ਪੰਨਾ:ਪੰਚ ਤੰਤ੍ਰ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੪੫

ਮੁਢ ਪੁਰਖ ਧਨ ਹੇਤ ਜੋ ਧਾਰਤ ਕਸਟ ਅਨੇਕ॥

ਮੋਖ ਲੀਏ ਧਾਰਨ ਕਰੇ ਪਾਵੇ ਸਹਿਜ ਬਿਬੇਕ।। ੧੨੫॥

ਹੋ ਮਿਤ੍ਰ! ਤੂੰ ਪਰਦੇਸ ਨਿਵਾਸ ਦਾ ਵੈਰਾਗ ਭੀ ਨਾ ਕਰ। ਕਿਉਂ ਜੋ ਇਸ ਉਤੇ ਕਿਹਾ ਹੈ:-

ਕੁੰਡਲੀਆ ਛੰਦ॥ ਧੀਰਜ ਯੁਤ ਗੁਨਵਾਨ ਕੋ ਕੌਨ ਵਿਦੇਸ ਸ੍ਵਦੇਸ।। ਨਿਜ ਭੁਜ ਵਸ ਵਾਕੋ ਕਰੇਂ ਜਾਮੇਂ ਰਹੇ ਹਮੇਸ।। ਜਾਮੇਂ ਰਹੇ ਹਮੇਸ ਸਿੰਘ ਨਿਜ ਪ੍ਰਾਕ੍ਰਮ ਧਾਰੀ॥ ਪੁੰਛ ਦਾਂਤ ਨਖ ਸਹਿਤ ਫਿਰੇ ਜਿਸ ਬਨ ਮੇਂ ਭਾਰੀ। ਕਹਿ ਸ਼ਿਵਨਾਥ ਵਿਚਾਰ ਨਾਗ ਹਤ ਕਰ ਨਿਜ ਬੀਰਜ।। ਵਾਹੀ ਮੇਂ ਰਹ ਸੋਇ ਤਥਾ ਨਰ ਜਾਨੋ ਧੀਰਜ॥ ੧੨੬।।

ਧਨ ਤੋਂ ਬਿਨਾਂ ਬੁਧਮਾਨ ਪਰਦੇਸ ਵਿਖੇ ਜਾਕੇ ਦੁੱਖ ਨਹੀਂ ਪਾਉਂਦਾ॥ ਕਿਆ ਠੀਕ ਕਿਹਾ ਹੈ:-

ਦੋਹਰਾ॥ ਸਮਰਥ ਕੋ ਕੁਛ ਕਠਿਨ ਨਹਿ ਉਦਯੋਗੀ ਕੋ ਦੂਰ।।

ਨਹਿ ਵਿਦੇਸ ਵਿਦ੍ਵਾਨ ਕੋ ਪ੍ਰਿਯਵਾਦਿਨ ਕਿਆ ਕੂਰ॥੧੨੭॥

ਹੇ ਭਾਈ ਤੂੰਤਾਂ ਬੁਧਿਮਾਨ ਹੈ ਅਰ ਸਾਧਾਰਨ ਮਨੁਖਾਂ ਦੀ ਭਾਂਤ ਨਹੀਂ ਹੈ। ਨੀਤਿ ਨੇ ਕਿਹਾ ਹੈ:-

ਦੋਹਰਾ॥ ਵਿਖਯ ਰਹਿਤ ਉਤਸਾਹ ਯੁਤ ਕ੍ਰਿਯਾ ਵਿਧੀ ਯੂਤ ਜੌਨ॥

ਸੂਰ ਕ੍ਰਿਤਗਯ ਸੁਹਿਰਦ ਢਿਗ ਕਰੇ ਲੱਛਮੀ ਗੋਨ॥੧੨੮

ਹੋਰ ਪ੍ਰਾਪਤ ਹੋਯਾ ਧਨ ਭੀ ਕਰਮਾਂ ਦੇ ਵਸ ਹੋ ਕੇ ਚਲਿਆ ਜਾਂਦਾ ਹੈ ਕਿਉਂ ਜੋ ਇਹ ਤੇਰੇ ਦਿਨ ਏਹੋ ਜੇਹੇ ਸੇ ਅਰ ਜੋ ਆਪਨੇ ਭਾਗਾਂ ਬਿਖੇ ਨਹੀਂ ਤਾਂ ਆਯਾ ਹੋਯਾ ਧਨ ਭੀ ਨਾਸ ਹੋ ਜਾਂਦਾ ਹੈ। ਇਸ ਉਤੇ ਕਿਹਾ ਹੈ:-

ਦੋਹਰਾ॥ ਧਨ ਇਕਤ੍ਰ ਕਰ ਪੁਰਖ ਜੋ ਭੋਗਤ ਨਹ ਤਿਸ ਆਪ॥

ਤੂੰ ਤੁਵਾਯ ਜਿਮ ਬਲ ਬਿਖੇ ਲਹੈਂ ਪਰਮ ਸੰਤਾਪ। ੧੨੯

ਹਿਰਨਯਕ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ ਮੰਬਰਕ ਤੋਂ ਬੋਲਿਆ ਸੁਨ:-

੫ ਕਥਾ-ਕਿਸੇ ਜਗਾਂ ਸੌਮਿਲਕ ਨਾਮੀ ਇਕ ਜੁਲਾਹਾ ਰਹਿੰਦਾ ਸੀ

  • ਕਠਨ ਯਾ ਔਖਾ!! ਜੁਲਾਹਿਆ .* ਕਠਨ ਯਾ ਔਖਾ!! ਜੁਲਾਹਿਆ