੧੬੨
ਪੰਚ ਤੰਤ੍ਰ
ਇਕ ਦਿਨ ਉਸ ਕਾਵਾਂ ਦੇ ਰਾਜੇ ਮੇਘਵਰਨ ਨੇ ਆਪਣਿਆਂ ਸਾਰਿਆਂ ਵਜੀਰਾਂ ਨੂੰ ਬੁਲਾਕੇ ਆਖਿਆ ਹੇ ਵਜੀਰੋ! ਸਾਡਾ ਸਤ੍ੂ ਬੜਾ ਪ੍ਰਬਲ ਅਤੇ ਉਦਮੀ ਹੈ ਅਰ ਸਮਾ ਪਾ ਕੇ ਰਾਤ ਨੂੰ ਹਰ ਰੋਜ ਆ ਕੇ ਸਾਡੇ ਤਰਫ ਦਾ ਨਾਸ ਕਰਦਾ ਹੈ ਤਾਂ ਕਿਸ ਪ੍ਰਕਾਰ ਇਸ ਦਾ ਬਦਲਾ ਲਿਆ ਜਾਏ ਅਸੀਂ ਤਾਂ ਰਾਤ ਨੂੰ ਦੇਖ ਨਹੀਂ ਸਕਦੇ ਅਰ ਦਿਨ ਵੇਲੇ ਉਸ ਦੇ ਕੋਟ ਨੂੰ ਨਹੀਂ ਜਾਨ ਸਕਦੇ ਜੋ ਉਥੇ ਜਾਕੇ ਉਸ ਨੂੰ ਮਾਰੀਏ ਇਸ ਸਮੇ ਕੀ ਕਰਨਾ ਚਾਹੀਦਾ ਹੈ ਅਰਥਾਤ ਸੰਧਿ ੧ ਵਿਗ੍ਰਹ ੨ ਯਾਨ ੩ ਆਸਨ ੪ ਸੰਸ੍ਯ ੫ ਦੈਧੀਭਾਵ ੬ ਇਨਾਂ ਵਿਚੋਂ ਕੀ ਕਰਨਾ ਜੋਗ ਹੈ ਇਸ ਬਾਤ ਨੂੰ ਬਿਦਾਰ ਕੇ ਜਲਦੀ ਉਤਰ ਦੇਵੋ, ਇਸ ਬਾਤ ਨੂੰ ਸੁਨਕੇ ਓਹ ਬੋਲੇ ਹੇ ਮਹਾਰਾਜ! ਆਪਨੇ ਠੀਕ ਕਿਹਾ ਹੈ ਜਿਸ ਲਈ ਇਹ ਪ੍ਰਸ਼ਨ ਕੀਤਾ ਹੈ || ਕਿਹਾ ਬੀ ਹੈ ਦੋਹਰਾ॥ ਬਿਨੁ ਬੂਝੇ ਨਾ ਸਚਿਵ ਕੋ ਕਹਿਨੀ ਚਾਹੀਏ ਬਾਤ॥
ਬੂਝੇ ਪਰ ਹਿਤ ਸਤਯ ਪਿ੍ਯ ਅਪ੍ਪ ਪਥਯ ਬਤਾਤ || ੪॥ ਬੂਝੇ ਪਰ ਮੰਤ੍ੀ ਜੋਊ ਕਹੇ ਨ ਹਿਤ ਕੀ ਬਾਤ॥ . ਤਾਂਕੋ ਰਿਪੁ ਸਮ ਜਾਨੀਏ ਪ੍ਰਯਥਾਦੀ ਲਖ ਤਾਤ || ੫॥ ਤਾਂਤੇ ਬੈਠ ਏਕਾਂਤ ਮੇਂ ਰਾਜ ਮੰਤ੍ ਕਰਨੀਯ { ..
ਯਾ ਕਾ ਹਮ ਨਿਰਨਯ ਕਰੇਂ ਕਾਰਨ ਸਹ ਕਮਨੀਯ॥ ੬॥ ਇਸ ਨੂੰ ਸੁਨਕੇ ਮੇਘਵਰਨ ਨੇ ਆਪਨੇ ਪੰਜਾਂ ਵਜੀਰਾਂ ਨੂੰ ਬੁਲਾ ਕੇ ਹਰ ਇਕ ਤੋਂ ਵਖੋ ਵਖ ਪੁੱਛਿਆ ਜਿਨ੍ਹਾਂਦੇ ਏਹ ਨਾਮ ਸੇਂਜੀਵੀ ੧, ਸੰਜੀਵੀ ੨, ਅਨੁਜੀਵੀ ੩, ਪ੍ਰਜੀਵੀ ੪, ਚਿਰੰਜੀਵੀ ੫ ॥ ਸਬਨਾਂ ਤੋਂ ਪਹਿਲ ਉਜੀਵੀ ਨੂੰ ਪੁੱਛਿਆ, ਆਪਦੀ ਇਸ ਬਿਖਯ ਵਿੱਚ ਕਿਆ ਮਤਿ ਹੈ,ਉਸੀਵੀ ਬੋਲਿਆ ਮਹਾਰਾਜ! ਬਲ ਵਾਲੇ ਦੇ ਨਾਲ ਯੁਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਓਹ ਬੜਾ ਬਲੀ ਅਰ ਸਮੇਂ ਪਰ ਮਾਰਨ ਵਾਲਾ ਹੈ ਇਸ ਪਰ ਕਿਹਾ ਬੀ ਹੈ ਯਥਾਂ ਦੋਹਰਾ॥ ਹੋਤ ਨਮ੍ ਜੋ ਬਲੀ ਸੇ ਸਮਾ ਪਾਇ ਆਰੰਭ॥
ਤਾਂਕੀ ਸੰਪਤ ਨਦੀ ਵਤ ਨਹਿ ਪ੍ਿਤਕੂਲ ਚਰੰਤ॥੭॥ ਤਥਾ॥ ਧਰਮੀ ਬਲ ਯੁਤ ਯੁਧ ਜਿਤ ਪੁਨ ਬਹੁ ਮਿਤ੍ਨ ਸਾ
ਤਾ ਸੋ ਯੁਧ ਨ ਕੀਜੀਏ ਮੇਲ ਕਰੋ ਸ਼ਿਵਨਾਥ॥੮॥ ਦੁਸਟ ਸੰਗ ਭੀ ਮੇਲ ਕਰ ਲਖ ਨਿਜ ਪ੍ਾਨ ਬਿਨਾਸ॥