ਪੰਚ ਤੰਤ੍ਰ
ਕ੍ਰੋਧ ਵਿਖੇ ਆਕੇ ਬੋਲਿਆ ਹੇ ਮਿਤ੍ਰ! ਮੈਂ ਜਾਨ ਲਿਆ ਹੈ ਜੋ ਤੂੰ ਮੇਰੇ ਤੋਂ ਉਦਾਸ ਹੈਂ ਇਸੇ ਲਈ ਮੇਰੇ ਨਾਲ ਕੁਝ ਬੋਲਦਾ ਨਹੀਂ ਸੋ ਮੈਂ ਤੇਰੇ ਮਕਾਨ ਤੋਂ ਹੁਣੇ ਤੁਰ ਜਾਂਦਾ ਹਾਂ।। ਕਿਉਂਜੋ ਕਿਹਾ ਹੈ:-
ਕਬਿੱਤ॥ ਆਓ ਜੀ ਬੈਠੋ ਜੀ ਆਸਨ ਯੇਹ ਆਪ ਹੇਤ ਕਾਹੇ ਕੋ ਏਤੇ ਦਿਨ ਲਾਈ ਹੈ ਦੇਰ ਜੂ॥ ਭਾਖੋ ਨਿਜ ਕੁਸ਼ਲ ਔ ਸੁਨਾਵੋ ਕੁਛ ਬਾਤ ਚੀਤ ਆਪਕੇ ਦਿਦਾਰ ਸੇਤੀ ਦੀਨੇ ਦੁਖ ਗੇਰ ਜੂ। ਨੀਚ ਪੁਰਖ ਆਏ ਤੇ ਬੋਲਤ ਹੈਂ ਸਾਧ ਐਸੇ ਸਾਧ ਹੂੰ ਕੇ ਆਏ ਤੇ ਬੈਠਤ ਹੈਂ ਘੇਰ ਜੁ॥ ਸ੍ਵਰਗ ਕੋ ਦਿਵੈਯਾ ਐਸਾ ਧਰਮ ਕਹ੍ਯੋ ਭੈਯਾ ਤੋਹਿ ਸਿਮ੍ਰਿਤ ਸਬ ਐਸੇ ਹੀ ਭਾਖਤ ਹੈਂ ਟੇਰ ਜੂ॥ ੬੮॥
ਦੋਹਰਾ॥ ਅਭ੍ਯਾਗਤ ਕੋ ਦੇਖ ਜੋ ਗੇਹੀ ਅਧੋ ਲਖਾਤ।।
ਤਿਨ ਕੇ ਘਰ ਜੋ ਜਾਤ ਹੈ ਸਿੰਗ ਰਹਿਤ ਬ੍ਰਿਖ ਭ੍ਰਾਤ॥੬੯॥
ਜਹਾਂ ਨ ਆਦਰ ਹੋਇ ਕਛੁ ਮੀਠੋ ਬੋਲ ਨ ਹੋਇ॥
ਗੁਨ ਔਗੁਨ ਕੀ ਬਾਤ ਨਹਿ ਤਹਾਂ ਨ ਜਾਈਏ ਲੋਇ।।੭੦।।
ਹੇ ਤਾਮ੍ਰਚੂੜ ਤੂੰ ਤਾਂ ਇਕ ਮਕਾਨ ਦੇ ਮਿਲਨ ਕਰਕੇ ਹੰਕਾਰੀ ਹੋ ਗਿਆ ਹੈਂ ਅਰ ਮਿਤ੍ਰ ਦਾ ਪ੍ਰੇਮ ਭੀ ਭੁਲਾ ਬੈਠਾ ਹੈ। ਕਿਆ ਤੂੰ ਏਹ ਨਹੀਂ ਜਾਨਦਾ ਜੋ ਇਸ ਮੰਦਰ ਦੇ ਬਹਾਨੇ ਤੂੰ ਨਰਕ ਦਾ ਸਾਧਨ ਬਨਾ ਲਿਆ ਹੈ?॥ ਸ਼ਾਸਤ੍ਰਕਾਰਾਂ ਨੇ ਕਿਹਾ ਹੈ:-
ਦੋਹਿਰਾ॥ ਏਕ ਵਰਖ ਕੀ ਪ੍ਰੋਹਿਤੀ ਨਰਕ ਬੀਚ ਲੇ ਜਾਤ॥
ਤੀਨ ਦਿਵਸ ਹ੍ਵੈ ਮਠਪਤੀ ਅਧੋਗਤੀ ਕੋ ਪਾਤ॥੭੧॥
ਹੇ ਮੂਰਖ! ਤੇਰੇ ਉਪਰ ਬਹੁਤ ਅਫਸੋਸ ਹੈ ਜੋ ਤੂੰ ਐਡਾ ਹੰਕਾਰੀ ਹੋ ਗਿਆ ਹੈਂ ਸੋ ਮੈਂ ਤੇਰੇ ਮਨ ਨੂੰ ਛੱਡਕੇ ਚਲਿਆ ਜਾਂਦਾ ਹਾਂ ਇਸ ਬਾਤ ਨੂੰ ਸੁਨਕੇ ਤਾਮ੍ਰਚੂੜ ਭਯਭੀਤ ਹੋ ਬੋਲਿਆ ਹੇ ਸ੍ਵਾਮੀ!ਆਪ ਇਸ ਪ੍ਰਕਾਰ ਨਾ ਕਹੋ ਆਪ ਤੋਂ ਬਿਨਾਂ ਮੇਰਾ ਹੋਰ ਕੋਈ ਮਿਤ੍ਰ ਨਹੀਂ, ਆਪ ਦੀ ਬਾਤ ਦੇ ਹੁੰਕਾਰੇ ਨਾ ਦੇਨ ਦਾ ਸਬਬ ਸੁਨੋ॥ ਦੇਖੋ ਏਹ ਪਾਪੀ ਚੂਹਾ ਉਚੇ ਅਸਥਾਨ ਵਿਖੇ ਧਰੇ ਹੋਏ ਭਿਛਿਆ ਪਾਤ੍ਰ ਦੇ ਉਪਰ ਚੜ੍ਹ ਜਾਂਦਾ ਹੈ ਅਰ ਸਬ ਕੁਝ ਖਾ ਜਾਂਦਾ ਹੈ ਅਤੇ ਅੰਨ ਦੇ ਅਭਾਵ ਕਰਕੇ ਮਠ ਵਿਖੇ ਬਹਾਰੀ ਝਾੜੂ ਬੀ ਨਹੀਂ ਹੁੰਦਾ। ਸੋ ਮੈਂ ਇਸ ਚੂਹੇ ਦੇ ਡਰਾਉਨ ਲਈ ਇਸ ਟੁਟੇ ਹੋਏ ਬਾਂਸ ਨਾਲ ਭਿਛਿਆਂ ਪਾਤ੍ਰ ਨੂੰ ਖੜਕਾਉਂਦਾ ਹਾ ਇਸ ਤੋਂ ਬਿਨਾਂ ਹੋਰ ਕੋਈ Original wh: Punjabi Sahit Academy