ਪੰਨਾ:ਪੰਚ ਤੰਤ੍ਰ.pdf/151

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੪੩

ਤਦ ਰਾਜ ਕੰਨਯਾਂ ਇਸ ਬਾਤ ਨੂੰ ਯਾਦ ਕਰਕੇ ਬੋਲੀ:-

"ਬਿਧਿ ਨਹੀਂ ਤਿਸੇ ਹਟਾਤ"

ਕਟਵਾਲ ਦੀ ਲੜਕੀ ਬੋਲੀ:-

"ਤਾਂਤੇ ਭਯ ਚਿੰਤਾ ਤਜੋ"

ਬਾਣੀਏਂ ਦੀ ਲੜਕੀ ਬੋਲ ਉਠੀ:-

"ਮੇਰਾ ਮੋ ਢਿਗ ਆਤ"

ਇਹ ਸਬ ਬਾਤਾਂ ਸੁਨ ਰਾਜਾ ਨੇ ਕਿਹਾ ਕਿ ਮੈਂ ਸਬਨੂੰ ਅਭਯ ਦਾਨ ਦੇਂਦਾ ਹਾਂ ਤੁਸੀਂ ਸਾਰਾ ਬ੍ਰਿਤਾਂਤ ਸੁਨਾਓ ਤਦ ਸਬਨੇ ਆਪੋ ਆਪਣਾ ਹਾਲ ਸੁਨਾਯਾ ਸੁਨਕੇ ਰਾਜਾ ਨੇ ਆਪਣੀ ਲੜਕੀ "ਪ੍ਰਾਪਤਬਯ ਅਰਥ " ਨੂੰ ਬਯਾਹ ਕੇ ਹਜ਼ਾਰ ਪਿੰਡ ਦੇ ਕੇ ਆਖਿਆ ਤੂੰ ਮੇਰਾ ਪੁਤ੍ਰ ਹੋਯੋਂ ਬਲਕਿ ਉਸਨੂੰ ਯੁਵ ਰਾਜ ਪ੍ਰਗਟ ਕੀਤਾ ਤਦ ਕਟਵਾਲ ਨੇ ਭੀ ਯਥਾ ਸ਼ਕਤਿ ਦਾਜ ਦੇ ਨਾਲ ਆਪਨੀ ਲੜਕੀ ਦੇ ਦਿਤੀ ਤੀਸਰੀ ਬਾਣੀਏਂ ਦੀ ਲੜਕੀ ਨੇ ਤਾਂ ਕਿ ਪ੍ਰਤਿਗਯਾ ਹੀ ਕਰ ਲਈ ਸੀ ਸੋ ਤਿੰਨਾਂ ਇਸਤ੍ਰੀਆਂ ਕਰਕੇ ਯੁਕਤ ਪ੍ਰਾਪਤ ਬਯ ਅਰਥ ਨੇ ਆਪਨੇ ਮਾਤਾ ਪਿਤਾ ਨੂੰ ਬੜੇ ਆਦਰ ਨਾਲ ਉਸ ਨਗਰ ਬਿਖੇ ਆਂਦਾ ਤਦ ਪ੍ਰਾਪਤਬਯ ਅਰਥ ਬੀ ਆਪਨੇ ਕੁਟੰਬ ਦੇ ਸਮੇਤ ਭੋਗ ਭੋਗਨ ਲਗਾ ਅਰ ਸੁਖ ਨਾਲ ਦਿਨ ਬਿਤਾਉਨ ਲਗਾ॥ ਇਸ ਬਾਤ ਪਰ ਮੇ ਆਖਿਆ ਸੀ ਜੋ:-

ਦੋਹਰਾ॥ਪ੍ਰਾਪਤਬਯ ਅਰਥ ਸਬਕੋ ਮਿਲੇ ਬਿਧਿ ਨਹਿ ਕਿਸੇ ਹਟਾਤ।

ਤਾਂਤੇ ਭਯ ਚਿੰਤ ਤਜੋ ਮੇਰਾ ਮੋ ਢਿਗ ਆਤ।।

ਏਹ ਸਾਰਾਂ ਪ੍ਰਸੰਗ ਸੁਨਾਕੇ ਚੂਹਾ ਬੋਲਿਆ ਹੈ ਮੰਥਰਕ!

ਮੈਂ ਇਸ ਪ੍ਰਕਾਰ ਬਹੁਤ ਸੁਖ ਦੁਖ ਦੇਖ ਵਿਰਾਗਵਾਨ ਹੋਯਾ ਹੋਯਾ ਸਾਂ ਸੋ ਇਸ ਮਿਤ੍ਰ ਨੇ ਭੇਰੇ ਪਾਸ ਆਣਿਆ ਹੈ ਸੋ ਏਹ ਮੇਰੇ ਵੈਰਾਗ ਦਾ ਕਾਰਨ ਹੈ॥ ਮੰਥਰਕ ਬੋਲਿਆ ਹੇ ਭਦ੍ਰ! ਇਹ ਬਾਤ ਸਬ ਨੂੰ ਅਸਚਰਜ ਕਰਦੀ ਹੈ ਜੋ ਇਹ ਕਊਆ ਭੁਖਾ ਅਤੇ ਤਿਹਾਯਾ ਬੀ ਤੈਨੂੰ ਸਤ੍ਰੂ ਨੂੰ ਜੋ ਇਸਦੇ ਭੋਜਨ ਦੀ ਜਗਾ ਹੈਂ ਪਿਠ ਚੜ੍ਹਾਕੇ ਇਥੇ ਲੈ ਆਯਾ ਹੈ ਅਰ ਤੈਨੂੰ ਮਾਰਗ ਬਿਖੇ ਨ ਖਾਧਾ॥ ਇਸੇ ਵਾਸਤੇ ਕਿਹਾ ਹੈ:-

ਦੋਹਰਾ॥ ਜਾਸ ਚਿੱਤ ਧਨ ਨਿਰਖ ਕਰ ਕਬਹੂੰ ਨ ਗਹੈ ਬਿਚਾਰ।