ਦੂਜਾ ਤੰਤ੍ਰ
੧੪੯
ਬੋਲਿਆਂ ਸੁਨੋ:-
੬ ਕਥਾ॥ ਕਿਸੇ ਬਨ ਵਿਖੇ ਤੀਖਨ ਵਿਖਾਨ ( ਤਿਖਿਆਂ ਸਿੰਗਾ ਵਾਲਾ) ਨਾਮੀ ਬੋਲ ਰਹਿੰਦਾ ਸੀ ਓਹ ਬਲਵਾਲ ਹੋਨ ਕਰਕੇ ਆਪਨੇ ਜੂਥ ਨੂੰ ਛਡਕੇ ਸਿੰਗਾਂ ਨਾਲ ਨਦੀ ਦੇ ਕਿਨਾਰਿਆਂ ਨੂੰ ਢਾਾਂਦਾ ਅਪਨੀ ਇਛਿਆ ਨਾਲ ਹਰੀਆਂ ਹਰੀਆਂ ਕਰੂਮਲੀਆਂ ਖਾਂਦਾ ਬਨ ਬਿਖੇ ਰਹਿੰਦਾ ਸੀ, ਅਰ ਉਸੇ ਬਨ ਬਿਖੇ ਪ੍ਰਲੋਭਕ ਨਾਮੀ ਗਿਦੜ ਰਹਿੰਦਾ ਸੀ, ਇਕ ਦਿਨ ਉਹ ਗਿਦੜ ਆਪਨੀ ਔਰਤ ਸਮੇਤ ਨਦੀ ਦੇ ਕਿਨਾਰੇ ਸੁਖ ਨਾਲ ਬੈਠਾ ਸੀ ਇਤਨੇ ਚਿਰ ਵਿਖੇ ਤੀਖਨ ਵਿਖਾਨ ਜਲ ਪਾਨ ਕਰਨ ਲਈ ਉਸੇ ਜਗਾ ਪਰ ਆ ਗਿਆ, ਉਸਦੇ ਲਟਕੇ ਹੋਏ ਪਤਾਲੂਆਂ ਨੂੰ ਦੇਖਕੇ ਗਿਦੜੀ ਬੋਲੀ ਹੈ ਪਤਿ! ਦੇਖ ਇਸਦੇ ਪਤਾਲੂ ਕੇਡੇ ਲਮਕੇ ਹੋਏ ਹਨ ਏਹ ਘੜੀ ਦੋ ਘੜੀਆਂ ਤੀਕੂੰ ਢੈ ਪੈਨਗੇ ਸੋ ਤੂੰ ਇਸ ਦੇ ਪਿਛੇ ਪਿਛੇ ਤੁਰ ਪੌ, ਗਿਦੜ ਬੋਲਿਆ ਹੇ ਪਿਆਰੀ! ਏਹ ਮਲੂਮ ਨਹੀਂ ਜੋ ਡਿਗਨ ਅਥਵਾ ਨਾ ਡਿੱਗਨ ਮੈਨੂੰ ਝੂਠੇ ਬਖੇੜੇ ਵਿਖੇ ਕਿਉਂ ਲਗਾਉਂਦੀ ਹੈ, ਇਥੇ ਬੈਠੇ ਹੋਯਾਂ ਹੀ ਜੇਹੜੇ ਚੂਹੇ ਪਾਣੀ ਪੀਨ ਨੂੰ ਆਉਂਦੇ ਹਨ ਉਨ੍ਹਾਂ ਨੂੰ ਖਾ ਕੇ ਗੁਜ਼ਾਰਾ ਕਰੀਏ। ਦੂਜੇ ਜੇਕਰ ਤੈਨੂੰ ਛਡਕੇ ਇਸਦੇ ਪਿਛੇ ਮੈਂ ਜਾਵਾਂ ਨਾ ਜਾਨੀਏ ਜੋ ਹੋਰ ਕੋਈ ਆ ਕੇ ਇਸ ਜਗਾਂ ਨੂੰ ਮੱਲ ਬੈਠੇ ਇਸ ਲਈ ਏਹ ਕੰਮ ਕਰਨਾ ਚੰਗਾ ਨਹੀਂ ਕਿਹਾ ਹੈ:-
ਦੋਹਰਾ॥ ਜੋ ਨਿਸਚਿਤ ਕੋ ਡਾਡਕੇ ਧਰਤ ਅਨਿਸਚਿਤ ਆਸ।।
ਨਿਸਚਿਤ ਕਾ ਘਾਟਾ ਕਰੇ ਅਹੇ ਅਨਿਸਚਿਤ ਨਾਸ।।੧੪੪
ਗਿਦੜੀ ਬੋਲੀ ਨੂੰ ਕੁਤਸਿਤ ( ਨਿੰਦਯ) ਪੁਰਖ ਹੈਂ। ਜੋ ਜਿਤਨਾ ਮਿਲੇ ਉਤਨੇ ਉਪਰ ਸੰਤੋਖ ਕਰਦਾ ਹੈਂ। ਕਿਹਾ ਹੈ:-
ਦੋਹਰਾ॥ ਮੂਖਕ ਮੁਠੀ ਲਘੁ ਨਦੀ ਤੁਰਤ ਭਰਤ ਹੈ ਮੀਤ॥
ਤਿਮ ਥੋੜੇ ਤੇ ਅਧਮ ਨਰ ਤ੍ਰਿਪਤ ਹੋਤ ਭਯਭੀਤ।।੧੪੫।।
ਇਸ ਲਈ ਪੁਰਖ ਨੂੰ ਸਦਾ ਉਦਮ ਕਰਨਾ ਚਾਹੀਦਾ ਹੈ, ਕਿਹਾ ਹੈ:-
ਦੋਹਰਾ॥ ਜਹਾਂ ਰਹੇ ਉਤਸਾਹ ਨਿਤ ਅਰ ਆਲਸ ਕਾ ਨਾਸ॥
ਰਾਜਨੀਤਿ ਪ੍ਰਾਕ੍ਰਮ ਤਹਾਂ ਅਵਰ ਲੱਛਮੀ ਵਾਸ॥੧੪੬॥
ਦੈਵ ਭਰੋਸਾ ਪਾਰ ਕਰ ਤਜੇ ਨ ਉਦਮ ਆਪ॥
ਬਿਨ ਉਦਮ ਨਹਿ ਮਿਲਤ ਹੈ ਤਿਲ ਕਾ ਤੇਲ ਕਦਾਪ ॥੧੪੭