ਤੀਜਾ ਤੰਤ੍ਰ
੧੬੧
ੴ ਸਤਿਗੁਰ ਪ੍ਰਸਾਦਿ॥
ਅਥ ਕਾਕੋਲੂਕੀਯ ਨਾਮ ਕਿਤੀਯ ਤੰਤਾਰੰਭਾ ਕ੍ਰਿਯਤੇ॥
ਦੋਹਰਾ॥ ਰਮਾਨਾਥ ਕੇ ਪਾਦ ਪਰ ਰਾਖ ਆਪਨੋ ਮਾਥ॥
ਤ੍ਰਿਤੀ ਭੰਕੂ ਭਾਖਾ ਕਰਤ ਜਨ ਯੋਗੀ ਸ਼ਿਵਨਾਥ॥
ਬਿਸ਼ਨ ਸ਼ਰਮਾ ਬੋਲਿਆ ਹੇ ਰਾਜ ਪੁਤ੍ਰੋ! ਹੁਨ ਕਾਕੋਲੂਕੀਯ ਨਾਮ ਤੀਸਰੇ ਤੰਤ੍ਰ ਨੂੰ ਸੁਨੋ ਜਿਸਦਾ ਪਹਿਲਾ ਸ਼ਲੋਕ ਇਹ ਹੈ॥
ਦੋਹਰਾ॥ ਪ੍ਰਿਥਮ ਵਿਰੋਧੀ ਮਿਤ੍ਰ ਹੈ ਮਤ ਕਰ ਉਸ ਵਿਸਵਾਸ।।
ਦੇਖ ਉਲੂਕਨ ਪੁਰਦਰੀ ਕਾਕ ਅਗਨਿ ਸੇਂ ਨਾਸ।। ੧।
ਇਹ ਪ੍ਰਸੰਗ ਇਸ ਪ੍ਰਕਾਰ ਸੁਣਿਆ ਹੈ ਕਿ ਉਤਰਾਖੰਡ ਬਿਖੇ ਇਕ ਕੇਕਯ ਨਾਮ ਦੇਸ ਬਿਖੇ ਸ੍ਰੀ ਨਗਰ ਨਾਮੀ ਸ਼ਹਿਰ ਹੈ, ਉਸ ਦ ਕੋਲ ਇਕ ਬੜਾ ਭਾਰੀ ਕਈਆਂ, ਟਾਹਣਿਆਂ ਵਾਲਾ ਅਰ ਬੜੀ ਸੰਘਨੀ ਛਾਯਾ ਵਾਲਾ ਬੋਹੜ ਦਾ ਬ੍ਰਿਛ ਸੀ, ਉਸ ਦੇ ਉਪਰ ਮੇਘਵਰਨ ਨਾਮੀ ਕਊਇਆਂ ਦਾ ਰਾਜਾ ਬੜੇ ਪਰਵਾਰ ਵਾਲਾ ਕਿਲੇ ਦੀ ਨਯਾਈ ਆਲ੍ਹਣੇ ਬਨਾ ਕੇ ਰਹਿੰਦਾ ਸਾ।। ਅਰ ਉਸ ਬ੍ਰਿਛ ਦੇ ਸਮੀਪ ਅਰਿ ਮਰਦਨ ਨਾਮੀ ਉਲੂਆਂ ਦਾ ਰਾਜਾ ਬਹੁਤ ਸਾਰੇ ਉਲੂਆਂ ਦੇ ਸਮੇਤ ਇਕ ਪਹਾੜ ਦੀ ਕੰਦਰਾ ਬਿਖੇ ਨਿਵਾਸ ਕਰਦਾ ਸੀ, ਅਤੇ ਰਾਤ ਦੇ ਸਮੇ ਉਲੂਆਂ ਦਾ ਰਾਜਾ ਬੋਹੜ ਦੇ ਚਾਰੋ ਪਾਸੇ ਫਿਰ ਅਰ ਪਿਛਲੇ ਵੈਰ ਕਰਕੇ ਜੇ ਕੋਈ ਕਾਕ ਉਸ ਦੇ ਹੱਥ ਆਉਂਦਾ ਸੀ ਉਸ ਨੂੰ ਮਾਰ ਜਾਂਦਾ ਸੀ, ਇਸ ਪ੍ਰਕਾਰ ਹਰ ਰੋਜ ਆਉਨ ਕਰਕੇ ਉਸ ਉਲੂਆਂ ਦੇ ਰਾਜੇ ਨੇ ਓਹ ਬੋਹੜ ਚਾਰੋਂ ਪਾਸਿਓਂ ਕਾਵਾਂ ਤੋਂ ਖਾਲੀ ਕਰ ਦਿੱਤਾ॥ ਅਥਵਾ ਇਹ ਬਾਤ ਇਸੇ ਪ੍ਰਕਾਰ ਹੁੰਦੀ ਹੈ ਇਸ ਉਤੇ ਕਿਹਾ ਬੀ ਹੈ ਯਥਾ:-
ਦੋਹਰਾ।। ਆਲਸ ਸੇਂ ਰੁਜ ਸਤ੍ਰ ਕੀ ਕਰੇ ਅਪੇਖਯਾ ਜੋਇ॥
ਤਿਨ ਦੋਨੋ ਸੇ ਕਿਸੀ ਕਾ ਨਾਸ ਪਛਾਨੋ ਲੋਇ॥੨॥
ਤਥਾ॥ ਜਨਮਤ ਹੀ ਦੁਜ ਸਤ ਕਾ ਜੋ ਨਹਿੰ ਕਰਤਾ ਨਾਸ॥
ਅਤਿ ਬਲ ਯੁਤ ਯਾਦਪਿ ਅਹੇ ਤਿਨ ਸੇ ਹੋਤ ਪ੍ਰਠਾਸ॥ ੩॥