੧੩੨
ਪੰਚ ਤੰਤ੍ਰ
ਅਧਿਕ ਦਾਨ ਕਰ ਧਨੀ ਜੋ ਪਾਵਤ ਹੈ ਫਲ ਭੂਰ॥
ਸ੍ਵ੍ਲਪ ਦਾਨ ਤੇਂ ਨਿਰਧਨੀ ਸੋ ਫਲ ਪਾਵੇਂ ਤੁਰ॥ ੭੫।।
ਕ੍ਰਿਪਨ ਧਨੀ ਨਹ ਸੇਵੀਏ ਲਘੁ ਦਾਤਾ ਭੀ ਸੇਵ॥
ਸੁਖ ਦਾਤਾ ਹੈ ਕੁਪ ਜਲ ਨਹਿ ਸਮੁਦ ਇਦਮੇਵ॥੭੬॥
ਨਾਮ ਮਾਤ੍ਰ ਕਰ ਨ੍ਰਿਪਨ ਹ੍ਵੈ ਬਿਨਾਂ ਦਾਨ ਸ਼ਿਵਨਾਥ।
ਧਨ ਰੱਛਕ ਕੌਬੇਰ ਕੋ ਕੌਨ ਕਹਿਤ ਸੁਰਨਾਥ॥੭੭॥
ਦਾਨ ਹੇਤ ਦੁਰਬਲ ਭਯਾ ਲਹਿਤ ਪ੍ਰਸੰਸਾ ਨਾਗ।
ਦਾਨ ਬਿਨਾਂ ਖਰ ਪੀਠ ਤਨ ਨਿੰਦਨੀਯਾ ਨਿਰ ਭਾਗ।।੭੮॥
ਸੀਤਲ ਸੁੰਦਰ ਘਟ ਜੋਊ ਅਧੋ ਜਾਤ ਬਿਨ ਦਾਨ।
ਕਾਨੀ ਕੁਬਰੀ ਕਾਕੜੀ ਊਰਧ ਹੋਤ ਸੁਜਾਨ॥੭੯॥
ਜਲਧ ਦੇਤ ਜਲ ਜਬੀ ਲੌ ਲੋਗਨ ਕੋ ਪ੍ਰਿਯ ਹੋਤ॥
ਕਰ ਫੈਲਾਏ ਮਿਤ੍ਰ ਦਰਸਨ ਜੋਗ ਨ ਜੋਤ॥ ੮੦॥
ਹੇ ਭਦ੍ਰੇ! ਇਸ ਝਾਤ ਨੂੰ ਸੋਚਕੇ ਗਰੀਬਾਂ ਨੂੰ ਭੀ ਉਚਿਤ ਹੈ ਜੋ ਸਮਯ ਸਿਰ ਚੰਗੇ ਪਾਤ੍ਰ ਨੂੰ ਦਾਨ ਦੇਨਾ॥ਸ਼ਾਸਤ੍ਰਕਾਰਾਂ ਨੇ ਕਿਹਾ ਹੈ:-
ਦੋਹਰਾ॥ ਸਰਧਾ ਯੁਭ ਸਤ ਪਾਤ੍ਰ ਕੋ ਦੇਸ ਕਾਲ ਮੇਂ ਦਾਨ।
ਦੇਵਤ ਜੋ ਬੁਧਿਮਾਨ ਨਰ ਫਲ ਹੈ ਤਾਸ ਮਹਾਨ।।੮੧
ਤਥਾ-ਅਤਿ ਤ੍ਰਿਸਨਾ ਕੋ ਮਤ ਕਰੋ ਨਾ ਕਰ ਤਿਸ ਕਾ ਤ੍ਯਾਗ।
ਸਿਖਾ ਹੋਤ ਮਸਤਕ ਬਿਖੇ ਅਤਿ ਤ੍ਰਿਸ਼ਨਾ ਕੋ ਲਾਗ ।।੮੨॥
ਬ੍ਰਾਹਮਨੀ ਬੋਲੀ ਇਹ ਬਾਤ ਕਿਸ ਪ੍ਰਕਾਰ ਹੈ ਬ੍ਰਾਹਮਨ ਬੋਲਿਆ ਸੁਣ:-
੩ ਕਥਾ-ਕਿਸੇ ਬਨ ਵਿਖੇ ਇਕ ਕਿਰਾਤ ਰਹਿੰਦਾ ਸੀ ਓਹ ਇਕ ਇਨ ਹਿੰਸਾ ਕਰਨ ਲਈ ਬਨ ਨੂੰ ਤੁਰ ਪਿਆ, ਉਸਨੇ ਸੰਘਨੇ ਬਨ ਬਿਖੇ ਜਾਕੇ ਕਾਲੇ ਪਹਾੜ ਜੇਡਾ ਉਚਾ ਸੂਰ ਦੇਖਿਆ ਉਸ ਨੂੰ ਦੇਖਕੇ ਉਸ ਭੀਲ ਨੇ ਆਪਣੇ ਕੰਨਾਂ ਤੀਕੂੰ ਖਿਚਕੇ ਇਕ ਤੀਰ ਮਾਰਿਆ॥ ਸੂਰ ਨੇ ਭੀ ਕ੍ਰੋਧ ਬਿਖੇ ਆਕੇ ਛੋਟੇ ਦੰਦ ਜੇਹੇ ਦੰਦਾਂ ਦੇ ਅਗ੍ਰ ਭਾਗ ਨਾਲ ਉਸਦਾ ਪੇਟ ਪਾੜ ਦਿੱਤਾ ਅਰ ਓਹ ਸ਼ਕਾਰੀ ਮਰ ਗਿਆ ਉਸ ਸ਼ਕਾਰੀ ਨੂੰ ਮਾਰਕੇ ਸੂਰ ਬੀ ਬਾਣ ਦੀ ਪੀੜਾ ਨਾਲ ਮਰ ਗਿਆ।ਕਿਰਨਾਂ ਅਤੇ ਹਥ॥ ਮਿਤ੍ਰ ਸੂਰਜ ਅਤੇ ਮਿਤ੍ਰ॥