ਪੰਨਾ:ਪੰਚ ਤੰਤ੍ਰ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦
ਪੰਚ ਤੰਤ੍ਰ

ਅੱਸੀ ਬਰਸ ਦਾ ਬੁਢਾ ਹਾਂ ਮੈਨੂੰ ਕੋਈ ਧਨ ਦੀ ਇਛਾ ਨਹੀਂ ਪ੍ਰੰਤੂ ਆਪਦੀ ਪ੍ਰਾਰਥਨਾ ਦੇ ਸਿਧ ਕਰਨ ਲਈ ਸਰਸ੍ਵਤੀ ਦੇਵੀ ਦੀ ਅਰਾਧਨਾ ਕਰਾਂਗਾ, ਇਸ ਵਾਸਤੇ ਅਜ ਦੀ ਤਰੀਕ ਲਿਖ ਛੱਡੋ, ਜੇਕਰ ਮੈਂ ਆਪਦੇ ਪੁਤ੍ਰਾਂ ਨੂੰ ਨੀਤਿ ਸ਼ਾਸਤ੍ਰ ਵਿਖੇ ਸਭ ਤੋਂ ਅਧਿਕ ਨਾ ਕਰਾਂ ਤਾਂ ਪਰਮੇਸ੍ਵਰ ਮੇਰੀ ਚੰਗੀ ਗਤਿ ਨਾ ਕਰੇ॥ ਤਦ ਰਾਜਾ ਉਸ ਬ੍ਰਾਹਮਣ ਦੀ ਅਨਬਣ ਜੇਹੀ ਬਾਤ ਨੂੰ ਸੁਨਕੇ ਬਹੁਤ ਹੈਰਾਨ ਹੋਇਆ ਅਰ ਖ਼ੁਸ਼ੀ ਹੋ ਕੇ ਤਿੰਨੇ ਪੁਤ੍ਰ ਉਸਦੇ ਹਵਾਲੇ ਕਰ ਦਿੱਤੇ।
ਬਿਸ਼ਨੂਸ਼ਰਮਾ ਪੰਡਿਤ ਨੇ ਭੀ ਉਨ੍ਹਾਂ ਰਾਜਪੁਤ੍ਰਾਂ ਨੂੰ ਲੈਕੇ ਉਨਾਂ ਲਈ ਏਹ ਪੰਚਤੰਤ੍ਰ ਜਿਸ ਵਿੱਚ (ਮਿਤ੍ਰ ਭੇਦ, ਮਿਤ੍ਰ ਸੰਪ੍ਰਾਪਤਿ, ਕਾਕੌਲੂਕੀਯ, ਲਭਧ ਪ੍ਰਨਾਸ ਅਤੇ ਅਪਰੀਖਯ੍ਤ ਕਾਰਕ) ਏਹ ਪੰਚਤੰਤ੍ਰ ਹਨ, ਗ੍ਰੰਥ ਬਨਾਯਾ ਅਰ ਉਨ੍ਹਾਂ ਰਾਜ ਪੁਤ੍ਰਾਂ ਨੂੰ ਪੜ੍ਹਾਯਾ ਓਹ ਰਾਜਾ ਦੇ ਪੁਤ੍ਰ ਭੀ ਪੰਚਤੰਤ੍ਰ ਪੜ੍ਹਕੇ ਬੜੇ ਬੁਧਿਮਾਨ ਹੋ ਗਏ ਤਦ ਤੋਂ ਲੈਕੇ ਇਹ ਪੰਚਤੰਤ੍ਰ ਰਾਜਨੀਤ ਸੰਸਾਰ ਵਿਖੇ ਤੁਰ ਪਈ॥
ਦੋਹਰਾ॥  ਸੁਨੇ ਪੜ੍ਹੇ ਜੋ ਨਿੱਤ ਹੀ ਪੰਚਤੰਤ੍ਰ ਕਰ ਪ੍ਰੇਮ
ਨਾਹਿ ਨਿਰਾਦਰ ਸੋਲਹੇ ਦੇਵਰਾਜ ਨੇਂ ਨੇਮ॥੧॥
ਮਿਤ੍ਰ ਭੇਦ---ਬਿਸ਼ਨਰਮਾ ਬੋਲਿਆ, ਹੇ ਰਾਜ ਪੁਤ੍ਰੋ ਇੱਕ ਮਨ ਹੋਇ ਕਰ ਪੰਚਤੰਤ੍ਰ ਦਾ ਪਹਿਲਾ ਤੰਤ੍ਰ ਕਿ ਜਿਸਦਾ ਨਾਮ ਮਿਤ੍ਰ ਭੇਦ ਹੈ ਸ੍ਰਵਣ ਕਰੋ॥ ਜਿਸਦਾ ਪਹਿਲਾਂ ਸ਼ਲੋਕ ਏਹ ਹੈ:-
ਦੋਹਰਾ॥  ਸਿੰਘ ਬੈਲ ਕੋ ਪ੍ਰੇਮ ਬਹੁ ਬਨ ਮੇਂ ਬਢਿਓ ਪਛਾਨ॥
ਲੋਭੀ ਪਿਸੁਨ ਸ਼੍ਰਿਗਾਲ ਨੇ ਛਲ ਸੇ ਕੀਨਾ ਹਾਨ॥੧॥
ਦੱਖਨ ਦੇਸ ਵਿਖੇ ਇੱਕ ਨਗਰ ਸੀ, ਜਿਸ ਵਿਖੇ ਧਰਮ ਨਾਲ ਧਨ ਇਕੱਠਾ ਕਰਨ ਵਾਲਾ ਵਰਧਮਾਨ ਨਾਮੀ ਵਪਾਰੀ ਰਹਿੰਦਾ ਸੀ, ਇੱਕ ਦਿਨ ਰਾਤ ਨੂੰ ਜਦ ਕਿ ਓਹ ਸੁਤਾ ਪਿਆ ਸੀ ਇਹ ਚਿੰਤਾ ਉਪਜੀ ਜੋ ਬਹੁਤ ਸਾਰੇ ਧਨ ਦੇ ਹੁੰਦਿਆਂ ਭੀ ਧਨ ਦੇ ਪੈਦਾ ਕਰਨ ਦਾ ਉਪਾਉ ਸੋਚਨਾ ਚਾਹੀਦਾ ਹੈ, ਕਿਉਕਿ ਕਹਿਆ ਭੀ ਹੈ
ਦੋਹਰਾ॥ ਐਸੋ ਕਛੂ ਨਾ ਦੇਖੀਏ ਜੋ ਧਨ ਤੇ ਨਹਿ ਹੋਇ।
ਤਾਂਤੇ ਬੁਧ ਜਨ ਧਨ ਲੀਏ ਯਤਨ ਕਰੇ ਨਿਤ ਜੋਇ॥੨॥
' ਧਨ ਤੇ ਮਿਤ੍ਰ ਸੁ ਬੰਧੁ ਹੈ ਧਨ ਤੇ ਪੰਡਿਤ ਹੋਇ