ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੪

ਪੰਚ ਤੰਤ੍ਰ



ਕ੍ਰਿਸਨ ਸਰਪ ਵਤ ਸਮੇ ਪਰ ਰਿਪੁ ਕੋ ਡਾਰੇ ਮਾਰ॥੨੧।।

ਯੁੱਧ ਹੋਚ ਲਖ ਪ੍ਰਿਥਮ ਤੋ ਕਰੇ ਸਾਮ ਸੇ ਕਮ॥

ਬਿਜੈ ਅਨਿੱਤ ਪਛਾਨ ਕੇ ਜੇ ਕੋਧ ਕਾ ਨਾਮ॥ ੨੨।।

ਨਾਂਹਿ ਬਲੀ ਸੇਂ ਯੁੱਧ ਕਰ ਯਾ ਪਰ ਸੁਨ ਯਹਿ ਬਾਤ।।

ਸਨਮੁਖ ਵਾਤ ਨ ਜਾਤ ਹੈਂ ਘਨ ਭੀ ਲਖ ਲੇ॥੨੩॥

ਇਸ ਪ੍ਰਕਾਰ ਉਜੀਵੀ ਨੇ ਸਾਮ ਮੰਤ੍ਰ ਸੰਧੀ ਵਾਲਾਂ ਦੱਸਿਆ ਇਸ ਬਾਤ ਨੂੰ ਸੁਨਕੇ ਮੇਘਵਰਨ ਨੇ ਸੰਜੀਵੀ ਨੂੰ ਪੁਛਿਆ ਕਿ ਮੈਂ ਆਪਦਾ ਅਭਿਪ੍ਰਾਯ ਭੀ ਸੁਨਿਆ ਚਾਹੁੰਦਾ ਹਾਂ ਓਹ ਬੋਲਿਆ ਹੈ ਸਾਮੀ ਮੈਨੂੰ ਇਹ ਬਾਤ ਚੰਗੀ ਨਹੀਂ ਮਲੂਮ ਹੁੰਦੀ ਜੋ ਸਤ੍ਰੂ ਨਾਲ ਮੇਲ ਕਰੀਏ॥ ਜਿਸ ਲਈ ਕਿਹਾ ਬੀ ਹੈ:-

ਦੋਹਰਾ॥ ਨਾਂਹਿ ਮੇਲ ਕਰ ਸਤ੍ਰ ਸੇਂ ਦ੍ਰਿੜ ਸੰਧੀ ਕੇ ਸਾਥ॥

ਅਗਨੀ ਕੋ*ਸ਼ਮ ਕਰਤ ਹੈ ਅਤਿਓਂ ਭਾਚੋ ਪਾਥ॥੨੪॥

ਦੂਸਰੇ ਓਹ ਬੜਾ ਕ੍ਰੂਰ ਲੋਭੀ ਅਤੇ ਅਧਰਮੀ ਹੈ ਇਸ ਲਈ ਉਸਦੇ ਨਾਲ ਕਦੇ ਵੀ ਮੇਲ ਨਹੀਂ ਕਰਨਾ ਚਾਹੀਦਾ। ਕਿਹਾ ਬੀ ਹੈ ਯਥਾ :-

ਦੋਹਰਾ॥ ਸਤਯ ਧਰਮ ਸੇ ਰਹਿਤ ਜੋ ਮਤ ਕਰ ਤਾ ਸੋ ਮੇਲ

ਮੇਲ ਕੀਏ ਤੇ ਦੁਸਟਤਾ ਤਜੇ ਨ ਬਾਤ ਅਪੋਲ॥ ੨੫॥

ਇਸ ਲਈ ਉਸ ਦੇ ਨਾਲ ਜੁਧ ਕਰਨਾਂ ਜੋਗ ਹੈ ਇਹ ਮੇਰੀ ਸੰਮਤਿ ਹੈ॥ ਇਸ ਪਰ ਕਿਹਾ ਬੀ ਹੈ:—-

ਦੋਹਰਾ॥ ਮਿਥਯਾਵਾਦੀ ਕ੍ਰੂਰ ਸਠ ਲੋਭੀ ਭੀਰੂ ਜੌਨ

ਆਲਸ ਅਰ ਪੈਰਦ ਯੁਤ ਸੁਖ ਸੇ ਜੀਤੋ ਤੌਨ॥੨੬॥

ਹੋਰ ਇਹ ਬੀ ਬਾਤ ਹੈ ਕਿ ਉਸਨੇ ਸਾਡਾ ਨਿਰਾਦਰ ਕੀਤਾ ਹੈ ਇਸ ਲਈ ਜੇਕਰ ਉਸਦੇ ਨਾਲ ਜੋੜ ਮੇਲ ਦੀ ਗਲ ਕਰਾਂਗੇ ਤਾਂ ਓਹ ਇਸ ਬਾਤ ਤੂੰ ਭਲਾ ਨਾ ਜਾਨੇਗਾ ਸਮਾਂ ਬਹੁਤ ਕ੍ਰੌਧ ਕਰੇਗਾ, ਇਸ ਪਰ ਕਿਹਾ ਬੀ ਹੈ॥ ਯਥਾ

ਦੋਹਰਾ॥ ਦੁੱਧ ਜੋਗ ਰਿਪੁ ਸੇ ਸਦਾ ਮੇਲ ਹੋਤ ਪ੍ਰਤਿਕੂਲ॥

ਸਵੇਦ ਯੋਗ ਨਵ ਜੂਰ ਬਿਖੇ ਕਰਨ ਦੇ ਜਲ ਭੂਲ॥ ੨॥ * ਸਾਂਡਾ, ਠੰਢਾ * ਸਾਂਤ, ਠੰਢਾ