ਪੰਨਾ:ਪੰਚ ਤੰਤ੍ਰ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੨

ਪੰਚ ਤੰਤ੍ਰ

ਤਾਂਕੀ ਹਾਸੀ ਹੋਤ ਜਗ ਭਾਖਲ ਹੈ ਸ਼ਿਵਨਾਥ॥੩੨॥

ਹੇ ਕਊਏ ਤੂੰ ਚਲਿਆ ਜਾ ਤੇਰੀ ਮੇਰੀ ਮਿਤ੍ਰਤਾ ਨਹੀਂ ਬਨਦੀ ਕਊਆ ਬੋਲਿਆ ਏਹ ਮੈਂ ਤੇਰੇ ਦਵਾਰ ਤੇ ਬੈਠਾ ਹਾਂ ਜੇਕਰ ਤੂੰ ਮਿਤ੍ਰਤਾ ਨਾ ਕਰੇਂਗਾ ਤਾਂ ਤੇਰੇ ਅੱਗੇ ਨ ਛਡ ਦਿਹਾਂਗਾ ਅਥਵਾ ਤੇਰੇ ਸਾਹਮਨੇ ਭੁਖਾ ਬੈਠ ਰਹਾਂਗਾ ਓਹ ਬੋਲਿਆ ਤੇਰੇ ਵੈਰੀ ਦੇ ਨਾਲ ਕਿਸ ਪ੍ਰਕਾਰ ਮਿਤ੍ਰਤਾਂ ਕਰਾਂ।। ਸਿਆਨਿਆਂ ਨੇ ਕਿਹਾ ਹੈ:-

ਦੋਹਰਾ।। ਆਛੀ ਸੰਧੀ ਕੇ ਕੀਏ ਮਤ ਕਰ ਰਿਪੁ ਸੇ ਮੇਲ।।

ਦੇਖ ਤਪਤ ਜਲ ਅਗਨਿ ਕੋ ਦੇ ਬੁਝਾਇ ਯਹਿ ਖੇਲ॥੩੩॥

ਕਊਆ ਬੋਲਿਆ ਤੇਰਾ ਮੇਰਾ ਤਾਂ ਦਰਸਨ ਭੀ ਨਹੀਂ ਹੋਯਾ ਫੇਰ ਵੈਰ ਕਿਸ ਪ੍ਰਕਾਰ ਹੋਯਾ ਇਹ ਅਨੁਚਿਤ ਬਾਤ ਕਿਉਂ ਕਹਿੰਦਾ ਹੈ? ਹਿਰਨਯਕ ਬੋਲਿਆ ਵੈਰ ਦੋ ਪ੍ਰਕਾਰ ਦਾ ਹੁੰਦਾ ਹੈ ਇਕ ਕ੍ਰਿਤ੍ਰਿਮ ਵੈਰ, ਦੂਜਾ ਸਹਿਜ ਵੈਰ ਸੋ ਸਾਡਾ ਸਹਿਜ ਵੈਰੀ ਹੈਂ ਕਿਹਾ ਹੈ:-

ਦੋਹਰਾ॥ ਕ੍ਰਿਤ੍ਰਿਮ ਵੈਰ ਬਿਨਾਸ ਹਵੈ ਕ੍ਰਿਤ੍ਰਿਮ ਗੁਨ ਕੇ ਸਾਥ॥

ਪ੍ਰਾਨ ਦੀਏ ਬਿਨ ਜਾਤ ਨਹਿ ਸਹਿਜ ਵੈਰ ਸਿਵਨਾਥ॥੩੪॥

ਕਊਆ ਬੋਲਿਆ ਦੋ ਪ੍ਰਕਾਰ ਦੇ ਵੈਰ ਦਾ ਲੱਛਨ ਸੁਨਿਆ ਚਾਹੁੰਦਾ ਹਾਂ ਸੋ ਆਪ ਕਹ॥ ਹਿਰਨਯਕ ਬੋਲਿਆ ਜੋ ਕਾਰਨ ਤੋਂ ਉਪਜੇ ਉਸਨੂੰ ਕ੍ਰਿਤਿਮ ਆਖਦੇ ਹਨ ਸੋ ਕ੍ਰਿਤ੍ਰਿਮ ਵੈਰ ਉਸਦੇ ਯੋਗ ਉਪਾਉ ਦੇ ਕੀਤਿਆਂ ਹਟ ਜਾਂਦਾ ਹੈ ਪਰ ਸਹਿਜ ਵੈਰ ਕਦੇ ਹਟਦਾ ਨਹੀਂ॥ ਜਿਸ ਪ੍ਰਕਾਰ ਨੇਉਲੇ ਤੇ ਸੱਪ ਦਾ ਵੈਰ, ਘਾਸ ਖੋਰ ਤੇ ਮਾਸ ਖੋਰ ਦਾ, ਜਲ ਅਗਨਿ ਦਾ, ਦੇਵਤਿਆਂ ਤੇ ਰਾਖਸਾਂ ਦਾ,ਕੁਤੇ ਅਰ ਬਿੱਲੇ ਦਾ, ਗਰੀਬਾਂ ਤੇ ਧਨ ਵਾਲਿਆਂ ਦਾ, ਅਰ ਸੌਂਕਨਾਂ ਦਾ, ਹਰਨ ਅਤੇ ਸ਼ਕਾਰੀ ਦਾ ਧਰਮੀ ਅਰ ਪਾਪੀ ਦਾ,ਮੂਰਖ ਅਰ ਪੰਡਿਤ ਦਾ, ਪਤਿਬ੍ਰਤਾ ਅਤੇ ਵਿਭਚਾਰਣੀ ਦਾ, ਸੰਤਾਂ ਅਤੇ ਦੁਸਟਾਂ ਦਾ ਸਹਿਜ ਵੈਰ ਹੁੰਦਾ ਹੈ॥ ਸੋ ਇਨ੍ਹਾਂ ਵਿਚੋਂ ਕਿਸੇ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ ਪਰ ਇਨ੍ਹਾਂ ਦਾ ਸੁਭਾਵਕ ਵੈਰ ਚਲਿਆ ਆਉਂਦਾ ਹੈ ਅਰ ਇਕ ਦੂਜੇ ਨੂੰ ਦੁਖ ਦੇ ਰਿਹਾ ਹੈ॥ ਕਊਆ ਬੋਲਿਆ :

ਦੋਹਰਾ॥ ਕਾਰਨ ਸੇਂ ਮੇਤ੍ਰੀ ਬਨੇ ਕਾਰਨ ਸੋ ਹੁਇ ਵੈਰ॥

ਤਾਂਤੇ ਬੁਧੀਜਨ ਮਿਤ੍ਰਤ ਜੋੜਤ ਹੈਂ ਨਿਰਵੈਰ॥੩੫॥

ਸੋ ਤੂੰ ਬੀ ਮੇਰੇ ਨਾਲ ਮਿਤ੍ਰਤਾ ਦੇ ਲਈ ਮੇਲ ਕਰ ਹਿਰਨਯਕ