ਪੰਨਾ:ਪੰਚ ਤੰਤ੍ਰ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੪੧

ਇਸ ਬਾਤ ਨੂੰ ਬਿਚਾਰ ਕੇ ਰਾਜਪੁੑੑੑੑੑਤ੍ਰ ਉਸਦੇ ਪਾਸ ਨ ਗਿਆ।।

ਪਰ "ਪ੍ਰਾਪਤਬਯ ਅਰਥ" ਰਾਤ ਨੂੰ ਫਿਰਦਾ ਹੋਯਾ ਉਸ ਅਟਾਰੀ ਦੇ ਪਾਸ ਆ ਨਿਕਲਿਆ।। ਅਰ ਉਸ ਰੱਸੀ ਨੂੰ ਦੇਖਕੇ ਅਸਚਰਜ ਹੋ ਕੇ ਉਸਨੂੰ ਪਕੜਕੇ ਉਪਰ ਚੜ੍ਹ ਗਿਆ, ਤਦ ਰਾਜਾ ਦੀ ਲੜਕੀ ਨੇ ਜਾਨਿਆਂ ਜੋ ਓਹੀ ਮੇਰਾ ਪ੍ਰੀਤਮ ਆਯਾ ਹੈ, ਇਹ ਸਮਝ ਉਸਦਾ ਭੋਜਨ ਵਸਤ੍ਰ ਕਰਕੇ ਆਦਰ ਕੀਤਾ, ਫੇਰ ਉਸਨੂੰ ਲੈਕੇ ਇਕ ਸੇਹਜਾ ਤੇ ਬੈਠ ਉਸਦੇ ਨਾਲ ਮਿਲਕੇ ਅਨੰਦ ਕੀਤਾ ਅਰ ਬੋਲੀ ਮੈਂ ਤੇਰੇ ਦਰਸਨ ਦੇ ਨਾਲ ਹੀ ਮੋਹੀ ਗਈ ਸਾਂ, ਸੋ ਮੈਂ ਤੈਨੂੰ ਆਪਨਾ ਆਪ ਦੇ ਦਿਤਾ ਹੈ॥ ਹੁਨ ਤੇਰੇ ਤੋਂ ਬਿਨਾਂ ਹੋਰ ਕੋਈ ਭਰਤਾ ਮੇਰੇ ਮਨ ਬਿਖੇ ਨ ਹੋਵੇਗਾ ਸੋ ਤੂੰ ਮੇਰੇ ਨਾਲ ਕਿਸ ਲਈ ਨਹੀਂ ਬੋਲਦਾ॥ ਓਹ ਬੋਲਿਆ। "ਪ੍ਰਾਪਤਬਯ ਅਰਥ ਸਬ ਕੋ ਮਿਲੇ" ਇਸ ਬਾਤ ਨੂੰ ਸੁਨਕੇ ਉਸਨੇ ਜਾਨਿਆ ਜੋ ਏਹ ਤਾਂ ਕੋਈ ਹੋਰ ਪੁਰਖ ਹੈ ਇਸ ਲਈ ਉਸਨੂੰ ਮਹਿਲੋਂ ਉਤਾਰਕੇ ਛਡ ਦਿੱਤਾ, ਅਰ ਓਹ ਕਿਸੇ ਉਜੜੇ ਮੰਦਿਰ ਬਿਖੇ ਜਾ ਸੁੱਤਾ, ਅਰ ਉਥੇ ਕਿਸੇ ਵਿਭਚਾਰਨੀ ਨੇ ਕਟਵਾਲ ਦੇ ਨਾਲ ਉਸ ਜਗਾਂ ਪਰ ਆਉਨ ਦਾ ਕਰਾਰ ਕੀਤਾ ਹੋਯਾ ਸੀ ਜਦ ਕਟਵਾਲ ਨੇ ਆ ਕੇ ਦੇਖਿਆ ਜੋ ਇਹ ਕੋਈ ਸੁੱਤਾ ਪਿਆ ਹੈ ਉਸਨੇ ਭੇਦ ਛਿਪਾਉਨ ਲਈ ਉਸਨੂੰ ਪੁਛਿਆ ਤੂੰ ਕੌਨ ਹੈਂ ਉਸਨੇ ਉਤਰ ਦਿਤਾ "ਪ੍ਰਾਪਤਬਯ ਅਰਥ ਸਬ ਕੋ ਮਿਲੇ"

ਇਹ ਸੁਨ ਕਟਵਾਲ ਬੋਲਿਆ ਇਥੇ ਉਜਾੜ ਬਿਖੇ ਨ ਰਹੁ ਤੂੰ ਮੇਰੇ ਮਕਾਨ ਉਤੇ ਜਾਕੇ ਸਯਨ ਕਰ ਓਹ ਉਸ ਜਗਾਂ ਨੂੰ ਛੱਡ ਕਿਸੇ ਹੋਰ ਜਗਾ ਕੇ ਚਲਿਆ ਗਿਆ॥ ਉਥੇ ਕਟਵਾਲ ਦੀ ਪ੍ਰਤੀ ਨਿਯਮਵਤੀ ਬੜੀ ਸੁੰਦਰ ਅਰ ਜਵਾਨ ਕਿਸੇ ਨਾਲ ਸੰਕੇਤ ਕਰਕੇ ਸੁਤੀ ਹੋਈ ਸੀ ਉਸਨੇ ਉਸ ਆਉਂਦੇ ਨੂੰ ਦੇਖ ਏਹੋ ਜਾਤਾ ਜੋ ਮੇਰਾ ਪ੍ਰੀਤਮ ਆਯਾ ਹੈ, ਰਾਤ ਦੇ ਹਨੇਰੇ ਕਰਕੇ ਨਾ ਪਛਾਤਾ ਅਰ ਜੋ ਕੁਝ ਭੋਜਨ ਆਂਦਾ ਸੀ ਉਸਦੇ ਅਗੇ ਰਖਿਆ ਜਦ ਓਹ ਖਾ ਪੀ ਚੁਕਾ ਤਦ ਉਸਦੇ ਨਾਲ ਇਕ ਬਿਸਤਰੇ ਪਰ ਆਪਣਾ ਆਪ ਉਸਦੇ ਹਵਾਲੇ ਕੀਤਾ ਅਰ ਬੋਲੀ ਜੋ ਮੈਂ ਤੇਰੇ ਜੋਗੀ ਹੋਈ ਤੂੰ ਮੇਰੇ ਨਾਲ ਕਿਉਂ ਨਹੀਂ ਬੋਲਦਾ ਓਹ ਬੋਲਿਆ॥

"ਪ੍ਰਾਪਤ ਅਰਥ ਸਬ ਕੋ ਮਿਲੇ"