਾਂ ਦੇ ਨਾਲ ਜਾਕੇ ਰਸਤੇ ਬਿਖੇ ਇਨ੍ਹਾਂ ਨੂੰ ਜਹਿਰ ਦੇਕੇ ਸਬ ਨੂੰ ਮਾਰਕੇ ਸਾਰਾ ਧਨ ਲੈ ਆਵਾਂ॥ ਏਹ ਬਾਤ ਸੋਚ ਉਨਾਂ ਦੇ ਅੱਗੇ ਰੋ ਕੇ ਬੋਲਿਆ ਹੇ ਮਿਤ੍ਰੋ! ਤੁਸੀਂ ਮੈਨੂੰ ਇਥੇ ਅਕੱਲਾ ਛੱਡਕੇ ਆਪਣੇ ਦੇਸ ਨੂੰ ਤੁਰ ਪਏ ਹੋ ਪਰ ਮੇਰਾ ਮਨ ਆਪ ਦੇ ਪ੍ਰੇਮ ਨਾਲ ਅਜੇਹਾ ਬਝ ਗਿਆ ਹੈ ਜੋ ਆਪਦੇ ਵਿਯੋਗ ਨੂੰ ਦੇਖ ਘਬਰਾ ਗਿਆ ਹਾਂ ਅਤੇ ਸ਼ਾਂਤਿ ਨੂੰ ਨਹੀਂ ਪਕੜਦਾ ਸੋ ਆਪ ਕ੍ਰਿਪਾ ਕਰਕੇ ਮੈਨੂੰ ਬੀ ਨਾਲ ਲੈ ਚਲੋ ਮੈਂ ਆਪਦੀ ਸੇਵਾ ਕਰਾਂਗਾ॥ ਉਨ੍ਹਾਂ ਨੇ ਉਸ ਦੀ ਬਾਤ ਸੁਨਕੇ ਕਿਹਾ ਹੱਛਾ ਸਾਡੇ ਨਾਲ ਹੀ ਚਲ। ਜਦ ਉਹ ਤੁਰ ਪਏ ਤਾਂ ਪਲੀਪੁਰ ਨਾਮੀ ਸ਼ਹਿਰ ਦੇ ਨਜ਼ਦੀਕ ਇਕ ਕਾਗ ਨੇ ਇਹ ਅਵਾਜ ਦਿਤੀ "ਹੇ ਭੀਲੋ ਦੌੜੋ ਇਹ ਸਵਾ ਲਖ ਰੁਪੈਯਾ ਲਈ ਜਾਂਦੇ ਹਨ" ਤਦ ਉਸ ਕਾਗ ਬਾਣੀ ਨੂੰ ਸਮਝਕੇ ਭੀਲ ਦੌੜੇ ਅਤੇ ਸੋਟਿਆਂ ਦੇ ਨਾਲ ਉਨ੍ਹਾਂ ਨੂੰ ਕੁਟਕੇ, ਉਨ੍ਹਾਂ ਦੇ ਕੱਪੜੇ ਖੋਹ ਲਏ ਪਰ ਧਨ ਕੁਝ ਨਾ ਲੱਭਾ ਭੀਲ ਬੋਲੇ ਭਾਈ ਕਦੇ ਕਾਂਗ ਦੀ ਬਾਣੀ ਝੂਠੀ ਨਹੀਂ ਹੋਈ ਇਸਲਈ ਆਪਦੇ ਪਾਸ ਧਨ ਹੈ ਸੋ ਸਾਨੂੰ ਦੇ ਦੇਵੋ ਨਹੀਂ ਤਾਂ ਅਸੀਂ ਆਪਨੂੰ ਮਾਰਕੇ ਤੁਹਾਡੇ ਸਰੀਰ ਨੂੰ ਪਾੜਕੇ ਦੇਖ ਲਵਾਂਗੇ ਤਦ ਉਨ੍ਹਾਂ ਭੀਲਾਂ ਦੀ ਇਸ ਬਾਤ ਨੂੰ ਸੁਨਕੇ ਉਸ ਚੋਰ ਪੰਡਿਤ ਨੇ ਸੋਚਿਆ ਜੇਕਰ ਇਹ ਇਨ੍ਹਾਂ ਬ੍ਰਾਹਮਣਾਂ ਨੂੰ ਮਾਰਕੇ ਇਨ੍ਹਾਂ ਦੇ ਸਰੀਰ ਦਾ ਧਨ ਲੈਣਗੇ ਤਾਂ ਉਸ ਲਾਲਚ ਕਰਕੇ ਮੈਨੂੰ ਬੀ ਮਾਰਨਗੇ ਇਸ ਲਈ ਮੈਂ ਪਹਿਲਾਂ ਆਪਣੀ ਜਾਨ ਦੇ ਦੇਵਾਂ ਜੋ ਮੇਰੇ ਸਰੀਰ ਵਿਚੋਂ ਤਾਂ ਧਨ ਨਾ ਨਿਕਲੇਗਾ ਇਸ ਲਈ ਇਹ ਛੁਟਕਾਰਾ ਪਾ ਜਾਨਗੇ॥ ਮਹਾਤਮਾ ਨੇ ਐਉਂ ਕਿਹਾ ਹੈ:-

ਦੋਹਰਾ॥ਕਾਹੇ ਡਰ ਹੈਂ ਕਾਲ ਤੇ ਡਰੇ ਨ ਛਾਡਤ ਤੋਹਿ॥
ਅਧੁਨਾ ਕਿੰਵਾ ਬਰਸ ਸਭ ਕਾਲ ਰਹੇਗਾ ਤੋਹਿ॥੪੭੨॥

ਤਥਾ—ਗੋ ਬ੍ਰਾਹਮਨ ਕੇ ਹੇਤ ਜੋ ਤ੍ਯਾਗ ਦੇਤ ਨਰ ਪ੍ਰਾਣ।