੧੨੬
ਪੰਚ ਤੰਤ੍ਰ
ਹੇ ਭਦ੍ਰ! ਸੁਨ ਇਸ ਦੇਸ ਵਿਖੇ ਵਰਖਾ ਦੇ ਨਾ ਹੋਨ ਕਰਕੇ ਦੁਰਭਿੱਖ ਪੈ ਗਿਆ ਹੈ ਸੋ ਦੁਖ ਦੇ ਮਾਰੇ ਹੋਏ ਲੋਕ ਬਲਿ ਨਹੀਂ ਜਾਂਦੇ ਅਤੇ ਭੁਖੇ ਮਨੁੱਖਾਂ ਨੇ ਜਾਨਵਰਾਂ ਦੇ ਫੜਨ ਲਈ ਜਗਾ ਜਗਾ ਤੇ ਫਾਹੀਆਂ ਲਾ ਦਿੱਤੀਆਂ ਹਨ ਮੈਂ ਫਾਹੀ ਵਿਖੇ ਫਸ ਗਿਆ ਸਾਂ ਪਰ ਆਰਬਲਾ ਦੇ ਬਾਕੀ ਹੋਨ ਕਰਕੇ ਬਚ ਆਯਾ ਹਾਂ ਇਸ ਲਈ ਵੇਰਾਗ ਹੋ ਗਿਆ ਹੈ ਅਤੇ ਦੇਸ ਨੂੰ ਛਡ ਜਾਂਦਾ ਹਾਂ, ਇਹ ਕਹਿਕੇ ਰੁਦਨ ਕਰਨ ਲਗਾ। ਚੂਹਾ ਬੋਲਿਆ ਹੁਨ ਤੂੰ ਕੇਹੜੇ ਪਾਸੇ ਜਾਵੇਂਗਾ ਓਹ ਬੋਲਿਆਂ ਦਖਨ ਦੇਸ ਵਿਖੇ ਬੜੇ ਭਾਰੀ ਸੰਘਨੇ ਬਨ ਦੇ ਅੰਦਰ ਇਕ ਬੜਾ ਭਾਰੀ ਸਰੋਵਰ ਹੈ ਉਥੇ ਭੇਰੇ ਤੋਂ ਵਧੀਕ ਮੇਰਾ ਮਿਤ੍ਰ ਮੰਥਰਕ ਨਾਮੀ ਕਛੂ ਰਹਿੰਦਾ ਹੈ ਓਹ ਮੈਨੂੰ ਮਛੀਆਂ ਦੇ ਮਾਸ ਦੇ ਟੁਕੜੇ ਦੇਵੇਗਾ ਉਨ੍ਹਾਂ ਨੂੰ ਖਾ ਕੇ ਉਸਦੇ ਨਾਲ ਅਨੇਕ ਪ੍ਰਸੰਗ ਨੂੰ ਸੁਨ ਸੁਨਾ ਕੇ ਸਮਯ ਨੂੰ ਬਿਤਾਵਾਂਗਾ ਅਤੇ ਇਸ ਜਗਾ ਉਪਰ ਫਾਹੀ ਨਾਲ ਪੰਛੀਆਂ ਦਾ ਨਾਮ ਨਹੀਂ ਦੇਖ ਸਕਦਾ॥ ਸਿਆਣਿਆਂ ਨੇ ਕਿਹਾ ਹੈ।
ਦੋਹਰਾ॥ ਵਰਖਾ ਬਿਨ ਜਿਸ ਦੇਸ ਮੇਂ ਹੋਤ ਠਾਸ ਹੈ ਅੰਨ॥
ਤਾ ਕਰੋ ਕੁਲ ਖੈ ਦੇ ਸਹਤ ਜੋ ਨ ਲਖੇ ਸੋ ਧੰਨ।। ੫੮॥
ਪੂਨਾ-ਨਹਿ ਪਰਦੇਸ ਸਵਿਦ੍ਯ ਕੋ ਪ੍ਰਿਯਵਾਦੀ ਰਿਪੁ ਨਾਂਹਿ।
ਉਦਯੋਗੀ ਕੋ ਦੂਰ ਨਹਿ ਸਮਰਥ ਬਡ ਕ੍ਰਿਤ ਕਾਂਹਿ॥੫੯॥
ਰਾਜਾ ਔਰ ਵਿਦ੍ਯਾ ਦੋਊ ਨਹੀਂ ਏਕ ਸੇ ਮਾਨ।।
ਨ੍ਰਿਪਿਤ ਪੂਜ੍ਯ ਨਿਜ ਦੇਸ ਮੇਂ ਗੁਨੀ ਸਰਵ ਅਸਥਾਨ।।੬੦।।
ਹਿਰਨ੍ਯਕ ਬੋਲਿਆ ਜੇਕਰ ਤੇਰੀ ਇਹ ਇੱਛਿਆ ਹੈ ਤਾਂ ਮੈਂ ਭੀ ਤੇਰੇ ਨਾਲ ਹੀ ਚਲਦਾ ਹਾਂ ਕਿਉਂ ਜੋ ਮੈਨੂੰ ਭੀ ਇੱਥੇ ਬੜਾ ਦੁਖ ਹੈ। ਕਊਆ ਬੋਲਿਆ ਤੈਨੂੰ ਇਥੇ ਕਿਆ ਦੁਖ ਹੈ॥ ਓਹ ਬੋਲਿਆ ਏਹ ਬਾਤ ਬੜੀ ਲੰਬੀ ਚੌੜੀ ਹੈ ਇਸ ਲਈ ਉਥੇ ਹੀ ਚਲਕੇ ਸੁਨਾਵਾਂਗਾ॥ ਕਊਆ ਬੋਲਿਆ ਹੇ ਮਿਤ੍ਰ ਮੈਂ ਤਾਂ ਅਕਾਸ਼ ਮਾਰਗ ਜਾਵਾਂਗਾ ਸੋ ਤੇਰਾ ਮੇਰਾ ਸਾਥ ਕਿਸ ਪ੍ਰਕਾਰ ਹੋਵੇਗਾ।। ਓਹ ਬੋਲਿਆ ਜੇਕਰ ਤੂੰ ਮੇਰੀ ਰਖਿਆ ਕੀਤੀ ਚਾਹੁੰਦਾ ਹੈ ਤਾਂ ਮੈਨੂੰ ਆਪਨੀ ਪਿੱਠ ਉਪਰ ਚਾੜ੍ਹਕੇ ਉਥੇ ਲੈ ਚਲ।। ਇਸ ਤੋਂ ਬਿਨਾਂ ਹੋਰ ਕੋਈ ਉਪਾਉ ਨਹੀਂ।। ਇਸ ਬਾਤ ਨੂੰ ਸੁਨਕੇ ਕਊਆ ਬੜੀ ਪ੍ਰਸੰਨਤਾ ਨਾਲ ਬੋਲਿਆ ਮੇਰੇ ਬੜੇ ਭਾਗ ਜੇ ਮੈਂ ਤੇਰੇ ਨਾਲ ਰਹਿਕੇ ਅਪਨੇ ਸਮੇ ਨੂੰ