ਪੰਨਾ:ਪੰਚ ਤੰਤ੍ਰ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੬

ਪਹਿਲਾ ਤੰਤ੍ਰ


ਜੀਵਤ ਮਰਨੇਹਾਰ ਕਾ ਮਿਟੇ ਸਕਲ ਸੰਤਾਪ॥੧੭੭॥

ਇਸ ਲਈ ਹੈ ਮਿਤੁ! ਜੋ ਕੁਝ ਮੈਂ ਤੈਨੂੰ ਪ੍ਰੇਮ ਨਾਲ ਚੰਗੇ ਮੰਦਾ ਬੋਲਿਆ ਹੋਵੇ ਸੋ ਬਖ਼ਸ਼ ਦੇਈਂ ਅਰ ਹਿਰਨ੍ਯਕ ਅਤੇ ਮੰਥਰਕ ਨੂੰ ਭੀ ਇਸੇ ਪ੍ਰਕਾਰ ਆਖੀਂ॥

ਦੋਹਰਾ॥ਯੁਕਤ ਅਯੁਕਤ ਜੋ ਮੈਂ ਕਹੀ ਬਿਨ ਜਾਨ ਵੀ ਜਾਨ॥
ਛਿਮਾ ਕਰੋ ਸਭ ਭੁਲ ਮਮ ਹ੍ਰਿਦੇ ਮਿਤ੍ਰਤਾ ਠਾਨ॥੧੭੮॥

ਇਸ ਬਾਤ ਨੂੰ ਸੁਨਕੇ ਲਘੁਪਤਨਕ ਬੋਲ੍ਯਾ ਸਾਡੇ, ਜੇਹੇ ਮਿਤ੍ਰਾਂ ਦੇ ਹੁੰਦਿਆਂ ਤੈਨੂੰ ਡਰਨਾ ਨਹੀਂ ਚਾਹੀਦਾ ਦੇਖ ਮੈਂ ਇਸ ਵੇਲੇ ਹਿਰਨ੍ਯਕ ਨੂੰ ਲਿਆਉਂਦਾ ਹਾਂ ਅਰ ਜੋ ਸਤ ਪੁਰਖ ਹਨ ਸੋ ਦੁਖ ਦੇ ਆਯਾਂ ਘਬਰਾਉਂਦੇ ਨਹੀਂ ਕਿਹਾ ਹੇ॥:-

ਦੋਹਰਾ॥ਵਿਪਦ ਖੇਦ ਸੰਪਤ ਹਰਖ ਰਣ ਮੇਂ ਭਯ ਨਹਿ ਪਾਤ॥
ਐਸੋ ਤ੍ਰਿਭਵਨ ਤਿਲਕ ਸੁਤ ਕੋ ਇਕ ਜਨਮਤ ਮਾਤ॥੧੭੯

ਲਘੁਪਤਨਕ ਇਸ ਪ੍ਰਕਾਰ ਚਿਤ੍ਰਾਂਗ ਨੂੰ ਸਮਝਕੇ ਉਡਾਰੀ ਲਾਕੇ ਹਿਰਨ੍ਯਕ ਅਤੇ ਮੰਥਰਕ ਦੇ ਪਾਸ ਜਾਕੇ, ਚਿਤ੍ਰਾਂਗ ਦੇ ਬੰਧਨ ਦਾ ਬ੍ਰਿਤਾਂਤ ਸੁਨਾਕੇ, ਹਿਰਨ੍ਯਕ ਨੂੰ ਚਿਤ੍ਰਾਂਗ ਦੀ ਫਾਹੀ ਤੋੜਨ ਦਾ ਨਿਸਚਾ ਠਰਾਕੇ, ਉਸਨੂੰ ਆਪਣੀ ਪਿਠ ਤੇ ਚੜ੍ਹਾਕੇ, ਹਰਨ ਦੇ ਪਾਸ ਲੈ ਆਯਾ। ਚਿਤ੍ਰਾਂਗ ਭੀ ਹਿਰਨ੍ਯਕ ਨੂੰ ਦੇਖਕੇ ਕੁਛ ਜੀਉਣ ਦੀ ਆਸਾ ਰਖਕੇ ਬੋਲਿਆ॥

ਦੋਹਰਾ॥ਮਿਤ੍ਰਨ ਕਾ ਸੰਗ੍ਰਹ ਕਰੋ ਆਪ ਨਾਸ ਨਮਿਤ॥
ਨਾਹਿ ਤਰਤਵਹ ਆਪਦਾ ਜਾਂ ਹੋਤ ਨ ਮਿਤੁ॥੧੮॥

ਹਿਰਨ੍ਯਕ ਬੋਲਿਆ ਹੇ ਮਿਤ੍ਰ ਚਿਤ੍ਰਾਂਗ! ਤੂੰ ਤਾਂ ਨੀਤਿ ਸ਼ਾਸਤ੍ਰ ਦੇ ਜਾਨਨ ਵਾਲਾ ਬੜੀ ਬੁਧਿ ਵਾਲਾ ਇਸ ਫਾਹੀ ਵਿਖੇ ਕਿਸ ਪ੍ਰਕਾਰ ਫਸ ਗਿਆ॥

ਚਿਤ੍ਰਾਂਗ ਬੋਲਿਆ ਏਹ ਸਮਯ ਵਿਵਾਦ ਦਾ ਨਾਹੀਂ ਤੂੰ ਮੇਰੇ ਬੰਧਨ ਕੱਟ ਨਾ ਜਾਣੀਏ ਕਿਧਰੇ ਓਹ ਪਾਪੀ ਫੰਧਕ ਆ ਜਾਵੇ। ਇਸ ਬਾਤ ਨੂੰ ਸੁਨਕੇ ਹਿਰਨ੍ਯਕ ਹੱਸ ਕੇ ਬੋਲਿਆ ਕਿਆ ਮੇਰੇ ਆਯਾਂ ਭੀ ਤੇਨੂੰ ਸ਼ਕਾਰੀ ਦਾ ਡਰ ਰਿਹਾ। ਇਸ ਬਾਤ ਨੂੰ ਸੁਨਕੇ ਮੈਨੂੰ ਬੜਾ ਵਿਰਾਗ ਹੋਗਿਆ ਹੈ ਕਿਉਂ ਜੋ ਆਪ ਜੇਹੇ ਨੀਤਿ ਸ਼ਾਸਤਗ੍ਯ ਭੀ ਇਸ ਦਸ਼ਾ ਨੂੰ ਪ੍ਰਾਪਤ ਹੋ ਗਏ ਤਾਂ ਹੋਰਨਾਂ ਦਾ ਕੀ ਕਹਿਨਾ ਹੈ।