ਪੰਨਾ:ਪੰਚ ਤੰਤ੍ਰ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੪

ਪੰਚ ਤੰਤ੍ਰ

ਜੇ ਸੁਖ ਚਾਹੇਂ ਆਪਨਾ ਅਵਰ ਆਯੁ ਕੀ ਆਸ॥੪੪॥

ਤਥਾ-ਅਲਪ ਰੰਧ੍ਰ ਕੋ ਦੇਖਕੇ ਘੁਸ ਸਤ੍ਰ ਕੇ ਪਾਰ॥

ਨੌਕਾ ਮੇਂ ਵਤ ਸਲਿਲ ਕੇ ਪੀਛੇ ਕਰਦੇ ਨਾਸ॥੪੫॥

ਅਵਿਸਵਸਤ ਵਿਸਵਸਤ ਪੈ ਨਾ ਕਰੀਓ ਵਿਸਵਾਸ॥

ਭੈ ਉਪਜਾ ਵਿਸਵਾਸ ਤੇ ਜੜ ਤੇਂ ਕਰਤਾ ਨਾਸ॥੪੬॥

ਬਿਨ ਵਿਸਵਾਸ ਨ ਮਾਰ ਹੈ ਦੁਰਬਲ ਕੋ ਬਲਵਾਨ॥

ਦੁਰਬਲ ਬਾਂਧੇ ਸਬਲ ਕੋ ਹੈ ਵਿਸਵਾਸ ਨਿਦਾਨ॥੪੭॥

ਅਵਿਸਵਾਸ ਸੁਰ ਗੁਰ ਕਹੇ ਭ੍ਰਿਗ ਕਹੇ ਮੀਤ ਬਨਾਇ॥

ਸੁਸਟੁ ਕਾਮ ਚਾਨਿ ਕਯ ਕਹਿ ਤ੍ਰਿਧਾਨੀਤਿ ਲਖਭਾਇ॥੪੮।।

ਤਥਾ-ਬਹੁਤ ਦ੍ਰਵਯ ਕਰ ਸਤ੍ਰ ਪੈ ਜੇ ਕਰਤਾ ਇਤਬਾਰ॥

ਅਰ ਵਿਰਕਤ ਨਾਰੀ ਬਿਖੇ ਸੋ ਜਨ ਹੋਵਤ ਖੁਆਰ॥੪੯॥

ਇਸ ਬਾਤ ਨੂੰ ਸੁਨ ਲਘੁਪਤਨਕ ਨਿਰੁੱਤਰ ਹੋ ਕੇ ਸੋਚਨ ਲਗਾ॥ ਵਾਹ ਵਾਹ ਇਸਦੀ ਰਾਜਨੀਤਿ ਬਿਖੇ ਕੈਸੀ ਚਤੁਰਾਈ ਹੈ ਇਸੇ ਲਈ ਇਸ ਨਾਲ ਮਿਤ੍ਰਤਾ ਦੀ ਲੋੜ ਹੈ॥ ਕਊਆ ਬੋਲਿਆ ਹੇ ਹਿਰਨਯਕ ਸੁਨ॥

ਦੋਹਰਾ॥ ਸਾਤ ਸਬਦ ਕੇ ਕਥਨ ਮੇਂ ਸੰਜਨ ਮੀਤ ਸੁ ਹੋਤ॥

ਤਾਂਤੇ ਤੇਰੀ ਮਿਤ੍ਰਤਾ ਮੁਝ ਸੇਂ ਭਈ ਉਦੋਤ॥ ੫੦॥

ਸੋ ਜੇਕਰ ਤੂੰ ਇਸ ਪ੍ਰਕਾਰ ਮੇਰੇ ਉਪਰ ਇਤਬਾਰ ਨਹੀਂ ਕਰਦਾ ਤਾਂ ਤੂੰ ਆਪਨੇ ਕਿਲੇ ਦੇ ਅੰਦਰ ਹੀ ਬੈਠਾ ਮੇਰੇ ਨਾਲ ਅਨੇਕ ਪ੍ਰਕਾਰ ਦੇ ਗੁਨ ਦੋਸਾਂ ਦੀ ਬਾਰਤਾ ਕਰਦਾ ਰਹੀਂ।। ਇਸ ਬਾਤ ਨੂੰ ਸੁਨਕੇ ਹਿਰਨਯਕ ਸੋਚਨ ਲਗਾ ਭਾਈ ਏਹ ਤਾਂ ਬੜਾ ਚਤੁਰ ਅਰ ਸਿਆਨਾ ਨਜ਼ਰ ਆਉਂਦਾ ਹੈ ਤਾਂ ਇਸ ਨਾਲ ਮਿਤ੍ਰਤਾ ਕਰਨੀ ਚਾਹੀਏ ਫੇਰ ਬੋਲਿਆ ਹੇ ਲਘੁਪਤਨਕ! ਤੂੰ ਕਦੇ ਮੇਰੇ ਦੁਰਗ ਬਿਖੇ ਨਾ ਆਵੀਂ॥ ਕਿਉਂ ਜੋ ਕਿਹਾ ਹੈ:-

ਦੋਹਰਾ॥ ਪ੍ਰਥਮੇ ਰਿਪ ਡਰ ਸਹਿਤ ਹੁਇ ਧੀਰੇ ਧੀਰੇ ਆਤ॥

ਜਾਰ ਹਾਬ ਅੰਗਨਾਂ ਬਿਖੇ ਇਮ ਪਾਛੇ ਉਤਲਾਤ॥੫੧॥

ਇਸ ਬਾਤ ਨੂੰ ਸੁਨਕੇ ਕਊਆ ਬੋਲਿਆ ਹੇ ਭਦ੍ਰ! ਜਿਸ ਪ੍ਰਕਾਰ ਤੂੰ ਆਖਦਾ ਹੈਂ ਇਸੇ ਪ੍ਰਕਾਰ ਕਰਾਂਗਾ ਤਦ ਤੋਂ ਲੈ ਕੇ ਓਹ ਭਾਵੇਂ ਆਪਸ ਵਿਖੇ ਅਨੇਕ ਪ੍ਰਕਾਰ ਦੇ ਪ੍ਰਸੰਗਾਂ ਦਾ ਸੁਖ ਲੈਂਦੇ .