ਪੰਨਾ:ਪੰਚ ਤੰਤ੍ਰ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੦

ਕਰ ਪਹਿਲਾਂ ਮੇਰੇ ਸੇਵਕਾਂ ਦੀ ਫਾਹੀ ਨੂੰ ਕਟ, ਫੇਰ ਮੇਰੀ ਕੱਟੀਂ ਇਸ ਬਾਤ ਨੂੰ ਸੁਨਕੇ ਕ੍ਰੋਧ ਨਾਲ ਹਿਰਨਯਕ ਬੋਲਿਆ ਏਹ ਬਾਤ ਠੀਕ ਨਹੀਂ ਕਿਉਂ ਜੋ ਸਵਾਮੀ ਤੋਂ ਪਿਛੇ ਸੇਵਕ ਹੁੰਦੇ ਹਨ, ਓਹ ਬੋਲਿਆ ਇਸ ਤਰ੍ਹਾਂ ਨਾ ਕਹੁ ਏਹ ਸਾਰੇ ਮੇਰੇ ਆਸਰੇ ਹਨ ਹੋਰ ਦੇਖ ਅਪਨੇ ਕੁਟੰਬ ਨੂੰ ਛਡਕੇ ਮੇਰੇ ਪਾਸ ਆਏ ਹੋਏ ਹਨ॥ ਇਹਨਾਂ ਦਾ ਇਤਨਾ ਆਦਰ ਬੀ ਨਾ ਕਰਾਂ?ਇਸ ਉਤੇ ਮਹਾਤਮਾ ਨੇ ਕਿਹਾ ਹੈ:-

ਦੋਹਰਾ॥ ਜੋ ਭੂਪਤਿ ਦਾਸਾਨ ਕਾ ਸਦਾ ਕਰਤ ਸਨਮਾਨ।

ਵਿਤ ਨਾਸ ਲਖ ਭੂਪ ਕੋ ਤਜਤ ਨ ਤੇ ਜਿਯਜਾਨ॥੨੫॥

ਸੋਰਠ॥ ਯਥਾ-ਸੰਪਤ ਮੂਲ ਵਿਸਵਾਸ,ਯਾਂਤੇ ਗਜ ਯੂਥਪ ਬਨਾ॥

ਮ੍ਰਿਗ ਨ ਰਹਿਤ ਹੈਂ ਪਾਸ,ਯੱਦਪ ਨਾਹਰ ਮ੍ਰਿਗਪਤੀ॥੨੬॥

ਇਕ ਹੋਰ ਬਾਤ ਬੀ ਹੈ ਜੋ ਕਦੇ ਮੇਰੀ ਫਾਹੀ ਕਟਦਿਆਂ ਤੇਰੇ ਦੰਦ ਤੁਟ ਜਾਣ ਅਥਵਾ ਕਿਧਰੇ ਫੰਦਕ ਆ ਜਾਵੇ ਤਾਂ ਨਿਸਚੇ ਕਰਕੇ ਮੇਰਾ ਨਰਕ ਬਿਖੇ ਬਾਸ ਹੋਵੇਗਾ | ਮਹਾਤਮਾ ਨੇ ਕਿਹ ਹੈ:-

ਦੋਹਰਾ॥ ਦਾਸਨ ਕੋ ਦੁਖ ਦੇਖ ਕੇ, ਜੋ ਪ੍ਰਸੰਨ ਮਹਿਪਾਲ॥

ਲੋਕ ਬਿਖੇ ਦੁਖਮਿਲੇ ਤਿਸ ਮਰ ਕਰ ਨਰਕ ਸੰਭਾਲ॥੨੭॥

ਇਸ ਬਾਤ ਨੂੰ ਸੁਣ ਹਿਰਨਯਕ ਪ੍ਰਸੰਨਤਾ ਨਾਲ ਬੋਲਿਆ ਹੈ ਮਿਤ੍ਰ! ਮੈਂ ਰਾਜਾ ਦੇ ਧਰਮ ਨੂੰ ਜਾਨਦਾ ਹਾਂ ਪਰ ਇਹ ਤੇਰੀ ਪਰੀਛਿਆ ਕੀਤੀ ਹੈ, ਸੋ ਮੈਂ ਪਹਿਲਾਂ ਸਬਨਾਂ ਦੇ ਬੰਧਨ ਕੱਟਾਂਗਾ ਅਰ ਪਿਛੋਂ ਤੇਰੇ,ਆਪ ਭੀ ਇਸ ਕਰਮ ਕਰਨੇ ਕਰਕੇ ਬਹੁਤ ਕਬੂਤਰਾਂ ਦੇ ਨਾਲ ਘੇਰੇ ਹੋਏ ਰਾਜਾ ਬਨੋਗੇ। ਮਹਾਤਮਾ ਨੇ ਕਿਹਾ ਹੈ:-

ਦੋਹਰਾ।। ਯਥਾ ਯੋਗ ਅਧਿਕਾਰ ਲਖ ਜੇ ਬਾਂਟਤ ਧਨ ਭੂਪ॥

ਤੇ ਨ੍ਰਿਪ ਤੀਨੋ ਭਵਨ ਕਾ ਰਾਜ ਲੇਤ ਹੈਂ ਗੂਪ॥੨੮॥

ਇਸ ਪ੍ਰਕਾਰ ਕਹਿਕੇ ਹਿਰਨਯਕ ਨੇ ਸਬਨਾਂ ਦੀ ਫਾਹੀ ਕੱਟਕੇ ਇਹ ਆਖਿਆ ਹੁਨ ਤੁਸੀਂ ਆਪੋ ਆਪਨੇ ਘੋਸਲੇ ਨੂੰ ਜਾਓ ਫੇਰ ਜਦ ਕਦੇ ਸੰਕਟ ਬਨੇ ਤਦ ਮੇਰੇ ਕੋਲ ਆਓ ਇਹ ਬਾਤ ਕਹਿਕੇ ਆਪਨੀ ਬਿੱਲ ਰੂਪੀ ਕਿਲੇ ਦੇ ਅੰਦਰ ਚਲਿਆ ਗਿਆ | ਇਹ ਬਾਤ ਠੀਕ ਕਹੀ ਹੈ:-

ਦੋਹਰਾ॥ ਮ੍ਰਿਤਵਾਨ ਦੁਹਸਾਧਯ ਭੀ ਸਾਧ ਲੇਤ ਸਬ ਅਰਥ॥

ਯਾਤੇ ਅਪਨੇ ਭੁੱਲ ਹੀ ਮਿਤ੍ਰ ਕਰੋ ਸਮਰਥ॥੨੯॥