ਪੰਨਾ:ਪੰਚ ਤੰਤ੍ਰ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੧੭




ਤਬ ਉਤਮ ਪੁਰਖਾਨ ਕੀ ਹੋਤ ਨਾਲ ਸਬ ਸੁਧ॥੫॥

ਫੰਦਕ ਉਨ੍ਹਾਂ ਨੂੰ ਬੱਧਾ ਹੋਯਾ ਦੇਖ,ਬੜਾ ਪ੍ਰਸੰਨ ਹੋ ਮਾਰਨ ਲਈ ਸੋਟਾ ਲੈਕੇ ਤੁਰ ਪਿਆ। ਤਦ ਚਿਤ੍ਰਗ੍ਰੀਵ ਅਪਨੇ ਆਪ ਨੂੰ ਪਰਵਾਰ ਦੇ ਸਮੇਤ ਬੱਧਾ ਹੋਯਾ ਜਾਨ, ਅਰ ਫੰਦਕ ਨੂੰ ਆਉਂਦਾ ਪਛਾਨ ਕਬੂਤਰਾਂ ਨੂੰ ਬੋਲਿਆ ਹੇ ਭਾਈਓ! ਡਰਨ ਯੋਗ ਨਹੀਂ।। ਮਹਾਤਮਾ ਨੇ ਐਉਂ ਕਿਹਾ ਹੈ:-

ਦੋਹਰਾ।। ਅਨਿਕ ਭਾਂਤ ਸੰਕਟ ਪੜੇ ਜਾਂਕੀ ਮਤਿ ਨ ਨਸਾਤ॥

ਧੀਰਜ ਕੇ ਪਰਤਾਪ ਸੇ ਤਿਨਕਾ ਪਾਰ ਸੁਪਾਤ॥੬॥

ਤਥਾ॥ ਬਡੇ ਪੁਰਖ ਸੁਖ ਦੁਖ ਥਿਖੇ ਰਹੇਂ ਏਕ ਸੇ ਮੀਤ॥

ਉਦੇ ਅਸਤ ਮੇਂ ਲਾਲ ਰੰਗ ਸਵਿਤਾ ਹੋਤ ਪੁਨੀਤ॥੭॥

ਇਸ ਲਈ ਹੇ ਭਾਈਓ! ਜੇਕਰ ਅਸੀਂ ਸਾਰੇ ਇਕ ਚਿਤ ਹੋਕੇ ਜਾਲ ਸਮੇਤ ਉਡਕੇ ਇਸ ਦੀ ਨਿਗਾਹ ਤੋਂ ਦੂਰ ਹੋ ਜਾਈਏ ਤਾਂ ਸਾਡਾ ਛੁਟਕਾਰਾ ਹੋ ਜਾਏਗਾ ਅਰ ਜੇਕਰ ਡਰਦੇ ਮਾਰੇ ਹੌਂਸਲਾ ਛਡਕੇ ਨਾ ਉਡੇ ਤਾਂ ਮਰ ਜਾਵਾਂਗੇ | ਇਸ ਪਰ ਕਿਹਾ ਹੈ:-

ਦੋਹਰਾ॥ਵਿਸਤ੍ਰਿਤ ਤੰਤੂ ਬਹੁਤ ਮਿਲ ਸਹਿਤੇ ਬਡੇ ਆਯਾਸ਼।

ਤਿਮਿਹੀਂ ਬਹੁ ਜੋਨ ਸਿਮਿਟ ਕਰ ਕਾਰਜ ਕਰਤ ਪ੍ਰਕਾਸ਼।।

ਪੁਨਾ।। ਯਥਾ ਬਹੁਤ ਤੰਤੁ ਮਿਲੇ ਗਜ ਕੋ ਲੇਵਤ ਬਾਂਧ।

ਤਥਾ ਸਿਮਿਟ ਕਰ ਪੁਰਖ ਬਹੁ ਨਿਜ ਕਰਜ ਲੇ ਸਾਧ॥੯॥

ਜਦ ਪੰਛੀ ਇਹ ਸਲਾਹ ਕਰਕੇ ਜਾਲ ਸਮੇਤ ਅਕਾਸ ਵਲ ਉਡ ਤੁਰੇ ਤਦ ਫੰਦਕ ਉਨ੍ਹਾਂ ਦੇ ਪਿਛੇ ਦੌੜਿਆ ਅਰ ਉਚੇ ਮੂੰਹ ਕਰਕੇ ਇਹ ਬੋਲਿਆ:-

ਦੋਹਰਾ॥ ਹੋ ਇਕਤ੍ਰ ਪੰਛੀ ਸਬੇ ਧਾਇ ਚਲੇ ਗਹਿ ਜਾਲ॥

ਰਾਰ ਕਰੇ ਜਬ ਪਰਸਪਰ ਗਿਰੇਂ ਧਰਨ ਪਰ ਲਾਲ॥੧੦॥

ਲਘੁਪਤਨਕ ਕਊਆ ਭੀ ਤਮਾਸ਼ਾ ਦੇਖਨ ਲਈ ਉਨਾਂ ਦੇ ਪਿਛੇ ਤੁਰ ਪਿਆ ਜਦ ਓਹ ਸ਼ਕਾਰੀ ਦੀ ਨਜ਼ਰ ਦੇ ਓਹਲੇ ਹੋ ਗਏ ਤਦ ਫੰਦਕ ਇਹ ਸ਼ਲੋਕ ਆਖਕੇ ਪਿਛੇ ਨੂੰ ਮੁੜ ਪਿਆ।।

ਯਥਾ ਦੋਹਰਾ॥ ਜੋ ਭਾਵੀ ਸੋ ਹੋਤ ਹੈ ਬਿਨ ਭਾਵੀ ਨਹਿ ਹੋਇ॥

ਕਰਤਲ ਗਤ ਤਬ ਨਾਸ ਹਵੈ ਜਬ ਭਵਤਵਯ ਨ ਜੋਇ॥੧੧.

ਤਥਾ-ਬਿਧਿ ਜਬ ਹਵੈ ਪ੍ਰਤਿਕੂਲ ਤਬ ਸੰਪਤ ਮਿਲੇ ਜੁ ਆਇ॥