ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੨

ਪੰਚ ਤੰਤ੍ਰ


ਕੇਵਟ ਬਿਨ ਸਮ ਨਾਵ ਕੇ ਪ੍ਰਜਾ ਡੂਬਤੀ ਦੀਨ॥੭੨॥

ਭਗਨ ਨਾਵ ਜਿਮ ਜਲ ਬਿਖੇ ਖਟ ਪੁਰਖਨ ਤਜ ਦੇਹ॥

ਗੁਰ ਤਯਾਗੋ ਉਪਦੇਸ ਬਿਨ ਰਿਤ੍ਰਿਜ ਅਪਠ ਤਜੇਹ।। ੭੩॥

ਰਛਿਆ ਬਿਨ ਰਾਜਾ ਤਜੋ ਕਟੁ ਵਾਦਿਨ ਤਜ ਨਾਰ॥

ਗ੍ਰਾਮ ਕਾਮ ਗੋਪਾਲ ਤਜ ਨਾਪਿਤ ਬਨ ਰੁਚਿ ਵਾਰ ।।੭੪।।

ਇਸ ਲਈ ਹੈ ਭਾਈਓ। ਇਹ ਬਾਤ ਸੋਚਕੇ ਕੋਈ ਹੋਰ ਰਾਜਾ ਪੰਛੀਆਂ ਦਾ ਕਰਨਾ ਚਾਹੀਦਾ ਹੈ ਜਦ ਇਹ ਬਾਤ ਹੋਈ ਤਦ ਸਭਨਾਂ ਪੰਛੀਆਂ ਨੇ ਸੁੰਦਰ ਆਕਾਰ ਵਾਲੇ ਉਲੂ ਨੂੰ ਦੇਖਕੇ ਆਖਿਆ ਜੋ ਇਸ ਉਲੂ ਨੂੰ ਰਾਜਾ ਬਨਾ ਲਵੋ ਅਰ ਤਿਲਕ ਦੇ ਸਾਮਿਗ੍ਰੀ ਲੈਆਓ। ਜਦ ਉਨ੍ਹਾਂ ਨੇ ਸਾਰੇ ਤੀਰਥਾਂ ਦੇ ਜਲ ਇਕਠੇ ਕੀਤੇ ਅਰ ਇਕ ਸੌ ਅਠ ਪਾਵਿਆਂ ਵਾਲੀ ਚੌਕੀ ਤਿਆਰ ਕੀਤੀ ਅਤੇ ਇਕ ਸ਼ੇਰ ਦੇ ਮ੍ਰਿਗਾਨ ਉਪਰ ਸਾਰੀ ਪ੍ਰਿਥਵੀ ਦਾ ਨਕਸ਼ਾ ਖਿਚਿਆ ਅਰ ਸੋਨੇ ਦੇ ਕਲਸ ਭਰਕੇ ਰਖ ਦਿਤੇ ਤਦ ਵੇਦਾਂ ਦਾ ਪਾਠ ਹੋਨ ਲਗਾ ਅਰ ਕਈ ਪ੍ਰਕਾਰ ਦੇ ਵਾਜੇ ਵਜਨ ਲਗੇ ਅਰ ਇਸਤ੍ਰੀਆਂ ਦੇ ਨਾਚ ਹੋਣ ਲਗੇ, ਅਰ ਉਸਦੀ ਪਟਰਾਨੀ ਬਨਾਉਨ ਲਈ ਬਤੌਰੀ ਨੂੰ ਲੈ ਆਂਦਾ ਜਿਸ ਵੇਲੇ ਸਾਰੀ ਤਿਆਰੀ ਕਰਕੇ ਉਲੂ ਨੂੰ ਰਾਜ ਤਿਲਕ ਦੇਨ ਲਗੇ ਉਸ ਵੇਲੇ ਕਾਗ ਬੀ ਆ ਪਹੁੰਚਿਆ ਉਸਨੇ ਦੇਖਕੇ ਸੋਚਿਆ ਕਿ ਇਹ ਕਿਆ ਉਤਸਵ ਹੈ ਜੋ ਸਾਰੇ ਪੰਛੀ ਇਕਠੇ ਹੋਏ ਹੋਏ ਹਨ ਤਦ ਉਨ੍ਹਾਂ ਪੰਛੀਆਂ ਨੇ ਕਾਗ ਨੂੰ ਦੇਖਕੇ ਆਖਿਆ ਭਾਈ ਪੰਛੀਆਂ ਬਿਖੇ ਕਾਗ ਚਤੁਰ ਸੁਨਿਆ ਜਾਂਦਾ ਹੈ। ਕਿਹਾ ਹੈ ਯਥਾ :-

ਦੋਹਰਾ॥ਨਰੋਂ ਬਿਖੇ ਨਾਈ ਚਤੁਰ ਹੈ ਪੰਛਨ ਮੇਂ ਕਾਗ।।

ਪਸੂਅਨ ਮੇਂ ਗੀਦੜ ਚਤੁਰ ਹੈ ਪੰਡਨ ਮੇਂ ਕਾਗ।।

ਇਸ ਲਈ ਇਸਦਾ ਬਚਨ ਭੀ ਸੁਨਨਾ ਚਾਹੀਦਾ ਹੈ॥ ਇਸ ਪਰ ਕਿਹਾ ਬੀ ਹੈ॥ ਯਥਾ :-

ਦੋਹਰਾ॥ ਬਹੁਤ ਬਾਰ ਬਹੁ ਪੁਰਖ ਮਿਲ ਜੋ ਕੁਛ ਸੋਚਤ ਬਾਤ॥

ਕਬੀ ਅੰਨਥਾ ਹੋਤ ਨਹਿ ਬੁਧਿਜਨ ਕਾ ਸੰਘਾਤ॥੭੬॥

ਇਤਨੇ ਚਿਰ ਬਿਖੇ ਕਾਗ ਨੇ ਆਕੇ ਪੁੱਛਿਆ ਹੇ ਪੰਛੀਓ! ਏਹ ਇਕਠ ਕੈਸਾ ਹੈ ਕਿਆ ਕੋਈ ਉਤਸਵ ਹੈ? ਪੰਛੀ ਬੋਲੇ ਭਈ ਕੋਈ ਪੰਛੀਆਂ ਦਾ ਰਾਜਾ ਨਹੀਂ ਇਸ ਲਈ ਸਾਰੇ ਪੰਛੀਆਂ ਨੇ ਮਿਲ