ਪੰਨਾ:ਪੰਚ ਤੰਤ੍ਰ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੧੫੫


ਠੀਕ ਕਹੀ ਹੈ

ਦੋਹਰਾ॥ਪ੍ਰਿਅ ਬਾਣੀ ਰਸ ਸ੍ਵਾਦ ਕਰ ਹੋਇ ਰੁਮਾਂਚ ਸਰੀਰ॥
ਬਿਨ ਨਾਰੀ ਕੇ ਸੰਗ ਤੇ ਯਾ ਬਿਧ ਲੇ ਸੁਖ ਧੀਰ॥੧੭੨॥
ਸ਼ੁਭ ਬਾਣੀ ਧਨ ਰੂਪ ਕੋ ਕਰਤ ਨ ਸੰਗ੍ਰਹ ਜੋਇ॥
ਸਭਾ ਬੀਚ ਪ੍ਰਸਤਾਵ ਕੇ ਕਿਆ ਭੁਖੇਗਾ ਸੋਇ ॥੧੭੩॥
ਏਕ ਬਾਰ ਉਪਦੇਸ਼ ਕੋ ਗਹੇ ਨ ਕਰ ਹੈ ਜੋਇ॥
ਧਾਰਨ ਸ਼ਕਤੀ ਨਹਿੰ ਜਿਸੇ ਕਹਾਂ ਸੁਭਾਖਤ ਹੋਇ॥੧੭੪॥

ਇਕ ਦਿਨ ਪ੍ਰਸੰਗ ਦੇ ਸਮਯ ਚਿਤ੍ਰਾਂਗ ਹਰਣ ਨਾ ਆਂ ਯਾ ਭਦ ਓਹ ਤਿੰਨੇ ਵ੍ਯਾਕੁਲ ਹੋ ਕੇ ਆਪਸ ਵਿਖੇ ਆਖਣ ਲਗੇ ਅਹੋ! ਕਿਆ ਕਰੀਏ ਅੱਜ ਸਾਡਾ ਮਿਤ੍ਰ ਨਹੀਂ ਆਯਾ ਕਿਆ ਕਿਧਰੇਸ਼ੇਰਆਦਿਕਾਂ ਨੇ ਮਾਰ ਲਿਆ ਹੈ ਅਥਵਾ ਸ਼ਿਕਾਰੀਆਂ ਨੇ ਮਾਰ ਦਿਤਾ ਹੈ ਭਾਵੇਂ ਕਿਧਰੇ ਘਾਸ ਚੁਗਦਾ ਚੁਗਦਾ ਅਗਨ ਵਿਖੇ ਜਾ ਪਿਆ ਹੈ ਯਾ ਕਿਸੇ ਟੋਏ ਵਿਖੇ ਡਿਗ ਪਿਆ ਹੈ? ਇਸ ਪਰ ਕਿਹਾ ਭੀ ਹੈ:-

ਦੋਹਰਾ॥ਨਿਜ ਗ੍ਰਾਹ ਆਂਗਨ ਮੇਂ ਫਿਰਤ ਸੁਹ੍ਰਿਦ ਕਰਹਿ ਜਿਹ ਸੋਚ॥
ਜੋ ਵਹ ਜਾਵੇ ਸਘਨ ਬਨ ਕਿਉਂ ਨ ਹੋਇ ਡਰਪੌਚ॥੧੭੫

ਤਦ ਮੰਥਰਕ ਬੋਲਿਆ ਹੈ ਲਘੁਪਤਨਕ! ਮੈਂ ਅਤੇ ਹਿਰਨ੍ਯਕ ਅਸੀਂ ਦੋਵੇਂ ਉਸ ਚਿਤ੍ਰਾਂਗ ਨੂੰ ਢੂੰਡ ਨਹੀਂ ਸਕਦੇ ਪਰ ਤੂੰ ਜਾ ਕੇ ਉਸ ਨੂੰ ਦੇਖ ਮਤ ਕਿਧਰੇ ਜੀਉਂਦਾ ਮਿਲ ਜਾਵੇ। ਇਤਨੀ ਬਾਤ ਨੂੰ ਸੁਨਕੇ ਜਿਉਂ ਲਘੁਪਤਨਕ ਉਡਾਰੀ ਮਾਰਕੇ ਚਲਿਆ ਤਾਂ ਨੇੜੇ ਹੀ ਕਿਆ ਦੇਖਦਾ ਹੈ ਜੋ ਚਿਤ੍ਰਾਂਗ ਹਿਰਣ ਵਾਹੀ ਵਿਖੇ ਬਧਾ ਹੋਯਾ ਹੇ। ਇਹ ਹਾਲ ਦੇਖ ਬੜਾ ਹੈਰਾਨ ਹੋ ਉਸਨੂੰ ਬੋਲਿਆ ਹੈ ਮਿਤ੍ਰ! ਇਹ ਕੀ ਹੋਯਾ ਅਰ ਚਿਤ੍ਰਗੀਵ ਭੀ ਉਸਨੂੰ ਦੇਖਕੇ ਪਰਮ ਦੁਖੀ ਹੋਯਾ। ਇਹ ਬਾਤ ਦਰੁਸਤ ਹੈ

ਦੋਹਰਾ॥ਮੰਦ ਨਸ਼ਟ ਦੁਖ ਹੂਆ ਜੋ ਮਿਝ ਦੇਖ ਕਰ ਭਾਇ॥
ਪੁਰਖਨ ਕੋ ਪੂਨ ਹੋਹੈ ਦੁੱਖ ਵੇਗ ਅਧਿਕਇ॥੧੭੬॥

ਤਦ ਚਿਤ੍ਰਾਂਗ ਬੋਲਿਆ ਹੇ ਲਘੁਪਤਨਕ! ਮੇਰੀ ਤਾਂ ਮੌਤ ਆ ਗਈ ਹੈ ਪਰ ਇਹ ਬਹੁਤ ਚੰਗੀ ਬਾਤ ਹੋਈ ਜੋ ਤੇਰਾ ਦਰਸ਼ਨ ਹੋਗਿਆ ਹੈ॥ ਸਚ ਕਿਹਾ ਹੈ:-

ਦੋਹਰਾ॥ਪ੍ਰਾਣ ਨਾਸ ਕੇ ਸਮਯ ਪਰ ਜੋ ਹੈ ਮੀਤ ਮਿਲਾਪ॥