ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੫੯


ਦੋਹਰਾ॥ਸੰਪਦ ਛਿਨ ਭੰਗਰ ਅਹੇ ਕਾਯਾ ਨਾਸ ਸਮੇਤ।
ਅਹੇ ਮਿਲਾਪ ਵਿਿਯੋਗ ਯੁਤ ਸਬ ਦੇਹਨ ਕੀ ਨੇਤ ॥॥੧੯੦॥

ਤਥਾ—ਲਗੇ ਚੋਟ ਪਰ ਚੋਟ ਪੁਨ ਭੂਖ ਬਢੇ ਧਨ ਨਾਸ। ਆਪਦ ਮੇਂ ਹੈ ਸਤ੍ਰਤਾ ਅਨਰਥ ਛਿਦ੍ਰ ਨਿਵਾਸ॥੧੯੧॥
ਭਯ ਮੇਂ ਰਖਿਆ ਜਾਨੀਏ ਪਾਤ੍ਰ ਪ੍ਰੀਤਿ ਵਿਸ਼੍ਵਾਸ॥
ਮ੍ਰਿਤ ਰਤਨ ਯਹ ਆਂਕ ਦ੍ਵੈ ਕਿਸ ਨੇ ਕੀਏ ਪ੍ਰਕਾਸ॥੧੬੨॥

ਇਤਨੇ ਚਿਰ ਵਿਖੇ ਰੋਂਦੇ ਰੋਂਦੇ ਲਘੁਪਤਨਕ ਅਤੇ ਚਿਤ੍ਰਾਂਗ ਬੀ ਉਥੇ ਆ ਪਹੁੰਚੇ ਹਿਰਨ੍ਯਕ ਬੋਲਿਆ ਹੇ ਮਿਤ੍ਰੋ! ਕਿਉਂ ਬਿਰਥਾ ਪ੍ਰਲਾਪ ਕਰਦੇ ਹੋ ਜਿਤਨਾ ਚਿਰ ਇਹ ਮੰਥਰਕ ਅੱਖਾਂ ਤੋਂ ਓਹਲੇ ਨਹੀਂ ਹੁੰਦਾ ਉਤਨੇ ਚਿਰ ਤੀਕੂ ਇਸਦੇ ਛੁਡਾਉਣ ਦਾ ਉਪਾ ਸੋਚੋ॥ ਕਿਹਾ ਹੈ:—

ਦੋਹਰਾ॥ਵਿਪਦ ਪੜੇ ਤੇ ਮੂਵ ਜੇ ਕੇਵਲ ਕਰਤ ਪ੍ਰਲਾਪ॥ ਰੁਦਨ ਕਰਤ ਹੈ ਮੋਹ ਤੇ ਮਿਟੇ ਨ ਕਿਸ ਸੰਤਾਪ ੧੯੩॥
ਵਿਪਦ ਰੂਪ ਦੁਖ ਨਾਸ ਹਿਤ ਔਬਦ ਕਹੇ ਸੁਜਾਨ॥
ਰੁਦਨ ਛੋਡ ਡਿਕਰ ਕਰ ਤਬ ਹੋਵੇ ਕਲਿਆਨ॥੧੯੪
ਭੂਤ ਲਾਭ ਕੀ ਰਖਿਆ ਲਭ ਭਵਿੱਖਤ ਮੇਲ।
ਜਾਂਕਰ ਆਪ ਨਾਸ ਹ੍ਵੈ ਵਹੀ ਮੰਤ੍ਰ ਲਖ ਖੇਲ॥ ੧੯੫॥

ਇਸ ਬਾਤ ਨੂੰ ਸੁਨਕੇ ਲਘੁਪਤਨਕ ਬੋਲਿਆ ਜੇਕਰ ਇਹ ਸਲਾਹ ਹੈ ਤਾਂ ਮੇਰੇ ਕਹੇ ਨੂੰ ਕਰੋ ਅਰਥਾਤ ਇਹ ਚਿਤ੍ਰਾਂਗ ਹਰਨ ਦੇ ਰਸਤੇ ਵਿਖੇ ਕਿਸੇ ਪਾਣੀ ਦੇ ਕਿਨਾਰੇ ਉਪਰ ਮੁਰਦੇ ਦੀ ਨਿਆਈ ਬੇਸੁਧ ਹੋ ਕੇ ਆਪਣੇ ਆਪ ਨੂੰ ਦਿਖਾਵੇ। ਅਰ ਮੈਂ ਉਸਦੇ ਉਪਰ ਬੈਠਕੇ ਧੀਰੇ ਧੀਰੇ ਚੁੰਜਾਂ ਮਾਰਾਂਗਾ ਜਦ ਓਹ ਦੁਸ਼ਟ ਫੰਧਕ ਮੇਰੀਆਂ ਚੁੰਜਾਂ ਦੇ ਪ੍ਰਹਾਰ ਨੂੰ ਦੇਖ ਹਰਨ ਨੂੰ ਮੋਯਾ ਦੇਖ, ਕੱਛੂ ਨੂੰ ਛਡ,ਮਿਰਗ ਦੇ ਲਈ ਜਾਏਗਾ। ਤਦ ਹੇ ਹਿਚਨ੍ਯਕ ਤੂੰ ਕਛੂ ਦੀ ਫਾਹੀ ਨੂੰ ਕੱਟ ਸਿਟੀਂ ਅਰ ਇਹ ਕਛੂ ਜਲਦੀ ਨਾਲ ਤਲਾ ਵਿਖੇ ਪ੍ਰਵੇਸ਼ ਕਰੇਗਾ, ਇਹ ਬਾਤ ਸੁਣਕੇ ਚਿਤ੍ਰਾਂਗ ਬੋਲਿਆ ਇਹ ਤਦਬੀਰ ਬਹੁਤ ਚੰਗੀ ਹੈ ਅਰ ਇਸ ਹਿਕਮਤ ਨਾਲ ਮੰਥਰਕ ਛੁਟ ਜਾਏਗਾ॥ ਕਿਹਾ ਹੈ:—

ਦੋਹਰਾ॥ਕਾਜ ਸਿੱਧ ਅਨਸਿੱਧ ਮੇਂ ਪ੍ਰਥਮੇ ਮਨ ਉਤਸਾਹਿ॥ ਕਰਨ ਯੋਗ ਸਬ ਜੀਵ ਕੋ ਪੰਡਿਤ ਜਾਨਤ ਤਾਹਿ॥੧੯੬