ਪੰਨਾ:ਪੰਚ ਤੰਤ੍ਰ.pdf/161

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੫੩
ਪਹਿਲਾ ਤੰਤ੍ਰ

ਦੋਹਰਾ॥ਸੰਤੋਖਾਮ੍ਰਿਤ ਤ੍ਰਿਪਤ ਜੋ ਸਾਂਭ ਚਿੱਤ ਸੁਖ ਪਾਤ॥
ਕਹਾਂ ਲਹੇ ਧਨ ਲੁਬਧ ਨਰ ਇਤ ਉਤ ਸਦਾ ਫਰਾਤ॥੧੫੯
ਅੰਮ੍ਰਿਤ ਸਮ ਸੰਤੋਖ ਕੋ ਅਚਕਰ ਲੇਵਤ ਸਾਂਤਿ॥
ਬਿਨ ਸੰਤੋਖ ਨ ਸੁਖ ਕਬੀ ਯਹੀ ਪਰਮ ਸਿਧਾਂਤ॥ ੧੬੦॥
ਸਬ ਇੰਦ੍ਰਯ ਥਿਰ ਹੋਤ ਹੈਂ ਮਨ ਬਚ ਕੀਨੇ ਭ੍ਰਾਤ॥
ਯਬਾ ਮੇਘ ਰਵਿ ਕੋ ਢਪੈ ਕਿਰਨੇ ਭੀ ਦਬਜਾਤ॥੧੬੧॥
ਅਹੇ ਵਾਸ਼ਨਾ ਨਾਸ ਸੁਖ ਮਨਿਜਨ ਭਾਖਤ ਐਸ॥
ਧਨਰਆਸਾਮਿਟਤਹਿਪਿਆਸਅਗਨਿਕਰਜੈਸੀ।੧੬੨
ਨਿੰਦਨੀਯ ਪ੍ਰਸੰਸ ਹੈਂ ਉਸਭਤ ਯੁਤ ਕੋ ਨਿੰਦ॥
ਕਰੇ ਧਨਾਰਥ ਪੁਰਖ ਅਸ ਭਾਖਤ ਸਕਲ ਕਵਿੰਦ॥੧੬੩
ਧਰਮ ਹੇਤ ਧਨ ਚਾਹ ਜੋ ਵੁਹ ਭੀ ਨਹਿ ਵਰ ਭ੍ਰਾਤ॥
ਪ੍ਰਖ੍ਯਾਲਨ ਤੇ ਪੰਕ ਕੋ ਮਤ ਸਪਰਸ ਕਰ ਤਾਤ॥੧੬੪॥
ਦਾਨ ਤੁਲ ਨਿਧਿ ਨਹ ਕੋਊ ਲੋਭ-ਸਮਾਨ ਸੁ ਸੂਤ੍ਰ॥
ਭੂਖਨ ਸੀਲ ਸਮਾਨ ਨਹਿ ਧਨ ਸੰਤੋਖ ਹੈ ਅਤ੍ਰ॥੧੬੫॥
ਮਾਨ ਰੂਪ ਧਨ ਹੋਇ ਜਬ ਤਬੀ ਦਰਿ ਬਿਨਾਸ॥
ਪ੍ਰਭੂ ਕਹਾਵਤ ਸੰਭੁ ਜਗ ਬ੍ਰਿੱਧ ਬੈਲ ਧਨ ਪਾਸ॥੧੬੬
ਕੰਦੁਕ ਇਮ ਸੱਜਨ ਪੁਰਖ ਗਿੜ ਕਰ ਉਠਤ ਹਮੇਸ॥
ਉਠਤ ਨ ਮ੍ਰਿਤਕਾ ਪਿੰਡ ਸੁਖ ਦੁਰਜਨ ਸਹਿਤਕਲੇਸ॥੧੬੭

ਇਸ ਬਾਤ ਨੂੰ ਬਿਚਾਰਕੇ ਹੇ ਹਿਰਨ੍ਯਕ! ਤੂੰ ਸੋਚ ਨਾ ਕਰ ਮੰਥਰਕ ਦੀ ਇਸ ਬਾਤ ਨੂੰ ਸੁਨਕੇ ਲਘੁਪਤਨਕ ਕਊਆ ਬੋਲਿਆ, ਕਿ ਜੋ ਕੁਝ ਮੰਥਰਕ ਆਖਦਾ ਹੈ ਸੋ ਤੂੰ ਹਿਰਦੇ ਥਿਖੇ ਰੱਖ॥ ਇਸ ਪਰ ਕਿਹਾ ਹੈ:-

ਦੋਹਰਾ-ਉਪਕਾਰੀ ਕਟੁ ਬਚਨ ਕਾ ਵਕਤਾ ਸ੍ਰੋਤਾ ਦੂਰ॥
ਪ੍ਰਿਅ ਬਾਣੀ ਝੂਠੀ ਕਹਤ ਐਸੇ ਨਰ ਬਹੁ ਕ੍ਰੂਰ॥੧੬੮॥
ਪੂਨਾ-ਲੋਗਨ ਕੇ ਉਪਕਾਰ ਹਿਤ ਕੁਟ ਵਕਤ ਹੈ ਜੋਇ॥
ਸੋਈ ਮੀਤ ਪਛਾਨੀਏ ਅਵਰ ਨ ਮਿਲ ਗਿਨੋਇ॥੧੯੬॥

ਇਸ ਪ੍ਰਕਾਰ ਇਨ੍ਹਾਂ ਦੇ ਬਾਤਾਂ ਕਰਦਿਆਂ ਹੀ ਚਿਤ੍ਰਾਂਗ ਨਾਮੀ ਹਰਨ ਸ਼ਕਰੀ ਤੋਂ ਡਰਦਾ ਹੋਯਾ ਉਸ ਤਲਾ ਉਪਰ ਮਾਂ ਗਿਆ॥ ਆਉਂਦੇ ਹੋਏ ਹਰਨ ਨੂੰ ਦੇਖਕੇ ਲਘੂਪਤਨਕ ਤਾਂ ਬ੍ਰਿਛ ਉਪਰ ਚੜ੍ਹ