ਪੰਨਾ:ਪੰਚ ਤੰਤ੍ਰ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੬

ਪੰਚ ਤੰਤ੍ਰ

ਜਿਸਦੇ ਬਲ ਕਰਕੇ ਮੈਂ ਬੜੀਆਂ ਔਖੀਆਂ ਜਰਾਂ ਉਪਰ ਜਾ ਪਹੁੰਚਦਾ ਸਾਂ! ਤਦ ਅਭਯਾਗਤ ਨੇ ਤਾਮ੍ਰਚੂੜ ਨੂੰ ਕਿਹਾ ਹੈ ਮਿਤ੍ਰ! ਹੁਨ ਨਿਹਸੰਕ ਹੋ ਕੇ ਸਯਨ ਕਰ ਇਸੇ ਦੀ ਗਰਮਾਈ ਤੇਨੂੰ ਜਗਾਉਂਦੀ ਸੀ ਇਹ ਕਹਿਕੇ ਉਸ ਧਨ ਨੂੰ ਲੈ ਕੇ ਓਹ ਦੋਵੇਂ ਆਪਨੇ ਮਠ ਨੂੰ ਆ ਗਏ ਉਸ ਤੋਂ ਪਿਛੇ ਜਦ ਮੈਂ ਅਪਨੇ ਮਕਾਨ ਤੇ ਆਯਾ ਅਰ ਉਥੇ ਧਨ ਨਾ ਦੇਖਿਆ ਤਦ ਓਹ ਮਕਾਨ ਮੈਨੂੰ ਡਰਾਉਨਾ ਦਿਸਨ ਲਗਾ॥ ਤਦ ਮੈਂ ਸੋਚਨ ਲਗਾ ਹੁਨ ਮੈਂ ਕੀ ਕਰਾਂ, ਕਿਥੇ ਜਾਵਾਂ, ਅਰ ਮੇਰੇ ਮਨ ਨੂੰ ਸਾਂਤ ਕਿਸ ਪ੍ਰਕਾਰ ਆਵੇ॥ ਇਸ ਪ੍ਰਕਾਰ ਸੋਚਦਿਆਂ ਓਹ ਦਿਨ ਤਾਂ ਮੇਰਾ ਬੜੇ ਕਸ਼ਟ ਨਾਲ ਬੀਤਿਆ ਜਦ ਰਾਤ ਹੋਈ ਤਦ ਮੈਂ ਹੌਸਲੇ ਤੋਂ ਬਿਨਾਂ ਆਪਨੇ ਕੁਟੰਬ ਸਮੇਤ ਉਸ ਮਠ ਵਿਖੇ ਗਿਆ ਓਹ ਸਾਧੂ ਮੇਰੇ ਸਾਥੀਆਂ ਦਾ ਖੜਕਾਰਾ ਸੁਨਕੇ ਫੇਰ ਭਿਛਿਆ ਪਾਤ੍ਰ ਨੂੰ ਉਸ ਪੁਰਾਨੇ ਵਾਂਸ ਨਾਲ ਤਾੜਣ ਲਗਾ। ਤਦ ਓਹ ਅਭਯਾਗਤ ਬੋਲਿਆ ਹੈ ਮਿਤ੍ਰ ਅਜੇ ਬੀ ਤੂੰ ਬੇਖੌਫ਼ ਹੋ ਕੇ ਨਹੀਂ ਸੌਦਾ? ਓਹ ਬੋਲਿਆ ਮਹਾਰਾਜ ਦੇਖੋ! ਓਹ ਚੂਹਾ ਫੇਰ ਪਰਿਵਾਰ ਸਮੇਤ ਆਯਾ ਹੈ ਇਸ ਲਈ ਮੈਂ ਵਾਂਸ ਨੂੰ ਖੜਕਾਉਂਦਾ ਹਾਂ ਅਭਯਾਗਤ ਹੱਸ ਕੇ ਬੋਲਿਆ ਹੇ ਮਿਤ੍ਰ! ਮਤ ਡਰ ਇਸ ਦੇ ਕੁਦਨ ਦੀ ਸਕਤਿ ਧਨ ਦੇ ਨਾਲ ਹੀ ਚਲੀ ਗਈ ਹੈ ਇਹ ਬਾਤ ਇਸੇ ਦੇ ਨਾਲ ਨਹੀਂ ਬਲਕਿ ਸਾਰਿਆਂ ਜੀਵਾਂ ਦਾ ਏਹੋ ਹਾਲ ਹੈ॥ ਇਸ ਪਰ ਕਿਹਾ ਹੈ:-

ਦੋਹਰਾ॥ ਹੈ ਉਭਸ਼ਾਹ ਜੋ ਪੁਰਖ ਕਾ ਪੁਨ ਜੁ ਕਰਤ ਤ੍ਰਿਸਕਾਰ॥

ਬਚਨ ਕਹੇ ਹੰਕਾਰ ਯੁਤ ਪਨ ਹ ਕਾ ਬਲ ਧਾਰ॥ ੯੦।।

ਤਦ ਮੈਂ ਇਸ ਬਚਨ ਨੂੰ ਸੁਨਕੇ ਕ੍ਰੋਧ ਵਿਖੇ ਆਕੇ ਭਿਛਿਆ ਪਾਤ੍ਰ ਵਲ ਧਯਾਨ ਕਰਕੇ ਜਿਉਂ ਕੁਦਿਆ ਤਿਉਂ ਬਿਨਾਂ ਪਹੁੰਚੇ ਹੀ ਪ੍ਰਿਥਵੀ ਤੇ ਡਿਗ ਪਿਆ ਇਸ ਹਾਲ ਨੂੰ ਦੇਖਕੇ ਓਹ ਮੇਰਾ ਸਤ੍ਰੂ ਤਾਮ੍ਰਚੂੜ ਨੂੰ ਬੋਲਿਆ ਦੇਖ ਭਈ ਇਸ ਕੌਤਕ ਨੂੰ ਦੇਖ॥

ਦੋਹਰਾ॥ ਧਨ ਹੀਂ ਸੇ ਬਲਵਾਨ ਸਬ ਧਨ ਕਰ ਪੰਡਿਤ ਹੇਤ॥

ਦੇਖ ਮੂਸ ਧਨ ਰਹਿਤ ਕੋ ਮਿਲਿਓ ਆਪਣੇ ਗੇਤ॥੯੧॥

ਸੋ ਤੇ ਬੇਖੌਫ ਹੋ ਕੇ ਸਯਨ ਕਰ ਜੋ ਇਸਦੇ ਕੁਦਨ ਦਾ ਕਾਰਨ ਹੈ ਸੋ ਸਾਡੇ ਪਾਸ ਹੈ ਇਹ ਬਾਤ ਠੀਕ ਕਹੀ ਹੈ:-