ਪੰਨਾ:ਪੰਚ ਤੰਤ੍ਰ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੭੧


ਸਤ੍ਰ ਕਾਬੂ ਹੋ ਜਾਂਦਾ ਹੈ।।

ਅਤੇ ਆਪਣੇ ਪੱਖ ਬਿਖੇ ਏਹ ਪੰਦ੍ਰਾਂ ਹਨ ਯਥਾ ਦੇਵੀ (ਰਾਨੀ) ੧, ਜਨਨੀ (ਰਾਜਾ ਦੀ ਮਾਤਾ),੨ ਕੰਚੁਕੀ (ਰਾਣੀਆਂ ਬਿਖੇ ਰਹਿਨ ਵਾਲੇ ਖੁਸਰੋ) ੩, ਮਾਲਿਕਾ (ਮਾਲਨ ਫੁੱਲਾਂਵਾਲੀ) ੪, ਛੇਜ ਪਾਲ (ਪਲੰਘ ਦਾ ਰਾਖਾ) ੫, ਸਪਰਸਾਧਯਖਯ (ਬਸਤਨੀ)੬,ਸਾਂਵਤਸਰਕ ( ਜੋਤਸ਼ੀ) , ਭਿਖਕ ( ਵੈਦ) ੮, ਜਲਵਾਹਕ ( ਜਲ ਦੇਨ ਵਾਲਾ), ੯ ਤਾਂ ਬੂਲਵਾਹਕ ( ਪਾਨ ਦੇਨੇ ਵਾਲਾ) ੧੦, ਅਚਾਰਜ ( ਗੁਰੂ) ੧੧, ਅੰਗਰੱਛਕ ( ਹਰ ਸਮੇਂ ਦਾ ਰਾਖਾ) ੧੨, ਅਸਥਾਨ ਚਿੰਤਕ ( ਮਿਸਤਰੀ ਅਰਥਾਤ ਇੰਜਨੀਯਰਿੰਗ) ੧੩,ਛਤ੍ਰਧਰ ( ਛਤੜੀ ਬਰਦਾਰ) ੧੪, ਬਿਲਾਸਨੀ (ਵੇਸਯਾ ਅਰਥਾਤ ਕੰਚਨੀ) ੧੫, ਇਨ੍ਹਾਂ ਪੰਦ੍ਰਾਂ ਦੇ ਨਾਲ ਵਿਰੋਧ ਹੋਨ ਕਰਕੇ ਅਪਨੇ ਪੱਖ ਦਾ ਨਾਸ ਹੋ ਜਾਂਦਾ ਹੈ। ਇਸ ਪਰ ਕਿਹਾ ਬੀ ਹੈ॥ ਯਥਾ :

ਦੋਹਰਾ॥ ਵੈਦ ਜੋਤਸੀ ਗੁਰੁ ਪੁਨ ਅਰ ਸੇਵਕ ਜੋ ਖਾਸ॥

ਗਾਰੁੜ ਇਮ ਹਿਯ ਕੀ ਲਖੇ ਤਬ ਜੀਵਨ ਕੀ ਆਸ॥੬੯॥

ਤਥਾ-ਦੂਤਨ ਸੇਂ ਬੁਧਿਜਨ ਸਦਾ ਲਖੇ ਤੀਰਥਨ ਹਾਲ।।

ਸਤ੍ਰ ਰੂਪ ਸਾਮੁਦ੍ਰ ਕੀ ਥਾਹ ਪਛਾਨੇ ਲਾਲ॥ ੭੦॥

ਇਸ ਪ੍ਰਕਾਰ ਉਸ ਬ੍ਰਿੱਧ ਵਜ਼ੀਰ ਦੇ ਬਚਨ ਨੂੰ ਸੁਨਕੇ ਮੇਘ ਵਰਨ ਬੋਲਿਆ, ਹੇ ਪਿਤਾ ਜੀ! ਇਸ ਪ੍ਰਕਾਰ ਦਾ ਵੈਰ ਕਾਵਾਂ ਅਤੇ ਉਲੂਆਂ ਦਾ ਕਿਸ ਲਈ ਹੋਯਾ ਹੈ ਜੋ ਪ੍ਰਾਣਾਂ ਦਾ ਨਾਸ ਕਰਨ ਵਾਲਾ ਹੈ॥ ਓਹ ਬੋਲਿਆ ਹੇ ਪੁਤ੍ਰ! ਸੁਨ, ਕਿਸੇ ਸਮੇਂ ਹੰਸ, ਤੋਤੇ, ਬਗਲੇ, ਕੋਇਲ, ਪਪੀਹੇ, ਉਲੂ, ਮੋਰ, ਕਬੂਤਰ ਇਨ੍ਹਾਂ ਸਬਨਾਂ ਨੇ ਮਿਲਕੇ ਸਲਾਹ ਕੀਤੀ ਕਿ ਹੇ ਭਾਈਓ! ਸਾਡਾ ਰਾਜਾ ਤਾਂ ਗਰੁੜ ਹੈ ਪਰ ਓਹ ਤਾਂ ਬਿਸ਼ਨੁ ਭਗਵਾਨ ਦਾ ਨੌਕਰ ਹੈ ਅਰ ਸਾਡੀ ਚਿੰਤਾ ਉਸਨੂੰ ਕੋਈ ਨਹੀਂ ਇਸ ਲਈ ਉਸ ਝੂਠੇ ਰਾਜੇ ਨਾਲ ਸਾਡਾ ਕਿਆ ਪ੍ਰਯੋਜਨ ਹੈ ਕਿਉਂ ਜੋ ਅਸੀਂ ਹਮੇਸ਼ਾਂ ਫੰਧਕਾਂ ਦੇ ਹਥੋਂ ਮਾਰੇ ਜਾਂਦੇ ਹਾਂ ਅਰ ਓਹ ਸਾਡੀ ਰਛਿਆ ਨਹੀਂ ਕਰਦਾ।। ਇਸ ਪਰ ਕਿਹਾ ਹੈ॥ਯਥਾ:-

ਦੋਹਰਾ॥ ਜੋ ਪੀੜਤ ਭੈ ਸਤ੍ਰ ਸੇਂ ਪ੍ਰਜਾ ਨ ਰਾਖਤ ਭੂਪ॥

ਜੀਵਤ ਹੀ ਤਾਂ ਕੋ ਲਖੋ ਅਹੇ ਕ੍ਰਿਤਾਂਭ ਸਰੂਪ॥੭੧।।

ਜੋ ਨ ਹੋਇ ਰੱਛਕ ਨਿਪਤਿ ਨੀਤਿ ਸ਼ਾਸਤ੍ਰ ਪਰਬੀਨ॥