ਪੰਨਾ:ਪੰਚ ਤੰਤ੍ਰ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੩੯

ਧਨ ਬਿਨ ਨਰ ਨਹਿ ਕਾਮ ਕਿਸ ਸਮਝੇ ਹੀਏ ਸੁਚੇਤ॥੧o੯

ਜੋ ਨਿਰਧਨ ਕੁਛ ਦੇਨ ਹਿਤ ਧਨੀ ਦ੍ਵਾਰ ਪੈ ਜਾਤ॥

ਤਾਂਕੋ ਸਭ ਭਿੱਛਕ ਲਖੇਂ ਧਿਕ ਦਰਿਦ੍ਰਤਾ ਭ੍ਰਾਤ॥੧੧੦॥

ਇਸ ਪ੍ਰਕਾਰ ਅਨੇਕ ਬਿਚਾਰਾਂ ਕਰਕੇ ਮੈਂ ਸੋਚਿਆ ਜੇਕਰ ਮੈਂ ਅਪਣੇ ਧਨ ਲਿਆਉਣ ਲਈ ਮਰ ਬੀ ਜਾਵਾਂ ਤਦ ਬੀ ਚੰਗਾ ਹੇ॥ ਨੀਤਿ ਸ਼ਾਸਤ੍ਰ ਨੇ ਕਿਹਾ ਹੈ:-

ਦੋਹਰਾ॥ ਨਿਜ ਧਨ ਜਾਵਤ ਦੇਖ ਕਰ ਜੌ ਰਾਖਤ ਹੈ ਪ੍ਰਾਣ॥

ਤਾਂਕੇ ਜਲ ਕੀ ਅੰਜਲੀ ਪਿਤਰਨ ਲੇਤ ਸੁਜਾਨ॥੧੧੧॥

ਜੋ ਬ੍ਰਾਹਮਣ ਧਨ ਨਾਰ ਹਿਤ ਪੂਨਾ ਜੁਧ ਕੇ ਬੀਚ॥

ਜੋ ਤਯਾਗਤ ਹੈਂ ਪ੍ਰਾਣ ਨਿਜ ਸਵਰਗ ਲੇਤ ਹ੍ਵੇ ਮੀਚ॥੧੧੨॥

ਇਸ ਪ੍ਰਕਾਰ ਮਨ ਵਿਖੇ ਸੋਚ ਕੈ ਮੈਂ ਰਾਤ ਨੂੰ ਉਸ ਮੰਦਰ ਵਿਖੇ ਗਿਯਾ॥ ਜਦ ਓਹ ਤਪਸੀ ਨਿੰਦ੍ਰਾ ਬਿਖੇ ਆਯਾ, ਤਦ ਮੈਂ ਉਸ ਪੇਟੀ ਨੂੰ ਚਬਾਯਾ ਉਸਨੇ ਉਠ ਕੇ ਪੁਰਾਣਾ ਵਾਂਸ ਮੇਰੇ ਸਿਰ ਵਿਖੇ ਚਲਾਯਾ ਪਰ ਮੈਂ ਵਧੀ ਹੋਈ ਉਮਰਾ ਕਰਕੇ ਬਚ ਗਿਆ ਤੇ ਘਰ ਨੂੰ ਆਯਾ, ਸੱਚ ਕਿਹਾ ਹੈ:-

ਦੋਹਰਾ॥ ਪ੍ਰਾਪਤਵਯ ਅਰਥ ਸਬਕੋ ਮਿਲੇ ਬਿਧਿ ਨਹਿ ਤਿਸੇ ਹਟਾਤ॥

ਤਾਂਤੇ ਭਯ ਚਿੰਤਾਂ ਤਜੋ, ਮੇਰਾ ਮੋ ਢਿਗ ਆਤ॥੧੧੩॥

ਕਾਕ ਅਤੇ ਕੱਛੂ ਨੇ ਪੁਛਿਆ ਇਹ ਬਾਤ ਕਿਸ ਪ੍ਰਕਾਰ ਹੈ ਹਿਰਨਕ ਬੋਲਿਆ ਸੁਨੋ:-


੪ ਕਥਾ।। ਕਿਸੇ ਨਗਰ ਵਿਖੇ ਸਾਗਰਦੱਤ ਨਾਮੀ ਬਾਣੀਆਂ ਰਹਿੰਦਾ ਸੀ ਉਸਦੇ ਪੁਤ੍ਰ ਨੇ ਸੌ ਰੁਪੈਯੇ ਤੋਂ ਬਿਕਦਾ ਇਕ ਪੁਸਤਕ ਮੁਲ ਲੈ ਲਿਆ ਜਿਸ ਵਿਚ ਲਿਖਿਆ ਹੋਯਾ ਸੀ:-

ਦੋਹਰਾ॥ਪਾਪ੍ਰਤਯ ਅਰਥ ਸਭਕੋ ਮਿਲੇ ਬਿਧਿ ਨਹਿ ਕਿਸੇ ਹਟਾਤ।।

ਤਾਂਤੇ ਭਯ ਚਿੰਤਾ ਤਜੋ ਮੇਰਾ ਮੋ ਢਿਗ ਆਤ॥

ਉਸ ਪੁਸਤਕ ਨੂੰ ਦੇਖਕੇ ਸਾਗਰਦੱਤ ਨੇ ਪੁਤ੍ਰ ਨੂੰ ਪੁਛਿਆ ਹੇ ਪੁਤ੍ਰ! ਇਹ ਗ੍ਰੰਥ ਕਿਤਨੇ ਤੋਂ ਲਿਆ ਹੈ, ਓਹ ਬੋਲਿਆ ਸੌ ਰੂਪੈਸੇ ਤੋਂ।। ਇਸ ਬਾਤ ਨੂੰ ਸੁਨਕੇ ਸਾਗਰਦੱਤ ਬੋਲਿਆ ਹੇ ਮੂਰਖ! ਤੈਨੂੰ ਧਿੱਕਾਰ ਹੈ ਜੋ ਤੂੰ ਇਕ ਸਲੋਕ ਲਿਖੇ ਹੋਏ ਪੁਸਤਕ ਨੂੰ ਸੌ ਰੂਪੈਯੇ ਨਾਲ ਖਰੀਦਿਆ ਹੈ, ਤਾਂ ਇਸ ਬੁਧਿ ਕਰਕੇ ਧਨ ਕੀਕੂੰ