ਪੰਨਾ:ਪੰਚ ਤੰਤ੍ਰ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੧੫

ਅਥ ਮਿਤ੍ਰ ਸੰਪ੍ਰਾਪਤਿ ਨਾਮ ਦਿਵਤੀਯ ਤੰਤ੍ਰਰੰਭਾ:

।।ਕ੍ਰਿਯਤੇ॥

ਦੋਹਰਾ-ਸੰਕਰ ਕੇ ਪਦ ਕਮਲ ਕੋ ਉਰ ਮੇਂ ਧਰ ਸ਼ਿਵਨਾਥ॥

ਪੰਚ ਤੰਤ੍ਰ ਭਾਖਾ ਕਰਤ ਰਾਜਨੀਤਿ ਕੀ ਗਾਥ॥੧॥

ਬਿਸ਼ਨਸਰਮਾ ਬੋਲਿਆ ਹੇ ਰਾਜ ਪੁਤ੍ਰੋ! ਹੁਨ ਮਿਤ੍ਰ ਸੰਪ੍ਰਾਪਤਿ ਨਾਮ ਦੂਜੇ ਤੰਤ੍ਰ ਨੂੰ ਸੁਨੋ ਜਿਸ ਦਾ ਪਹਿਲਾਂ ਸ਼ਲੋਕ ਏਹ ਹੈ॥

ਦੋਹਰਾ॥ ਬਿਨ ਸਾਧਨ ਬੁਧਿਮਾਨ ਜਨ ਸ਼ਾਸਤ੍ਰ ਸੁਨਤ ਹੈਂ ਜੋਇ।

ਕਾਕ ਮੂਸ ਮ੍ਰਿਗ ਕੱਛ ਵਤ ਕਾਜ ਸਵਾਰੇ ਸੋਇ॥ ੧॥

ਇਹ ਪ੍ਰਸੰਗ ਇਸ ਪ੍ਰਕਾਰ ਸੁਨਿਆ ਗਿਆ ਹੈ ਕਿ ਦੱਖਨ ਦੇਸ਼ ਵਿਖੇ ਇਕ ਬਡਾ ਭਾਰੀ ਨਗਰ ਸੀ ਉਸ ਦੇ ਸਮੀਪ ਬੜੀ ਛਾਯਾ ਵਾਲਾ ਜਿਸ ਦੇ ਫਲਾਂ ਨੂੰ ਅਨੇਕ ਪੰਛੀ ਖਾਂਦੇ ਅਰ ਜਿਸ ਦੀ ਖੋਲ ਵਿਖੇ ਅਨੇਕ ਕੀੜੇ ਨਿਵਾਸ ਕਰਦੇ ਅਤੇ ਜਿਸ ਦੀ ਛਾਯਾ ਦੇ ਹੇਠ ਅਨੇਕ ਰਾਹੀ ਆਕੇ ਬਿਸ੍ਰਾਮ ਕਰਦੇ ਐਸਾ ਇਕ ਬੋਹੜ ਦਾ, ਬ੍ਰਿਛ ਸਾ॥ ਮਹਾਤਮਾਂ ਨੇ ਐਉਂ ਕਿਹਾ ਬੀ ਹੈ:-

ਕਬਿੱਤ॥ ਜਾਕੀ ਛਾਯਾ ਮ੍ਰਿਗ ਧਾਇ ਪਾਵਤ ਬਿਸ੍ਰਾਮ ਜਾਇ ਪੰਛੀ ਸਮੁਦਾਇ ਆਇ ਖਾਵੇਂ ਤੁਚਾ ਜਾਸ ਹੈ। ਕੋਟਰਮੇਂ ਕੀਟ ਜਾਸ ਕਰ ਹੈ ਸਦਾ ਨਿਵਾਸ ਕਪਿਨ ਕੇ ਝੁੰਡ ਤਾਸ ਸਾਖਾ ਪੈ ਨਿਵਾਸ ਹੈ॥ ਫੂਲ ਜਾਂਹਿ ਭ੍ਰਿੰਗ ਖਾਤ ਪਥਿਕ ਅਰਾਮ ਪਾਤ ਜਗ ਮੇਂ ਬਿਖਯਾਤ ਸੋਈ ਦ੍ਰਮ ਦੁਖ ਨਾਸ ਹੈ॥ ਵਾਸੇਂ ਭਿੰਨ ਔਰ ਜੇਤੇ ਧਰਾ ਮਾਹਿ ਰੁਖ ਕੇਤੇ ਭੂਮਿ ਭਾਰ ਲਖੋ ਤੇਤੇ ਸੁਖ ਕੀ ਨ ਆਸ ਹੈ॥੨॥

ਉਸ ਬ੍ਰਿਛ ਦੇ ਉਪਰ ਲਘੁਪਤਨਕ ਨਾਮੀ ਇਕ ਕਊਆ ਰਹਿੰਦਾ ਸੀ ਇਕ ਦਿਨ ਓਹ ਕਊਆ ਚੋਗੇ ਲਈ ਜੋ ਚਲਿਆ ਤਾਂ ਕੀ ਦੇਖਦਾ ਹੈ ਜੋ ਇਕ ਝੀਵਰ ਪਾਟੇ ਹੋਏ ਚਰਨਾਂ ਵਾਲਾ ਮੂੰਹ ਕਾਲਾ, ਧਰਮਰਾਜ ਦਾ ਸਾਲਾ, ਲੰਮਿਆਂ ਪਟਿਆਂ ਵਾਲਾ ਸੁਕੇ ਸੜੇ ਸਰੀਰ ਵਾਲਾ, ਜੀਵਾਂ ਨੂੰ ਮਾਰਨ ਵਾਲਾ, ਹਥ ਵਿਖੇ ਜਾਲ ਲਈ ਅੱਗੋਂ ਤੁਰਿਆ ਆਉਂਦਾ ਹੈ ਉਸਨੂੰ ਦੇਖਕੇ ਕਊਆ ਸੋਚਨ ਲਗਾ ਕਿ ਇਹ ਪਾਪੀ ਅੱਜ ਮੇਰੇ ਮੱਥੇ ਲਗਾ ਹੈ ਦੇਖੀਏ ਕੀ ਹੁੰਦਾ ਹੈ।

Punjabi Sahit Academy 1. Panjab Digital Library