ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੦

ਪੰਚ ਤੰਤ੍ਰ


ਇਸ ਬਾਤ ਪਰ ਰਾਜਨੀਤਿ ਨੇ ਐਉਂ ਲਿਖਿਆ ਹੈ॥ ਯਥਾ:-

ਦੋਹਰਾ॥ ਤੀਰਥ ਜਾਨਤ ਨ੍ਰਿਪ ਜੋਊ ਗੂਢ ਦੂਤ ਸੇ ਭ੍ਰਾਤ॥

ਸਤ੍ਰ ਪਛ ਨਿਜ ਪਛ ਕੇ ਸੋ ਦੁਰਗਤਿ ਨਹਿ ਪਾਤ ।।੬੭।।

ਇਸ ਬਾਤ ਨੂੰ ਇਨਕੇ ਮੇਘਵਰਨ ਬੋਲਿਆ ਹੇ ਪਿਤਾ ਓਹ ਤੀਰਥ ਕੇਹੜੇ ਹਨ, ਅਰ ਕਿਤਨੇ ਹਨ ਅਤੇ ਗੁਪਤ ਦੂਤ ਕਿਸ ਪ੍ਰਕਾਰ ਦੇ ਹੁੰਦੇ ਹਨ ਇਹ ਸਾਰਾ ਪ੍ਰਸੰਗ ਮੈਂ ਸੁਨਿਆਂ ਚਾਹੁੰਦਾ ਹਾਂ ਓਹ ਬੋਲਿਆ ਹੇ ਰਾਜਨ! ਇਸੇ ਬਾਤ ਨੂੰ ਮਹਾਰਾਜ ਯੁਧਿਸ਼ਟਰ ਨੇ ਨਾਰਦ ਨੂੰ ਪੁਛਿਆ ਸੀ ਅਰ ਉਨ੍ਹਾਂ ਨੇ ਐਉਂ ਕਿਹਾ ਸੀ ਹੇ ਧਰਮ ਪੁਤ੍ਰ! ਸਤ੍ਰ ਪੱਛ ਬਿਖੇ ਅਠਾਰਾਂ ਤੀਰਥ ਹਨ ਅਤੇ ਆਪਣੇ ਪੱਛ ਵਿਖੇ ਅਠਾਰਾਂ ਤੀਰਥ ਹਨ ਅਤੇ ਆਪਣੇ ਪੱਛ ਵਿਖੇ ਪੰਦ੍ਰਾਂ ਤੀਰਥ ਹਨ ਸੋ ਉਨ੍ਹਾਂ ਤੀਰਥਾਂ ਨੂੰ ਤਿੰਨਾ ਤਿੰਨਾ ਦੂਤਾਂ ਨਾਲ ਜਾਨ ਜਾਵੇ ਤਾਂ ਆਪਨਾਂ ਤਰਫ ਅਤੇ ਸਤ੍ਰ ਦਾ ਪਾਸਾ ਵੱਸ ਹੋ ਜਾਂਦਾ ਹੈ॥ ਨਾਰਦ ਨੇ ਯੁਧਿਸਟਰ ਨੂੰ ਐਉਂ ਕਿਹਾ ਹੈ।। ਯਥਾ :-

ਦੋਹਰਾ।। ਅਸਟਾ ਦਸ ਨਿਜ ਪਖ ਮੇਂ ਸਤ੍ਰ ਪੁਖ ਦਸ ਪਾਂਚ॥

ਤ੍ਰੈ ਤ੍ਰੈ ਦੂਤਨ ਸੇ ਨ੍ਰਿਪਤਿ ਤੀਰਥ ਲੇਵੇ ਜਾਂਚ॥੬੮॥

ਤੀਰਥ ਸਬਦ ਦਾ ਅਰਥ ਇਸ ਜਗਾਂ ਪਰ ਇਹ ਹੈ ਕਿ ਜੋ ਸਤ੍ਰ ਦੇ ਜਿੱਤਨ ਲਈ ਉਪਾਇ ਕੀਤਾ ਜਾਂਦਾ ਹੈ ਸੋ ਜੇਕਰ ਤਿਨ੍ਹਾਂ ਦੀ ਖਰਾਬੀ ਹੋ ਜਾਏ ਤਦ ਸਵਾਮੀ ਦਾ ਨਾਸ ਹੋ ਜਾਂਦਾ ਹੈ ਅਰ ਜੇਕਰ ਉਨ੍ਹਾਂ ਦੀ ਪ੍ਰਧਾਨਤਾ ਹੋ ਜਾਏ ਤਾਂ ਸਵਾਮੀ ਦੀ ਬ੍ਰਿਧਿ ਹੁੰਦੀ ਹੈ ਓਹ ਤੀਰਥ ਏਹ ਹਨ ਯਥਾ-ਸਤ੍ਰ ਪਖ ਵਿਖੇ '੧, ਪ੍ਰੋਹਿਤ, ੨, ਸੈਨਾਪਤੀ ੩, ਯੁਵਰਾਜ ੪, ਦਵਾਰਪਾਲ ੫,ਅੰਤਾਪੁਰਵਾਸੀ (ਕੰਚੁਕੀ) ੬, ਪ੍ਰਸਾਸਕ ( ਅਦਾਲਤੀ ) ੭, ਸਮਾਹਰਤਾ ( ਤਸੀਲਦਾਰ) ੮, ਸੰਨਿਹਤਾ ( ਸਦਾ ਪਾਸ ਰਹਿਣ ਵਾਲਾ), ੯ ਪ੍ਰਦੇਸਟਾ ( ਹਰ ਬਾਤ ਦਸਨ ਵਾਲਾ ਅਰਥਾਤ ਰਪਟੀਆਂ) ੧੦, ਗਯਾਪਕ ਅਖਬਾਰ ਲਿਖਨੇ ਵਾਲਾ) ੧੧, ਸਾਧਨਾਯਖੜ ( ਫ਼ੌਜ ਦਾ ਮਾਲਕ) ੧੨, ਗਜਾਧਯਖਯ ( ਹਾਥੀਆਂ ਦਾ ਅਫ਼ਸਰ) ੧੩, ਕੋਸ਼ਾਧਯਖਯ . ( ਖ਼ਜ਼ਾਨਚੀ) ੧੪, ਦੁਰਗਪਾਲ ( ਕੋਟਵਾਲ) ੧੫, ਕਰਪਾਲ ( ਦੀਵਾਨ ਹਿਸਾਬ ਕਰਨ ਵਾਲਾ) ੧੬, ਸੀਮਾਪਾਲ ( ਬੰਨੇ ਤੇ ਰਹਿਨ ਵਾਲਾ) ੧੭, ਪ੍ਰਚਕਟ ਭ੍ਰਿਤਯ ( ਬੜਾ ਸੂਰਬੀਰ) ੧੮, ਇਨ੍ਹਾਂ ਦੇ ਭੇਦ ਕਰਕੇ ਅਰਥਾਤ ਫੂਟਨਾ ਕਰਕੇ ਜਲਦੀ ਹੀ