ਪੰਨਾ:ਪੰਚ ਤੰਤ੍ਰ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੦

ਪੰਚ ਤੰਤ੍ਰ

ਜੋ ਥੋੜੇ ਮੇਂ ਮੂਢ ਜਨ ਮਨ ਮੇਂ ਕਰੇ ਸੰਤੋਖ।

ਐਸੇ ਭਾਗ ਵਿਹੀਨ ਕੋ ਦਈ ਲੱਛੁ ਗਹਿ ਰੋਖ॥੧੪੮॥

ਹੋਰ ਜੋ ਤੂੰ ਇਹ ਕਹਿੰਦਾ ਹੈ ਕਿ ਕਿਆ ਜਾਨੀਏ ਏਹ ਡਿੱਗਣ ਅਥਵਾ ਨਾ ਡਿੱਗਣ ਸੋ ਇਹ ਕਹਿਨਾ ਬੀ ਅਜੋਗ ਹੈ॥ ਕਿਹਾ ਹੈ:-

ਦੋਹਰਾ॥ ਬੰਦਨੀਯ ਨਿਸਚੇ ਯੁਕਤ ਊਚੇ ਥਿਤ ਨਹਿ ਬੰਦ॥

ਚਾਤ੍ਰਕ ਬਪੁਰਾ ਕਵਨ ਹੈ ਜਿਸੇ ਦੇਤ ਲਜ ਇੰਦ॥੧੪੯॥

ਹੋਰ ਏਹ ਬੀ ਬਾਤ ਹੈ ਜੋ ਮੈਂ ਚੂਹਿਆਂ ਦੇ ਮਾਸ ਤੋਂ ਰੱਜ ਗਈ ਹਾਂ ਅਰ ਏਹ ਮਾਸ ਦੇ ਪਿੰਡ ਡਿੱਗਨ ਵਾਲੇ ਹਨ ਇਸ ਲਈ ਤੂੰ ਜਰੂਰ ਇਸਦੇ ਪਿਛੇ ਲਗ ਪੌ॥ ਗਿਦੜ ਇਸ ਸਾਤ ਨੂੰ ਸੁਨਕੇ ਚੂਹਿਆਂ ਦੇ ਮਿਲਨ ਦੀ ਜਗਾ ਨੂੰ ਛਡ ਉਸ ਬੈਲ ਦੇ ਪਿਛੇ ਤੁਰ ਪਿਆ॥ ਕਿਆ ਕਿਸੇ ਮਹਾਤਮਾ ਨੇ ਠੀਕ ਕਿਹਾ ਹੈ:-

ਦੋਹਰਾ॥ ਤਬ ਲਗ ਨਰ ਸਬ ਕਰਮ ਮੇਂ ਹੋਤ ਸਵੰਯ ਕਰਤਾਰ॥

ਜਬ ਲਗ ਅੰਕੁਸ ਬਚਨ ਤੋਂ ਨਹਿ ਤਾੜਤ ਹੈ ਨਾਰ॥੧੫੦॥

ਸੁਗਮ ਲਖਤ ਹੈ ਅਗਮ ਕੋ ਅਰ ਅਕਾਜ ਕੋ ਕਾਜ॥

ਮਾਨਤ ਭੱਖ ਅਭੱਖ ਕੋ ਨਾਰੀ ਵਸ ਤਜ ਲਾਜ ੧੫੧॥

ਇਸ ਪ੍ਰਕਾਰ ਆਪਨੀ ਇਸਤ੍ਰੀ ਦੀ ਬਾਤ ਨੂੰ ਸੁਨਕੇ ਓਹ ਗਿੱਦੜ ਨਾਰੀ ਸਮੇਤ ਉਸਦੇ ਪਿਛੇ ਤੁਰ ਪਿਆ ਜਦ ਬਹੁਤ ਚਿਰ ਦੇ ਬੀਤਿਆਂ ਬੀ ਓਹ ਪਤਾਲੂ ਨਾ ਡਿਗੇ ਤਦ ਉਦਾਸੀ ਬਿਖੇ ਆ, ਪੰਦ੍ਰਾਂ ਬਰਸ ਬਿਤਾ, ਗਿਦੜ ਬੋਲਿਆ:-

ਦੋਹਰਾ॥ ਗਿੜੇਂ ਨ ਗਿੜ ਹੈ ਕਿਆ ਲਖੂੰ ਦ੍ਰਿੜ ਬਾਂਧੇ ਸਿਥਲਾਤ।

ਹੇ ਪਿਆਰੀ ਪੰਦ੍ਰਹ ਬਰਸ ਦੇਖਤ ਬੀਤੇ ਜਾਤ।। ੧੫੨॥

ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਜੋ ਇਹ ਅਗੇ ਬੀਨ ਡਿੱਗਨਗੇ ਇਸ ਲਈ ਓਸੇ ਥਾਂ ਚਲੀਏ ਇਸ ਲਈ ਮੈਂ ਆਖਿਆ ਸੀ-

ਗਿੜੇਂ ਨ ਗਿੜ ਹੈਂ ਕਿਆ ਲਖੂੰ ਦ੍ਰਿੜ ਬਾਂਧੇ ਸਿਥਲਾਤ॥

ਹੇ ਪਿਆਰੀ ਪੰਦ੍ਰਹ ਬਰਸ ਦੇਖਤ ਬੀਤੇ ਜਾਤ॥

ਇਸ ਬਾਤ ਨੂੰ ਸੁਨ ਕੇ ਰਖ ਨੇ ਕਿਹਾ ਹੇ ਜੁਲਾਹੇ! ਜੇਕਰ ਤੇਰੀ ਏਹੋ ਸਲਾਹ ਹੈ ਤਾਂ ਫੇਰ ਮੁੜਕੇ ਉਸੇ ਸ਼ਹਿਰ ਚਲਿਆ ਜਾਹ, ਉਥੇ ਦੋ ਬਾਣੀਏ ਇਕ ਤਾਂ ਗੁਪਤਧਨ (ਸੂਮ) ਦੂਸਰਾ ਉਪਭੁਕਤ ਧਨ ( ਸਖੀ) ਰਹਿੰਦੇ ਹਨ ਉਨ੍ਹਾਂ ਦੋਹਾਂ ਨੂੰ ਦੇਖਕੇ ਇਕ ਵਰ ਮੰਗ