ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੮

ਪੰਚ ਤੰਤ੍ਰ

ਇਸ ਲਈ ਜਲ ਵਿਖੇ ਲੁਕ ਗਿਆ ਸਾ।। ਕਿਉਂ ਜੋ ਕਿਹਾ ਹੈ:-

ਦੋਹਰਾ॥ ਜਾਂਕੇ ਬਲ ਕੁਲ ਕਰਮ ਕੋ ਨਾਹਿ ਲਖੇ ਬੁਧਿਮਾਨ।

ਤਾਂਕੀ ਸੰਗਤ ਮਤ ਕਰੋ ਸੁਰ ਗੁਰ ਕਹੈ ਨਿਦਾਨ॥ ੬੪॥

ਜਦ ਇਸ ਪ੍ਰਕਾਰ ਮੰਥਰਕ ਨੇ ਕਿਹਾ ਤਦ ਕਊਆ ਬ੍ਰਿਛ ਤੋਂ ਉਤਰ ਕੇ ਉਸਦੇ ਗਲ ਮਿਲਿਆ॥ ਵਾਹਵਾ ਕਿਆ ਠੀਕ ਕਿਹਾ ਹੈ:

ਦੋਹਰਾ॥ ਕਾਯ ਪਖਾਰਨ ਹੇਤ ਜੋ ਸੁਧਾ ਸ੍ਰੋਤ ਕਿਹ ਕਾਮ।

ਚਿਰ ਕਰ ਮਿਤ੍ਰ ਮਿਲਾਪ ਜੋ ਮੋਲ ਰਹਿਤ ਸਖ ਧਾਮ।।੬੫

ਇਸ ਪ੍ਰਕਾਰ ਓਹ ਦੋਵੇਂ ਆਪਸ ਵਿਖੇ ਇਕ ਦੂਜੇ ਨੂੰ ਮਿਲਕੇ, ਪ੍ਰਸੰਨਤਾ ਯੁਕਤ ਹੋਕੇ, ਬ੍ਰਿਛ ਦੇ ਹੇਠ ਬੈਠ ਕੇ, ਆਪੋ ਆਪਨੇ ਬ੍ਰਿਤਾਂਤ ਨੂੰ ਕਹਿਨ ਲਗੇ॥ ਇਤਨੇ ਚਿਰ ਵਿਖੇ ਹਿਰਨ੍ਯਕ ਬੀ ਮੰਥਰਕ ਨੂੰ ਪ੍ਰਣਾਮ ਕਰਕੇ ਲਘੁਪਤਨਕ ਦੇ ਪਾਸ ਜਾ ਬੈਠਾ, ਉਸਨੂੰ ਦੇਖਕੇ ਮੰਥਰਕ ਨੇ ਕਊਏ ਨੂੰ ਪੁਛਿਆ ਇਹ ਚੂਹਾ ਕੌਨ ਹੈ, ਅਰ ਕਿਸ ਲਈ ਇਸ ਭੋਜਨ ਰੂਪ ਨੂੰ ਆਪਨੀ ਪਿੱਠ ਤੇ ਚੜ੍ਹਾਕੇ ਲੈ ਆਯਾ ਹੈਂ॥ ਇਸ ਵਿਖੇ ਕੋਈ ਥੋੜਾ ਜੇਹਾ ਕਾਰਨ ਨਹੀਂ ਪ੍ਰਤੀਤ ਹੁੰਦਾ ਇਸ ਬਾਤ ਨੂੰ ਸੁਨਕੇ ਲਘੁਪਤਨਕ ਬੋਲਿਆ ਇਹ ਇਹ ਹਿਰਨ੍ਯਕ ਨਾਮੀ ਚੂਹਾ। ਮੇਰਾ ਪਰਮ ਮਿਤ੍ਰ ਮਾਨੇ ਮੇਰਾ ਦੂਸਰਾ ਪ੍ਰਾਨ ਹੈ ਇਸ ਲਈ ਬਹੁਤ ਕੀ ਕਹਿਨਾ ਹੈ।

ਦੋਹਰਾ॥ ਉਡਗਨ ਯਥਾ ਅਕਾਸ਼ ਮੇਂ ਅਰ ਮੇਘਨ ਕੀ ਧਾਰ॥

ਬਾਲੂ ਕੇ ਕਿਨਕੇ ਯਥਾ ਗਿਨਤੀ ਮਾਂਹਿ ਅਪਾਰ॥ ੬੬॥

ਤੈਸੇ ਹੀ ਇਸ ਮੂਸ ਗੁਨ ਨਾਹਿ ਨ ਵਰਨੇ ਜਾਤ॥

ਧਾਰ ਹਿਯੇ ਨਿਰਵੈਰ ਕੋ ਤਵ ਢਿਗ ਆਯੋ ਤਾਤ॥ ੬੭॥

ਮੰਥਰਕ ਬੋਲਿਆ ਇਸ ਦੇ ਵੈਰਾਗ ਦਾ ਕੀ ਕਾਰਨ ਹੈ। ਕਊਆ ਬੋਲਿਆ ਮੈਂ ਤਾਂ ਇਸ ਕੋਲੋਂ ਪੁਛਿਆ ਸੀ, ਪਰ ਇਸ ਨੇ ਕਿਹਾ ਜੋ ਬਹੁਤ ਸਾਰਾ ਬ੍ਰਿਤਾਂਤ ਹੈ ਉਥੇ ਹੀ ਚਲਕੇ ਆਖਾਂਗਾ ਸੋ ਫੇਰ ਮੇਂ ਭੀ ਨਾ ਪੁਛਿਆ ਇਹ ਕਹਿਕੇ ਫੇਰ ਹਿਰਨ੍ਯਕ ਨੂੰ ਬੋਲਿਆ ਹੁਣ ਤੁਸੀਂ ਆਪਨੇ ਵੈਰਾਗ ਦਾ ਕਾਰਨ ਆਖੋ।। ਚੂਹਾ ਬੋਲਆ ਸੁਨੋ:-

੧ਕਥਾ॥ ਦਖਨ ਦੇਸ ਵਿਖੇ ਇਕ ਬੜਾ ਭਾਰੀ ਨਗਰ ਸਾ ਉਸ ਸ਼ਹਿਰ ਦੇ ਪਾਸ ਸ਼ਿਵਜੀ ਮਹਾਰਾਜ ਦਾ ਮੰਦਰ ਸਾ, ਉਥੇ ਤਾਮ੍ਰਚੂਡ