ਪੰਨਾ:ਪੰਚ ਤੰਤ੍ਰ.pdf/165

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੭

ਪਹਿਲਾ ਤੰਤ੍ਰ


ਓਹ ਬੋਲਿਆਂ ਕਰਮਾਂ ਦੇ ਬਲ ਕਰਕੇ ਬੁਧਿ ਭੀ ਮਾਰੀ ਜਾਂਦੀ ਹੈ॥ ਕਿਹਾ ਹੈ:-

ਦੋਹਰਾ॥ਯਮ ਫਾਸੀ ਕਰ ਬਧੇ ਜਬ ਦੈਵ ਹਰਤ ਹੈ ਗ੍ਯਾਨ।
ਵਿਦ੍ਵਾਨੋਂ ਕੀ ਲੁਧਿ ਤਬ ਵਕ੍ਰਗਾਮਿਨੀ ਜਾਨ॥੧੮੧॥
ਵਿਧਨਾ ਜੌਮਸਤਕ ਲਿਖੀ ਅਖਰ ਮਾਲ ਵਿਚਾਰ।
ਬੁਧਿਮਾਨ ਨਰ ਤਾਸਕੋ ਸਕੇਂ ਨਾ ਕਬੀ ਨਿਵਾਰ॥੧੮੨॥

ਇਤਨੇ ਚਿਰ ਵਿਖੇ ਮੰਥਰਕ ਭੀ ਮਿਤ੍ਰ ਦੁਖ ਨਾਲ ਤਪਿਆ ਹੋਯਾ ਧੀਰੇ ਧੀਰੇ ਉਥੇ ਆ ਪਹੁੰਚਿਆ ਉਸਨੂੰ ਦੇਖਕੇ ਲਘੁਪਤਨਕ ਬੋਲਿਆ ਬੜੀ ਮਾੜੀ ਬਾਤ ਹੋਈ, ਹਿਰਨ੍ਯਕ ਨੇ ਕਿਹਾ ਕਿ ਆ ਫੰਧਕ ਆਯਾ ਹੈ? ਲਘੁਪਤਨਕ ਨੇ ਕਿਹਾ ਫੰਧਕ ਦੀ ਬਾਤ ਤਾਂ ਇਕ ਪਾਸੇ ਰਹੀ ਪਰ ਇਹ ਤਾਂ ਮੰਥਰਕ ਹੀ ਆ ਪਹੁੰਚਿਆ ਹੈ ਇਸਨੇ ਚੰਗਾ ਨਹੀਂ ਕੀਤਾ, ਇਸਦੇ ਸਬਬ ਸਾਡਾ ਭੀ ਮਰਨਾ ਹੋਯਾ ਕਿਉਂ ਜੋ ਜੇਕਰ ਹੁਣੇ ਬਿਆਧ ਆ ਗਿਆ ਤਦ ਮੇਂ ਤਾਂ ਉਡਾਰੀ ਮਾਰ ਜਾਵਾਂਗਾ ਅਰ ਹਿਰਨ੍ਯਕ ਕਿਸੇ ਬਿਲ ਦੇ ਅੰਦਰ ਜਾ ਵੜੇਗਾ ਅਰ ਚਿਤ੍ਰਾਂਗ ਬਨ ਵਿਖੇ ਚਲਿਆ ਜਾਏਗਾ ਪਰੰਤੂ ਇਹ ਜਲ ਜੀਵ ਹੈ ਥਲ ਵਿਖੇ ਤੁਰ ਨਹੀਂ ਸਕੇ ਇਸ ਲਈ ਬਹੁਤ ਚਿੰਤਾ ਹੈ ਇਤਨੇ ਚਿਰ ਵਿਖੇ ਮੰਥਰਕ ਆ ਪਹੁੰਚਿਆ ਹਿਰਨ੍ਯਕ ਨੇ ਕਿਹਾ ਹੇ ਮਿਤ੍ਰ ਮੰਥਰਕ ਤੂੰ ਚੰਗਾ ਨਹੀਂ ਕੀਤਾ ਜੋ ਇਥੇ ਆਯਾ ਹੈਂ ਹੁਣ ਭੀ ਚਲਿਆ ਜਾਹ ਨਾ ਜਾਣੀਏ ਕਿਧਰੇ ਸ਼ਕਾਰੀ ਆ ਜਾਵੇ। ਇਸ ਬਾਤ ਨੂੰ ਸੁਣ ਮੰਥਰਕ ਨੇ ਕਿਹਾ ਕਿਆ ਕਰਾਂ ਮੇਰੇ ਕੋਲੋਂ ਮਿਤ੍ਰ ਦਾ ਦੁਖ ਸੁਨਕੇ ਉਥੇ ਠਹਿਰਿਆ ਨਹੀਂ ਗਿਆ ਇਸਲਈ ਆਯਾ ਹਾਂ॥ ਕਿਹਾ ਹੈ:

ਦੋਹਰਾ॥ਤਿਆ ਵਿਯੋਗ ਧਨ ਨਾਸ ਦੁਖ ਕਵਨ ਸਹਿਤ ਹੈ ਮੀਤ।
ਜੋ ਸੁੰਦਰ ਔਖਦ ਸਰਸ ਹੋਇ ਨ ਮਿਤ੍ਰ ਪੁਨੀਤ॥੧੮੩॥
ਤੁਮਰਾ ਹੋਇ ਵਿਯੋਗ ਨਹਿੰ ਪ੍ਰਾਣ ਜਾਂਹਿ ਤੌ ਜਾਂਹਿ।
ਮਿਲੇਂ ਪ੍ਰਾਣ ਪੁਨ ਜਨਮਮੇਂ ਤੁਮਸਮ ਮਿਲਤੇ ਨਾਂਹਿ॥੧੮੪

ਉਨ੍ਹਾਂ ਦੇ ਇਤਨੀ ਬਾਤ ਕਰਦਿਆਂ ਹੀ ਕਮਾਣ ਖਿੱਚੀ ਸ਼ਿਕਾਰੀ ਆ ਪਹੁੰਚਿਆ, ਤਦ ਚੂਹੇ ਨੇ ਚਿਤ੍ਰਾਂਗ ਦੀ ਫਾਹੀ ਕਟ ਸਿੱਟੀ ਚਿਤ੍ਰਾਂਗ ਤਾਂ ਬਨ ਨੂੰ ਭਜ ਗਿਆ ਅਰ ਲਘੁਪਤਨਕ ਬ੍ਰਿਛਾਂ