ਪੰਨਾ:ਪੰਚ ਤੰਤ੍ਰ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੬੭


ਬੋਲ ਪਠੇ ਨਿਜ ਸਖਨ ਕੋ ਅਪਨਾ ਕਰੇ ਉਧਾਰ ॥੪੬॥ ਜੋ ਸੁਨ ਰਿਪੁ ਆਗਮਨ ਕੋ ਭੈ ਕਰ ਕੁਰਤ ਪੁਲਾਇ ॥ ਬਹੁਰ ਨ ਆਵੇ ਨਿਜ ਸਦਨ ਭੋਹਿ ਦੇਉਂ ਸਮਝਾਇ ॥੪੭॥ ਦੰਤ ਰਹਿਤ ਜਿਮ ਸਰਪ ਹੈ ਮਦ ਬਿਨ ਜਿਮ ਗਜ ਭਾ੍ਤ।। ਦੁਰਗ ਰਹਿਤ ਤਿਮ ਨਿ੍ਪ ਅਹੇ ਸਬ ਸੇ ਜੀਤਯੋ ਜਾਤ॥੪੮ ਦੁਰਗ ਮਾਹਿ ਥਿਤ ਨਿ੍ਪਤ ਜੋ ਸੌ ਸ਼ਤ੍ਨ ਕੇ ਸਾਥ।। ਯੁਧ ਕਰਤ ਹੈ ਜਾਨ ਯਹਿ ਤਜੋ ਦੁਰਗ ਮਤ ਨਾਥ ॥੪੯॥ ਤਾਤੇਂ ਭੂਪਤਿ ਆਪ ਭੀ ਸੁਭਟ ਸ਼ਤ੍ ਅਰ ਮਿਤ੍ ॥ ਪੁਨ ਪਰਖਾ ਯੁਤ ਦੁਰਗ ਕੋ ਕਰੋ ਸੁ ਦ੍ਰਿੜ ਹੀ ਅਤ੍॥੫੦॥ ਕੋਟ ਮਾਂਹਿ ਬੈਠੇ ਰਹੋ ਯੁੱਧ ਹੇਤ ਭੂਪਾਲ।। ਜੀਤੋ ਪਾਵੋ ਰਾਜ ਕੋ ਮਰ ਕਰ ਸੂਰਗ ਸੰਭਾਲ ॥੫੧॥ ਹੋਰ ਬੀ ਕਿਹਾ ਹੈ:- ਦੋਹਰਾ ॥ ਹੋਹਿ ਏਕਠੇ ਲਘੁ ਜਬੇ ਬਲੀ ਸਕੇ ਨਹਿ ਜੀਤ।। ਜਿਮ ਸਮੂਹ ਪੋਦਾਨ ਕੋ ਵਾਤ ਕਰੇ ਕਿਆ ਨੀਤ॥੫੨॥ ਹੋਤ ਏਕਲਾ ਬਲੀ ਜੋ ਸ਼ਤ੍ ਲੇਹਿ ਤਿਸ ਮਾਰ ॥ ਪ੍ਰਬਲਬਿ੍ਛਨਿਰਜਨਵਿਖੇ ਯਥਾ ਗਿਰਾਵਤ ਬਿਆਰ ॥੫੩॥ ਪੁਨ ਜੇ ਸੰਘਟ ਬਿ੍ਛ ਹੈਂ ਏਕ ਠੌਰ ਪਰ ਪੇਖ।। ਪ੍ਬਲ ਪਵਨ ਤਿਨਕੋ ਕਬੀ ਨਹ ਗਿਰਾਇ ਸਕ ਦੇਖ ॥੫੪ ਐਸੇ ਹੀ ਬਲਵਾਨ ਕੋ ਦੇਖ ਏਕਲਾ ਸਤ੍।। ਹਨਨ ਯੋਗ ਲਖ ਮਨ ਵਿਖੇ ਮਾਰਤ ਹੋਇ ਇਕਤ੍ਰ ।੫੫॥ ਇਸ ਪ੍ਰਕਾਰ ਸੰਜੀਵੀ ਨੇ ਮੇਘਵਰਨ ਨੂੰ ਆਸਨ ਦੀ ਸਲਾਹ ਆਖੀ । ਤਦ ਮੇਘਵਰਨ ਨੇ ਚਿਰੰਜੀਵੀ ਨੂੰ ਪੁਛਿਆ ਹੇ ਮੰਤੀ੍ ਤੂੰ ਬੀ ਆਪਨੇ ਅਭਿਪਾ੍ਯ ਨੂੰ ਕਹੁ ਤਾਂ ਓਹ ਬੋਲਿਆ ਹੈ ਪ੍ਭੋ !*ਛਿਆਂ ਬਾਤਾਂ ਵਿਚੋਂ ਮੈਨੂੰ ਤਾਂ ਇਸ ਵੇਲੇ ਸੰਸ੍ਯ ਅਰਥਾਤ ਕਿਸੇ ਬਲਵਾਨ ਦਾ ਆਸਰਾ ਲੈਨਾ ਚੰਗਾ ਪ੍ਰਤੀਤ ਹੁੰਦਾ ਹੈ ਇਸ ਲਈ ਆਪ ਸੰਸ਼੍ਯ ਕਰੋ । ਇਸ ਪਰ ਕਿਹਾ ਬੀ ਹੈ ॥ ਯਥਾ:- ਦੋਹਰਾ ॥ ਬਿਨ ਸਹਾਇ ਕਿਆ ਕਰ ਸਕੇ ਤੇਜਸੀ ਬਲਵਾਨ।।

ਵਾਤ ਰਹਿਤ ਬਲ ਅਗਨਿਜਗ ਸੀਤਲ ਹੋਤ ਨਿਦਾਨ॥੫੬

_________________________

  • ਸੰਧਿ ੧, ਵਿਗ੍ਹ ੨, ਯਾਨ੩ , ਆਸਨ ੪,ਸੰਸ੍ਯ ੫,ਦੈਧੀਭਾਵ੬