ਪੰਨਾ:ਪੰਚ ਤੰਤ੍ਰ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੦

ਪੰਚ ਤੰਤ੍ਰ

ਕਮਾਵੇਂਗਾ।। ਬਸ ਅਸ ਤੋਂ ਲੈਕੇ ਤੂੰ ਮੇਰੇ ਘਰ ਬਿਖੇ ਨਾ ਆਵੀਂ ਤੇਰਾ ਮੇਰਾ ਕੋਈ ਪ੍ਰਯੋਜਨ ਨਹੀਂ।। ਇਸ ਪ੍ਰਕਾਰ ਕਹਿਕੇ ਬਾਣੀਏਂ ਨੇ ਆਪਣੇ ਪੁੱਤ੍ਰ ਨੂੰ ਘਰੋਂ ਕਢ ਦਿਤਾ ਓਹ ਲੜਕਾ ਬੀ ਕਿਸੇ ਦੂਰ ਦੇਸ ਵਿਖੇ ਜਾਕੇ ਕਿਸੇ ਨਗਰ ਵਿਖੇ ਜਾ ਟਿਕਿਆ, ਉਸ ਨਗਰ, ਵਿਖੇ ਕਿਸੇ ਨੇ ਬਹੁਤ ਦਿਨਾਂ ਪਿਛੋਂ ਉਸਨੂੰ ਪੁਛਿਆ ਆਪ ਦਾ ਕੀ ਨਾਮ ਹੈ ਉਸ ਲੜਕੇ ਨੇ ਉਤਰ ਦਿਤਾ "ਪ੍ਰਪਤਬਯ ਅਰਬ ਸਬ ਕੋ ਮਿਲੇ" ਇਸੇ ਤਰਾਂ ਜੋ ਉਸਦਾ ਨਾਮ ਪੁਛੇ ਉਸਨੂੰ "ਪ੍ਰਾਪਤਬਯ ਅਰਥ" ਹੀ ਦਸੇ ਇਸ ਪ੍ਰਕਾਰ ਉਸਦਾ ਨਾਮ "ਪ੍ਰਾਪਤਬਯ ਅਰਥ" ਪ੍ਰਸਿਧ ਹੋ ਗਿਆ॥ ਇਕ ਦਿਨ ਉਸ ਨਗਰ ਦੇ ਕਿਸੇ ਮੇਲੇ ਬਿਖੇ ਚੰਦ੍ਰਵਤੀ ਨਾਮ ਰਾਜਾ ਦੀ ਲੜਕੀ ਆਪਣੀ ਸਹੇਲੀ ਦੇ ਨਾਲ ਫਿਰ ਰਹੀ ਸੀ ਜੋ ਕਿਸੇ ਰਾਜਾ ਦਾ ਲੜਕਾ ਬੜਾ ਸੁੰਦਰ ਉਥੇ ਆ ਪਹੁੰਚਿਆ, ਉਸ ਨੂੰ ਦੇਖਕੇ ਓਹ ਕਾਮਾਤੁਰ ਹੋ ਗਈ, ਅਰ ਆਪਨੀ ਸਖੀ ਨੂੰ ਬੋਲੀ ਕਿ ਜਿਸ ਪ੍ਰਕਾਰ ਇਸਦੇ ਨਾਲ ਮੇਲ ਹੋਵੇ ਓਹ ਯਤਨ ਕਰ!ਇਸ ਬਾਤ ਨੂੰ ਸੁਨਕੇ ਓਹ ਦਾਸੀ ਉਸ ਰਾਜਪੁਤ੍ਰ ਦੇ ਕੋਲ ਜਾਕੇ ਬੋਲੀ ਹੈ ਰਾਜਪੂਤ੍ਰ! ਮੈਨੂੰ ਚੰਦ੍ਰਵਤੀ ਨੇ ਤੇਰੇ ਪਾਸ ਭੇਜਿਆ ਹੈ ਅਰ ਇਹ ਆਖਿਆ ਹੈ ਕਿ ਮੈਨੂੰ ਤੇਰੇ ਦਰਸਨ ਨਾਲ ਕਾਮ ਨੇ ਬੇਸੁਧ ਕਰ ਦਿਤਾ ਹੈ, ਹੁਨ ਜੇਕਰ ਤੂੰ ਜਲਦੀ ਮੇਰੇ ਪਾਸ ਨਾ ਆਵੇਂਗਾ, ਤਦ ਮੇਰਾ ਜੀਉਨਾ ਬਸ ਹੈ॥ ਇਸ ਬਾਤ ਨੂੰ ਸੁਨਕੇ ਰਾਜਪੁਤ੍ਰ ਨੇ ਕਿਹਾ ਜੇਕਰ ਮੈਂ ਉਸ ਪਾਸ ਅਵਸ ਆਉਨਾ ਹੈ ਤਾਂ ਇਹ ਦਸ ਜੋ ਕਿਸ ਪ੍ਰਕਾਰ ਉਸਦੇ ਪਾਸ ਪਹੁੰਚਾਂ? ਸਖੀ ਬੋਲੀ ਸਾਡੇ ਮਹਿਲ ਦੇ ਨਾਲ ਕਮੰਦ ਲਟਕਾਯਾ ਹੋਵੇਗਾ ਉਸਦੇ ਸਹਾਰੇ ਚੜ੍ਹ ਆਵੀਂ, ਰਾਜਪੁਤ੍ਰ ਨੇ ਕਿਹਾ ਅਛਾ ਇਸੇ ਤਰਾਂ ਕਰਾਂਗਾ, ਇਹ ਬਾਤ ਠਹਿਰਾਕੇ ਸਖੀ ਚੰਦ੍ਰਵਤੀ ਦੇ ਪਾਸ ਚਲੀ ਗਈ ਜਦ ਰਾਤ ਹੋਈ ਤਦ ਰਾਜਪੁਤ੍ਰ ਨੇ ਸੋਚਿਆ ਓਹ ਹੋ! ਇਹ ਤਾਂ ਬੜਾ ਮੰਦ ਕਰਮ ਹੈ ਸ਼ਾਸਤ੍ਰਕਾਰਾ ਕਿਹਾ ਹੈ:-

ਦੋਹਰਾ॥ ਮਿਤ੍ਰ ਨਾਰਿ ਗੁਰਸੁਤਾ ਪੁਨ ਸ੍ਵਾਮੀ ਸੇਵਕ ਨਾਰ॥

ਜੋ ਨਰ ਭੋਗੇ ਇਨਹੁ ਕੋ ਬ੍ਰਹਮ ਘਾਤ ਕਿਸ ਧਾਰ॥੧੧੪॥

ਪੁਨਾ॥ ਜਾਂਤੇ ਅਪਜਸ ਜਗਤ ਕਾ ਪੁਨਾ ਮੰਦ ਗਤਿ ਹੋਇ॥

ਮਤ ਕਰ ਐਸੇ ਕਰਮ ਕੋ ਸ੍ਵਰਗ ਪਤਨ ਜਿਮ ਜੋਇ॥੧੧੫