ਪੰਨਾ:ਪੰਚ ਤੰਤ੍ਰ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੬

ਪੰਚ ਤੰਤ੍ਰ


ਮੈਂ ਬਿਜੈਦੱਤ ਨਾਮੀ ਸਹਿਆ ਚੰਦ੍ਰ ਮੰਡਲ ਬਿਖੇ ਰਹਿੰਦਾ ਹਾਂ ਸੋ ਹੁਣ ਚੰਦ੍ਰਮਾਂ ਨੇ ਮੈਨੂੰ ਤੇਰੇ ਪਾਸ ਦੂਤ ਕਰਕੇ ਭੇਜਿਆ ਹੈ ਸੋ ਯਥਾਰਥ ਕਹਿਨ ਵਾਲੇ ਦੂਤ ਦਾ ਕੁਝ ਦੋਸ਼ ਨਹੀਂ ਹੁੰਦਾ ਕਿਉਂ ਜੋ ਰਾਜਿਆਂ ਦੇ ਕੰਮ ਵਕੀਲਾਂ ਬਿਨਾਂ ਨਹੀਂ ਤੁਰਦੇ । ਇਸ ਪਰ ਕਿਹਾ ਬੀ ਹੈ ਯਥਾ:-

ਦੋਹਰਾ॥ ਬੰਧੁ ਵਰਗ ਮਰ ਜਾਂਹਿ ਜੋ ਔਰ ਚਲੇ ਬਹੁ ਸ਼ਸਤ੍ਰ ।

ਪਰੁਖ ਬਚਨ ਭਾਖੇ ਜੋਊ ਤੌਨ ਦੂਤ ਹਤ ਅੱਤ੍ਰ॥ ੮੯॥

ਇਸ ਬਚਨ ਨੂੰ ਸੁਨਕੇ ਗਜਰਾਜ ਬੋਲਿਆ ਹੇ ਭਾਈ ਭਗਵਾਨ ਚੰਦ੍ਰਮਾਂ ਦੇ ਸੰਦੇਸ ਨੂੰ ਕਹੁ ਜੋ ਮੈਂ ਜਲਦੀ ਕਰਾਂ, ਓਹ ਬੋਲਿਆ ਕਿ ਕਲ ਆਪਨੇ ਯੂਥ ਦੇ ਨਾਲ ਆਉਂਦਿਆਂ ਬਹੁਤ ਸਾਰੇ ਸਹੇ ਮਾਰ ਦਿਤੇ ਹਨ ਸੋ ਕਿਆ ਨੂੰ ਨਹੀਂ ਜਾਣਦਾ ਜੋ ਇਹ ਸਹੇ ਮੇਰੇ ਆਸਰੇ ਇੱਥੇ ਰਹਿੰਦੇ ਹਨ ਸੋ ਜੇਕਰ ਵੈਨੂੰ ਆਪਣੇ ਪ੍ਰਾਣਾਂ ਦੀ ਲੋੜ ਹੈ ਤਾਂ ਕਿਸੇ ਕੰਮ ਲਈ ਬੀ ਕਦੇ ਇਸ ਤਲਾ ਦੇ ਪਾਸ ਨਾ ਆਵੀਂ, ਇਹ ਸੰਦੇਸ ਭਗਵਾਨ ਚੰਦ੍ਰਮਾਂ ਨੇ ਦਿੱਤਾ ਹੈ ਗਜਰਾਜ ਬੋਲਿਆ ਹੈ ਦੁਤ ਭਗਵਾਨ ਚੰਦੂਮਾਂ ਇਸ ਵੇਲੇ ਕਿੱਥੇ ਹੈ ? ਸਹਿਆ ਬੋਲਿਆਂ ਦੇਖ ਜੋ ਤੇਰੇ ਜੂਥ ਦੇ ਮਾਰੇ ਹੋਏ ਸਹਿਆਂ ਵਿਚੋਂ ਜੇਹੜੇ ਬਾਕੀ ਹਨ ਉਨ੍ਹਾਂ ਨੂੰ ਧੀਰਜ ਦੇਨ ਲਈ ਇਸ ਤਲਾ ਬਿਖੇ ਆਯਾ ਹੋਯਾ ਬੈਠਾ ਹੈ ਅਰ ਮੇਨੂੰ ਤੇਰੇ ਪਾਸ ਭੇਜਿਆ ਹੈ।। ਹਾਥੀ ਬੋਲਿਆ ਜੇਕਰ ਇਹ ਬਾਤ ਠੀਕ ਹੈ ਤਾਂ ਭਗਵਾਨ ਚੰਦੂਮਾਂ ਦਾ ਦਰਸਨ ਮੈਨੂੰ ਕਰਾ, ਜੋ ਮੈਂ ਪ੍ਰਨਾਮ ਕਰਕੇ ਹੋਰ ਪਾਸੇ ਚਲਿਆ ਜਾਂਵਾਂ । ਸਹਿਆ ਬੋਲਿਆ ਮੇਰੇ ਨਾਲ ਅਕੱਲਾ ਆ ਜੋ ਮੈਂ ਤੈਨੂੰ ਦਰਸ਼ਨ ਕਰਾਵਾਂ। ਇਹ ਬਾਤ ਨਿਸਚੇ ਕਰਾਕੇ ਉਸ ਸਹੇ ਨੇ ਰਾਤ ਦੇ ਵੇਲੇ ਉਸ ਗਜ ਰਾਜ ਨੂੰ ਤਲਾ ਦੇ ਪਾਸ ਲੈਜਾਕ ਜਲ ਬਿਖੇ ਚੰਦ੍ਰਮਾਂ ਦੇ ਪ੍ਰਤਿਬਿੰਬ ਨੂੰ ਦਿਖਾਕੇ ਆਖਿਆ ਜੋ ਦੇਖ ਏਹ ਸਾਡਾ ਸ਼ਮੀ ਜਲ ਦੇ ਵਿੱਚ ਸਮਾਧਿ ਲਾਕੇ ਬੈਠਾ ਹੈ ਇਸ ਲਈ ਚੁਪ ਚਾਪ ਪ੍ਰਣਾਮ ਕਰਕੇ ਚਲਿਆ ਜਾ ਮਤ ਸਮਾਧਿ ਦੇ ਭੰਗ ਹੋਨ ਕਰਕੇ ਹੀ ਫੇਰ ਕ੍ਰੋਧ ਕਰੋ॥ ਹਾਥੀ ਨੇ ਚੰਦ੍ਰਮਾਂ ਨੂੰ ਪ੍ਰਣਾਮ ਕੀਤੀ ਅਤੇ ਹੋਰ ਜਗਾਂ ਚਲਿਆ ਗਿਆ। ਸਾਰੇ ਸਹੇ ਉਸ ਦਿਨ ਤੋਂ ਲੈਕੇ ਸੁਖ ਨਾਲ ਉਸ ਜਗਾਂ ਪਰ ਰਹਿਨ ਲਗੇ ਇਸੇ ਲਈ ਮੈਂ ਆਖਦਾ ਹਾਂ

ਦੋਹਰਾ-ਬਡੇ ਪੁਰਖ ਕਾ ਨਾਮ ਲੇ ਸਿੱਧ ਹੋਰ ਸਬ ਕਾਜ ॥