ਪੰਨਾ:ਪੰਚ ਤੰਤ੍ਰ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੧੯

ਬੜਾ ਕੰਮ ਹੈ, ਹਿਰਨਯਕ ਇਸ ਬਾਤ ਨੂੰ ਸੁਨ ਬੜਾ ਪ੍ਰਸੰਨ ਹੋ ਇਸ ਥਿਰ ਚਿਤ ਨਾਲ ਜਲਦੀ ਨਿਕਲ ਆਯਾ॥ ਕਿਆ ਠੀਕ ਕਿਹਾ ਹੈ-:

ਦੋਹਰਾ॥ ਸੀਤਲ ਕਰਤਾ ਨੈਨ ਕੇ ਪੇਮ ਯੁਕਤ ਜੇ ਮੀਤ॥

ਨਿਤਪਤ੍ਰਿ ਮਿਲਤ ਨ ਸੁਲਭ ਵਹ ਘਰ ਮੇਂ ਆਇ ਪੁਨੀਤ॥੧੮

ਪੁਨਾ-ਸੂਰ ਉਦਯ ਤਾਂਬੁਲ ਰਸ ਅਤੇ ਭਾਰਤ ਕੀ ਗਥ॥

ਪ੍ਰਿਯ ਨਾਰੀ ਵਰ ਮਿਤ੍ਰ ਏਹ ਹੈਂ ਨਵੀਨ ਨਿਤ ਨਾਥ॥੧੯॥

ਪੁਨਾ- ਜਾ ਨਰ ਕੇ ਘਰ ਮੇਂ ਸਦਾ ਸੁਹ੍ਰਿਦ ਆਵਤੇ ਜਾਂਹਿ।।

ਤਾਂ ਨਰ ਕੇ ਉਰ ਸੂਖ ਕੀ ਮਿਲੇ ਨ ਕਬਹੂੰ ਥਾਂਹਿ॥ ੨੦।।

ਹਿਰਨਯਕ ਨੇ ਚਿਤ੍ਰਗ੍ਰੀਵ ਨੂੰ ਕੁਟੰਬ ਸਹਿਤ ਬੱਧਾ ਹੋਯਾ ਦੇਖਕੇ ਪੁਛਿਆ ਹੈ ਮਿਤ੍ਰ! ਇਹ ਕੀ ਹੋਯਾ ਓਹ ਬੋਲਿਆ ਜਾਨ ਬੁਝਕੇ ਕੀ ਪੁਛਦਾ ਹੈਂ।। ਇਸੇ ਉਪਰ ਕਿਹਾ ਹੈ:-

ਦੋਹਰਾ॥ ਜੈਸੇ ਜਾਕਰ ਜੌਨ ਬਿਧਿ ਜਿਤਨਾ ਨਿਜ ਕ੍ਰਿਤ ਹੋਗ॥

ਤੈਸੇ ਤਾਕਰ ਤੌਨ ਬਿਧਿ ਤਿਤਨਾ ਬਿਧਿ ਬਸ ਭੋਗ॥੨੧॥

ਸੋ ਮੇਂ ਇਹ ਬੰਧਨ ਆਪਨੀ ਜੀਭ ਦੇ ਸੁਆਦ ਕਰਕੇ ਪਾਯਾ ਹੈ ਸੋ ਤੂੰ ਹੁਣ ਇਸ ਫਾਹੀ ਨੂੰ ਜਲਦੀ ਕਟਦੇ॥ ਇਸ ਬਾਤ ਨੂੰ ਸੁਨ ਕੇ ਹਿਰਨਯਕ ਬੋਲਿਆ:-

ਦੋਹਰਾ॥ ਕਈ ਕੋਸ ਤੇਂ ਜਾਨਵਰ ਨਿਰਖ ਲੇਤ ਹੈਂ ਮਾਸ॥

ਹੋਨਹਾਰ ਵਸ ਹੋਇ ਕਰ ਬੰਧਨ ਲਖੇਂ ਨ ਪਾਸ॥ ੨੨॥

ਤਥਾ-ਭੁਜੰਗ ਪ੍ਰਯਾਤ॥ ਗ੍ਰਸੇ ਚੰਦ ਸੂਰੰ, ਸਦਾ ਰਾਹੁ ਪੇਖੋ॥ ਭੁਜੰਗਾ ਵਿਹੰਗਾ ਗਜਾ ਬੰਧ ਦੇਖੋ॥ ਦਰਿਦ੍ਰੀ ਲਖੋ ਪੰਡਿਤੋਂ ਕੋ ਹਮੇਸਾ॥ ਬਿਧਾਤਾ ਬਲੀਜਾਨ ਛਾਡੋ ਕਲੇਸਾ।।੨੩॥

ਤ੍ਰਿਭੰਗੀ ਛੰਦ॥ਏਕਾਂਤ ਬਿਹਾਰੀ ਗਗਨ ਮਝਾਰੀ ਵਿਹਗਨ ਝਾਰੀ ਦੂਖ ਸਹੇ॥ ਜਲਨਿਧਿ ਮੇਂ ਮੀਨਾ ਰਹ ਲਿਵਲੀਨਾ ਤਿਨੇ ਪ੍ਰਬੀਨਾ ਜਾਇ ਗਹੇ॥ ਕਿਆ ਕੀਆ ਕੁਕਰਮਾ ਵਾ ਸੁਭ ਕਰਮਾ ਲਹੀ ਨ ਸਰਮਾ ਥਾਨ ਮਿਲੇ॥ ਯਹ ਕਾਲ ਕਸਾਈ ਭੁਜਾ ਫਲਾਈ ਜਨ ਸਮੁਦਾਈ ਖੈਂਚ ਗਿਲੇ॥ ੨੪॥

ਹਿਰਨਯਕ ਇਸ ਪ੍ਰਕਾਰ ਕਹਿਕੇ ਚਿਤ੍ਰਗ੍ਰੀਵ ਦੀ ਫਾਹੀ ਨੂੰ ਕੱਟਨ ਲਗਾ ਤਦ ਚਿਤ੍ਰਗ੍ਰੀਵ ਬੋਲਿਆ ਹੇ ਮਿਤ੍ਰ! ਇਹ ਬਾਤ ਨ