ਪੰਨਾ:ਪੰਚ ਤੰਤ੍ਰ.pdf/126

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੮

ਪੰਚ ਤੰਤ੍ਰ

ਸੰਖ ਨਿਧਿ ਵਡ ਅਪਰ ਭੀ ਲੇਕਰ ਤੁਰਤ ਥਿਲਾਇ॥੧੨॥

ਇਸ ਤਰਾਂ ਜਾਨਵਰਾਂ ਦੀ ਪ੍ਰਾਪਤਿ ਬਿਖੇ ਮੇਰੇ ਕੁਟੰਬਦੀ ਪਾਲਨਾ ਕਰਨ ਵਾਲਾ ਜਾਲ ਬੀ ਗਿਆ।। ਫੰਦਕ ਦੀ ਨਿਗਾਹ ਤੋਂ ਲੰਘ ਕੇ ਚਿਤ੍ਰਗ੍ਰੀਵ ਨੇ ਕਬੂਤਰਾਂ ਨੂੰ ਕਿਹਾ ਭਈ ਓਹ ਸ਼ਕਾਰੀ ਤਾਂ ਗਿਆ ਹੁਨ ਤੁਸੀਂ ਅਰਾਮ ਨਾਲ ਇਸ ਨਗਰ ਦੇ ਪੂਰਬ ਉਤਰ ਦਿਸਾ ਵਲ ਚਲੋ ਉਥੇ ਮੇਰਾ ਪਰਮ ਮਿਤ੍ਰ ਹਿਰਨਯਕ ਨਾਮੀ ਚੂਹਿਆਂ ਦਾ ਰਾਜਾ ਰਹਿੰਦਾ ਹੈ। ਓਹ ਸਾਡੇ ਸਬਨਾਂ ਦੀ ਫਾਹੀ ਨੂੰ ਕੱਟੇਗਾ।। ਕਿਆ ਠੀਕ ਕਿਹਾ ਹੈ:-

ਦੋਹਰਾ॥ ਦੇਵ ਯੋਗ ਕਰਮਨੁਜ ਕੇ ਜਬ ਸੰਕਟ ਹੁਇ ਜਾਇ॥

ਮਿਤ੍ਰ ਬਿਨਾ ਤਬ ਬਚਨ ਕਰ ਕੋਊ ਨ ਹੋਤ ਸਹਾਇ॥੧੩॥

ਚਿਤ੍ਰਗ੍ਰੀਵ ਦੇ ਇਸ ਪ੍ਰਕਾਰ ਸਮਝਾਏ ਹੋਏ ਓਹ ਕਬੂਤਰ ਹਿਰਨਯਕ ਚੂਹੇ ਦੀ ਬਿੱਲ ਨੂੰ ਪਹੁੰਚੇ।। ਹਿਰਨਯਕ ਬੀ ਆਪਣੀ ਬਿੱਲ ਦੇ ਬਹੁਤ ਸਾਰੇ ਰਸਤੇ ਬਨਾ ਕੇ ਨਿਹਸੰਕ ਰਹਿੰਦਾ ਸੀ॥ ਇਸ ਪਰ ਕਿਹਾ ਹੈ:-

ਦੋਹਰਾ।। ਭਾਵੀ ਭੈ ਉਰ ਧਾਰ ਕਰ ਸੌ ਮੁਖ ਬਿਲਹ ਸਵਾਰ॥

ਨੀਤਿ ਸ਼ਾਸਤ੍ਰ ਮੇਂ ਨਿਪੁਨਤਹ ਮੂਖਕ ਕਰਤਾ ਵਿਹਾਰ॥੧੪॥

ਤਥਾ-ਜਿਮ ਮਦ ਬਿਨ ਹਸਤੀ ਅਹੇ, ਅਵਰ ਦਾਂਤ ਬਿਨ ਸਾਪ॥

ਸਬਕੇ ਹੇਤ ਅਧੀਨ ਵਹ,ਤਿਮ ਗੜ੍ਹ ਬਿਨ ਨ੍ਰਿਪ ਥਾਪ॥੧੫॥

ਗਜ ਸਹਸ੍ਰ ਹਯ ਲਾਖ ਤੇਂ ਜੇ ਕਾਰਜ ਨਹਿ ਹੋਇ॥

ਸੋ ਕਾਰਜ ਭੂਪਾਨ ਕਾ ਦੁਰਗ ਏਕ ਮੇਂ ਜੋਇ॥੧੬॥

ਏਕਾਕੀ ਸੌ ਮੈਂ ਲੜੇ ਕਿਲੇ ਬੀਚ ਜੋ ਭੂਪ॥

ਨੀਤਿ ਨਿਪੁਨ ਯਾ ਹੇਤ ਤੇਂ ਕਰੇ ਕੋਟ ਕੀ ਊ੫॥੧੭॥

ਹਿਰਨਯਕ ਦੀ ਖੁੱਡ ਦੇ ਪਾਸ ਜਾਕੇ ਚਿਤ੍ਰਗ੍ਰੀਵ ਬੜੀ ਉੱਚੀ ਅਵਾਜ ਨਾਲ ਬੋਲਿਆ ਹੇ ਮਿਤ੍ਰ ਹਿਰਨਯਕ! ਜਲਦੀ ਆ ਮੈਨੂੰ ਬੜਾ ਸੰਕਟ ਬਨਿਆ ਹੈ। ਇਸ ਬਾਤ ਨੂੰ ਸੁਨਕੇ ਹਿਰਨਯਕ ਆਪਨੀ ਬਿੱਲ ਦੇ ਅੰਦਰ ਹੋ ਕੇ ਬੋਲਿਆ, ਤੂੰ ਕੌਨ ਹੈ, ਇੱਥੇ ਕਿਉਂ ਆਇਆ ਹੈ, ਅਰ ਤੇਰਾ ਕੀ ਕੰਮ ਹੈ ਅਰ ਤੈਨੂੰ ਕੀ ਸੰਕਟ ਬਨਿਆ ਹੈ। ਇਸ ਬਾਤ ਨੂੰ ਸੁਨਕੇ ਚ੍ਰਿਤ੍ਰਗ੍ਰੀਵ ਬੋਲਿਆ ਮੈਂ ਚਿਤ੍ਰਗ੍ਰੀਵ ਨਾਮੀ ਕਬੂਤਰਾਂ ਦਾ ਰਾਜਾ ਤੇਰਾ ਮਿਤ੍ਰ ਹਾਂ, ਤੂੰ ਛੇਤੀ ਆ ਮੈਨੂੰ