ਪੰਨਾ:ਪੰਚ ਤੰਤ੍ਰ.pdf/162

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੪

ਪਹਿਲਾ ਤੰਤ੍ਰ


ਗਿਆ ਅਰ ਹਿਰਨ੍ਯਕ ਕਾਨਿਆਂ ਦੇ ਝਾੜ ਵਿਖੇ ਜਾ ਵੜਿਆ ਅਤੇ ਮੰਥਰਕ ਜਲ ਬਿਖੇ ਜਾਂ ਛਿਪਿਆ॥ ਲਘੁਪਤਨਕ ਚੰਗੀਤਰਾਂ ਜਾਣ ਹਰਣ ਪਛਾਨ ਮੰਥਰਕ ਨੂੰ ਬੋਲਿਆ ਹੇ ਮੰਥਰਕ! ਆਓ ਆਓ ਇਹ ਪਿਆਸਾ ਹਰਨ ਤਲਾ ਵਿਖੇ ਜਲ ਪੀਨ ਆਯਾ ਹੈ ਮਨੁਖ ਨਹੀਂ॥ ਇਸ ਬਾਤ ਨੂੰ ਇਨਕੇ ਮੰਥਰਕ ਸਮਯ ਦੇ ਅਨੁਸਾਰ ਬੋਲਿਆ ਹੇ ਲਘੂਪਤਨਕ ਇਹ ਹਰਨ ਤਾਂ ਉਭੇਸ੍ਵਾਸ ਲੈਂਦਾ ਬੜੀ ਹੈਰਾਨਗੀ ਨਾਲ ਆਪਣੀ ਪਿੱਠ ਵਲ ਦੇਖਦਾ ਹੈ, ਇਸ ਲਈ ਜਾਨਿਆਂ ਜਾਂਦਾ ਹੈ ਜੋ ਏਹ ਪਿਆਸਾ ਨਹੀਂ ਬਲਕਿ ਕਿਸੇ ਸ਼ਕਾਰੀ ਤੋਂ ਡਰਿਆ ਹੋਯਾ ਹੈ ਸੋ ਜਾਨਨਾ ਚਾਹੀਏ ਜੋ ਇਸਦੇ ਪਿੱਛੇ ਕੋਈ ਸ਼ਕਾਰੀ ਆਉਂਦਾ ਹੈ ਯਾ ਨਹੀਂ॥ ਕਿਹਾ ਹੈ:-

ਦੋਹਰਾ॥ਭੈ ਕਰ ਕਾਂਪੇ ਪੁਰਖ ਬਹੁ ਪੁਨਾ ਸ੍ਵਾਸ ਅਤਿ ਲੇਤ॥
ਅਵਲੋਕਤ ਹੈ ਦਿਸਾ ਕੋ ਹੋਵਤ ਪਰਮ ਅਚੇਤ॥੧੭੦॥

ਇਸ ਬਾਤ ਨੂੰ ਸੁਨਕੇ ਹਰਨ ਨੇ ਕਿਹਾ ਹੈ ਮੰਥਰਕ! ਤੂੰ ਮੇਰੇ ਤ੍ਰਾਸ ਦਾ ਕਾਰਨ ਠੀਕ ਸਮਝਿਆ ਹੈ ਮੈਂ ਸ਼ਕਾਰੀ ਦੇ ਤੀਰ ਤੋਂ ਬਚਕੇ ਇਥੇ ਆ ਪਹੁੰਚਿਆ ਹਾਂ ਅਰ ਮੇਰਾ ਜੂਥ ਉਨਾਂ ਸ਼ਕਾਰੀਆਂ ਨੇ ਮਾਰ ਦਿੱਤਾ ਹੋਵੇਗਾ, ਮੈਂ ਤੇਰੀ ਸਰਨ ਆਯਾ ਹਾਂ ਸੋ ਮੈਨੂੰ ਸ਼ਕਾਰੀਆਂ ਤੋਂ ਬਚਨ ਲਈ ਕੋਈ ਮਕਾਨ ਦ। ਇਸ ਬਚਨ ਨੂੰ ਸੁਨਕੇ ਮੰਥਰਕ ਬੋਲਿਆ ਹੇ ਚਿਤ੍ਰਾਂਗ! ਰਾਜਨਤਿ ਦਾ ਨਿਚੋੜ ਸੁਨ"-

ਦੋਹਰਾ॥ਸਤ੍ਰੁ ਸੇ ਮੁਕਤੀ ਲੀਏ ਦੇ ਉਪਾਯ ਹੈਂ ਠੀਕ॥
ਹਾਥਨ ਸੇ ਕਰ ਯੁੱਧ ਦਾ ਭਾਗ ਜਾਹਿ ਚੋ ਨੀਕ॥੧੭੧॥

ਇਸ ਲਈ ਸੰਘਨੇ ਬਨ ਵਿਖੇ ਚਲਿਆਂ ਜਾ ਨਾ ਜਾਣੀਏ ਜੋ ਹੁਣੇ ਕਿਧਰੇ ਦੁਸ਼ਟ ਸ਼ਕਾਰੀ ਆ ਜਾਨ॥ ਇਤਨੇ ਚਿਰ ਤੀਕੂੰ ਲਘੂਪਤਨਕ ਥੋੜੀ ਦੂਰ ਜਾਕੇ ਮੁੜ ਆਯਾ, ਅਰ ਥੋਲਿਆਂ ਸ਼ਕਾਰੀ ਤਾਂ ਬਹੁਤ ਸਾਰਾ ਮਾਸ ਲੈਕੇ ਅਪਨੇ ਘਰ ਨੂੰ ਚਲੇ ਗਏ ਹਨ। ਇਸ ਲਈ ਚਿਤ੍ਰਾਂਗ! ਤੂੰ ਬੇਖੌਫ਼ ਹੋ ਬਨ ਤੋਂ ਬਾਹਰ ਆ॥ ਇਸ ਸ਼ਬਦ ਨੂੰ ਸੁਣਕੇ ਇਹ ਚਾਰੇ ਅਰਥਾਤ ਚਿਤ੍ਰਾਂਗ, ਲਘੁਪਤਨਕ, ਮੰਥਰਕ ਅਤੇ ਹਿਰਨ੍ਯਕ ਮਿਤ੍ਰ ਭਾਵ ਨੂੰ ਪ੍ਰਾਪਤਹੋਏ ਉਸ ਸਰੋਵਰ ਦੇ ਕਿਨਾਰੇ ਦੁਪਹਿਰ ਦੇ ਸਮਯ ਬਿਛ ਦੇ ਹੋਠ ਅਨੇਕ ਪ੍ਰਕਾਰ ਦੀਆਂ ਬਾਤਾ ਕਰਦੇ ਸੁਖ ਦੇ ਨਾਲ ਆਪਨੇ ਸਮਯ ਨੂੰ ਬਿਤਾਉਨ ਲਗੇ॥ ਇਹ ਬਾਤ