ਪਹਿਲਾ ਤੰਤ੍ਰ
੧੧੩
ਸੂਰਜ ਮੰਡਲ ਭੇਦ ਕੇ ਪਾਵਤ ਪਦ ਨਿਰਬਾਣ॥੪੭੩॥
ਇਸ ਬਾਤ ਨੂੰ ਸੋਚਕੇ ਚੋਰ ਪੰਡਿਤ ਬੋਲਿਆ ਹੇ ਭੀਲੋ! ਜੇ ਤੁਹਾਨੂੰ ਏਹ ਭਰਮ ਹੈ ਤਾਂ ਮੈਨੂੰ ਮਾਰਕੇ ਦੇਖ ਲੋ ਜੇਕਰ ਕੁਝ ਧਨ ਆਪ ਨੂੰ ਮਿਲਿਆ ਤਾਂ ਇਨ੍ਹਾਂ ਨੂੰ ਵੀ ਮਾਰ ਦੇਣਾ। ਤਦ ਭੀਲਾਂ ਨੇ ਉਸ ਨੂੰ ਮਾਰਕੇ ਜੋ ਦੇਖਿਆ ਤਾਂ ਕੁਝ ਬੀ ਨ ਲਭਾ ਇਸ ਲਈ ਉਨ੍ਹਾਂ ਨੇ ਓਹ ਬੀ ਚਾਰੇ ਬ੍ਰਾਹਮਣ ਛੱਡ ਦਿਤੇ॥ ਇਸ ਲਈ ਮੈਂ ਆਖਿਆ ਸੀ:-
ਦੋਹਰਾ॥ ਪੰਡਿਤ ਤੋਂ ਸਤ੍ਰ ਭਲਾ ਨਹਿ ਮੂਰਖ ਹਿਤਕਾਰ।
ਬਾਨਰ ਮੇਂ ਰਾਜਾ ਮੂਆਂ ਵਿਪ੍ਰਨ ਚੋਰ ਉਭਾਰ॥ ੪੭੪।।
ਹੁਨ ਬਹੁਤ ਕੀ ਕਹਿਨਾ ਹੈ ਇਹ ਦੋਵੇਂ ਤਾਂ ਇਸ ਪ੍ਰਕਾਰ ਝਗੜਦੇ ਸੇ ਤੇ ਸੰਜੀਵਕ ਥੋੜਾ ਚਿਰ ਪਿੰਗਲਕ ਨਾਲ ਯੁੱਧ ਕਰਕੇ ਸ਼ੇਰ ਦਿਆਂ ਤਿਖਿਆਂ ਨਵਾਂ ਕਰਕੇ ਫਟਿਆ ਹੋਯਾ ਪ੍ਰਿਥਵੀ ਉਪਰ ਡਿਗ ਪਿਆ ਅਰ ਮਰ ਗਿਆ ਸੰਜੀਵਕ ਨੂੰ ਮੋਯਾ ਦੇਖਕੇ ਪਿੰਗਲਕ ਉਸ ਦੇ ਗੁਣਾਂ ਨੂੰ ਯਾਦ ਕਰ ਆਂਸੂ ਭਰਕੇ ਬੋਲਿਆ ਓਹ ਹੋ! ਮੈਂ ਬੜੀ ਅਜੋਗ ਬਾਤ ਕੀਤੀ ਹੈ ਜੋ ਸੰਜੀਵਕ ਨੂੰ ਮਾਰ ਦਿਤਾ ਹੈ ਕਿਉਂ ਜੋ ਓਹ ਮੇਰੇ ਉਤੇ ਵਿਸਵਾਸ ਕਰ ਬੈਠਾ ਸੀ ਅਰ ਵਿਸ੍ਵਾਸਘਾਤ ਦਾ ਪਾਪ ਬੜਾ ਭਾਰਾ ਹੈ॥ ਮਹਾਤਮਾ ਨੇ ਐਂਉਂ ਕਿਹਾ ਹੈ:-
ਦੋਹਰਾ॥ ਮਿਤ੍ਰ ਦ੍ਰੋਹ ਅਰ ਕ੍ਰਿਤਘਨ ਪੁਨ ਵਿਸ੍ਵਾਸੀ ਘਾਤ।
ਇਨ ਸੇਂ ਨਰ ਨਰਕੇ ਪਰੇ ਸੂਰ ਚੰਦ ਲਗ ਤਾਤ॥੪੭੫॥
ਰਾਜ ਭੁਮਿ ਮਿਲ ਜਾਤ ਹੈ ਨਸ਼ਟ ਹੋਇ ਕਰ ਮੀਤ
ਉਤਮ ਸੇਵਕ ਨਾ ਮਿਲੇ ਇਹ ਸਮ ਹੈਂ ਕਿਹ ਰੀਤ॥੪੭੬॥
ਮੈਂ ਤਾਂ ਉਸਤਤ ਸਭਾ ਵਿਖੇ ਕਰਦਾ ਹੁੰਦਾ ਸਾਂ ਹੁਨ ਉਨ੍ਹਾਂ ਦੇ ਅਗੇ ਕੀ ਆਖਾਂਗਾ।। ਇਸ ਬਾਤ ਉਤੇ ਕਿਹਾ ਹੈ:-
ਦੋਹਰਾ॥ ਸਭਾ ਮਾਂਹਿ ਜਿਹ ਪੁਰਖ ਕੀ ਉਸਤਤਿ ਕੀਨੀ ਹੋਇ।
ਮਤ ਔਗੁਨ ਕਹੁ ਤਾਸ ਕੇ ਤਵਪ੍ਰਨ ਸਿਖ੍ਯਾ ਜੋਇ॥੪੭੭
ਇਸ ਪ੍ਰਕਾਰ ਵਿਰਲਾਪ ਕਰਦੇ ਹੋਏ ਸ਼ੇਰ ਦੇ ਕੋਲ ਆਕੇ ਦਮਨਕ ਬੜੀ ਪ੍ਰਸੰਨਤਾ ਨਾਲ ਖੋਲਿਆ ਹੈ ਸ੍ਵਾਮਿ! ਏਹ ਆਪਦਾ ਕਾਇਰਪਨ ਹੈ ਜੋ ਧ੍ਰੋਹ ਕਰਨ ਵਾਲੇ ਘਾਸ ਖੋਰ ਨੂੰ ਮਾਰਕੇ ਇਸ ਪ੍ਰਕਾਰ ਸੋਚਦੇ ਹੋ ਇਹ ਬਾਤ ਰਾਜਿਆਂ ਨੂੰ ਉਚਿਤ ਨਹੀਂ॥