ਪੰਨਾ:ਪੰਚ ਤੰਤ੍ਰ.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੩੩

ਇਤਨੇ ਚਿਰ ਬਿਖੇ ਇਕ ਗਿੱਦੜ ਜਿਸ ਦੀ ਮੌਤ ਨੇੜੇ ਆਈ ਹੋਈ ਸੀ ਭੁਖਾ ਤਿਹਾਯਾ ਇਧਰ ਉਧਰ ਫਿਰਦਾ ਉਥੇ ਆ ਪਹੁੰਚਿਆ ਉਸਨੇ ਸ਼ਕਾਰੀ ਅਤੇ ਸ਼ਕਾਰ ਨੂੰ ਮੋਯਾ ਦੇਖ ਪ੍ਰਸੰਨ ਹੋ ਕੇ ਬਿਚਾਰ ਕੀਤਾ ਅਹਾ! ਮੇਰੇ ਉਪਰ ਪਰਮੇਸ਼ਰ ਬੜਾ ਦਯਾਲ ਹੋਯਾ ਹੈ ਜਿਸ ਨੇ ਇਤਨਾ ਬੜਾ ਭੋਜਨ ਦਿਤਾ ਹੈ।। ਇਹ ਬਾਤ ਠੀਕ ਕਹੀ ਹੈ:-

ਦੋਹਰਾ ।। ਅਨਯ ਜਨਮ ਕ੍ਰਿਤ ਸੁਭ ਅਸੁਭ ਬਿਨ ਉੱਦਮ ਮਿਲਜਾਤ॥

ਬਿਧਿਨਾ ਕੇ ਪ੍ਰਤਾਪ ਤੇਂ ਨਹੀਂ ਅੰਨਥਾ ਬਾਤ॥ ੮੩॥

ਜੌਨ ਦੇਸ ਜਿਸ ਕਾਲ ਮੇਂ ਜੈਸੀ ਉਮਰਾ ਮਾਂਹਿ॥

ਨਿਜ ਕ੍ਰਿਤ ਸੁਤਅਰਅ ਸੁਭ ਕੋਤਥਾ ਤੌਨ ਬਿਧ ਪਾਂਹਿ॥੮੪॥

ਸੋ ਮੈਂ ਭੀ ਇਸਨੂੰ ਅਜੇਹੀ ਤਰਾਂ ਖਾਵਾਂ ਜਿਸ ਪ੍ਰਕਾਰ ਮੇਰੇ ਬਹੁਤ ਬਾਰੇ ਦਿਨ ਬੀਤਨ ਇਸ ਲਈ ਪਹਿਲਾਂ ਮੈਂ ਇਸ ਧਨੁਖ ਦੇ ਕੋਨੇ ਉਪਰਲੀਆਂ ਤੰਦੀਆਂ ਦੇ ਬੰਧਨ ਨੂੰ ਖਾਵਾਂ।। ਨੀਤਿ ਵਾਲੇ ਨੇ ਕਿਹਾ ਹੈ।

ਦੋਹਰਾ।। ਸੰਚਿਤ ਕੀਨਾ ਸਵਯੰ ਧਨ ਧੀਰੇ ਧੀਰੇ ਭੋਗ॥

ਵਾਂਗ ਰਸ ਇਨ ਧਰ ਨਰ ਜਲਦੀ ਕਰਨ ਅਜੋਗ॥੮੫॥

ਇਸ ਬਾਤ ਨੂੰ ਮਨ ਬਿਖੇ ਸੋਚਕੇ ਧਨੁਖ ਦੇ ਕੋਨੇ ਨੂੰ ਮੁਖ ਬਿਖੇ ਲੈ ਕੇ ਉਸ ਭੱਦੀ ਨੂੰ ਚੱਬਨ ਲਗਾ॥ ਜਦ ਉਸ ਦਾ ਬੰਦ ਟੁੱਟਾ ਬਦ ਓਹ ਧਨੁਖ ਦਾ ਸਿਰਾ ਤਾਲੂ ਨੂੰ ਛੇਕ ਕਰਕੇ ਉਸਦੇ ਮਸਤਕ ਥਾਣੀ ਜਾ ਨਿਕਲਿਆ ਸੋ ਉਸੇ ਪੀੜਾ ਨਾਲ ਓਹ ਗਿੱਦੜ ਮਰ ਗਿਆ॥ ਇਸ ਲਈ ਮੈਂ ਆਖਿਆ ਸੀ:-

ਦੋਹਰਾ॥ ਅਤਿ ਤ੍ਰਿਸਨਾ ਕੋ ਮਤ ਕਰੋ ਨਾ ਕਰ ਤਿਸ ਕਾ ਤਯਾਗ।।

ਸਿਖਾ ਹੋਤ ਮਸਤਕ ਬਿਖੇ ਅਤਿ ਤ੍ਰਿਸਨਾ ਕੋ ਲਾਗ॥

ਇਹ ਬਾਤ ਸੁਨਾਕੇ ਫੇਰ ਬ੍ਰਾਹਮਨ ਬੋਲਿਆ ਹੇ ਭਦ੍ਰੇ! ਤੂੰ ਸੁਨਿਆਂ ਨਹੀਂ :-

ਦੋਹਰਾ॥ ਕਰਮ ਆਯੁ ਧਨ ਵਿੱਦਿਆ ਪੰਚਮ ਮ੍ਰਿਤਯ ਮਹਾਨ।

ਗਰਭ ਸਾਥ ਇਹ ਹੋਤ ਹੈ ਪੁਰਖਨ ਕੇਰ ਨਿਦਾਨ॥੮੬॥ ਇਸ ਪ੍ਰਕਾਰ ਸਮਝਾਈ ਹੋਈ ਓਹ ਬ੍ਰਾਹਮਨੀ ਬੋਲੀ ਜੇਕਰ ਇਹ ਬਾਤ ਏਵੇਂ ਹੈ ਤਾਂ ਮੇਰੇ ਘਰ ਬਿਖੇ ਥੋੜੇ ਜੇਹੇ ਤਿਲ ਹਨ ਸੋ ਉਨ੍ਹਾਂ ਨੂੰ ਛੜਕੇ ਕੁੱਟਕੇ ਕਿਸੇ ਅਤਿਥਿ ਨੂੰ ਭੋਜਨ ਦੇ ਦੇਵਾਂਗੀ। ਇਹ ਬਾਤ ਸੁਨਕੇ ਬ੍ਰਾਹਮਨ ਤਾਂ ਆਪਣੇ ਕਾਰਜ ਨੂੰ ਤੁਰ ਪਿਆ ਅਰ ਬ੍ਰਾਹਮਨੀ