ਤੀਜਾ ਤੰਤ੍ਰ
੧੭੭
ਸਸੀ ਨਾਮ ਕੋ ਲੇਤ ਹੀ ਸਸਕ ਲੇਤ ਸੁਖ ਸਾਜ।। ਹੋਰ ਬੀ ਕਿਹਾ ਹੈ:-
ਦੋਹਰਾ।। ਕ੍ਰਿਤਘਨ ਵਿਖਈ ਕਾ ਪੁਰੁਖ ਛੁਦ੍ਰ ਆਸਲੀ ਜੋਇ॥
ਪੀਛੇ ਕਹਨੇ ਹਾਰ ਕੋ ਕਰੇਂ ਪਭੂ ਸੁਖ ਖੋਇ॥੯੦॥
ਤਥਾ-ਛੁਦ੍ਰ ਨ੍ਰਿਪਤਿ ਕੋ ਪਾਇਕੇ ਜੋ ਢੂੰਡਤ ਹੈ ਨਯਾਇ॥
ਸਸਕ ਚਟਕ ਵਤ ਨਾਸਿ ਨਿਜ ਸੋ ਪਾਵਤ ਹੈ ਭਾਇ॥੯੧॥
ਪੰਛੀ ਬੋਲੇ ਇਹ ਬਾਤ ਕਿਸ ਪ੍ਰਕਾਰ ਹੈ ਕਾਗ ਬੋਲਿਆ ਸੁਨੋ:-।।੨ ਯਥਾ॥ ਪਹਿਲੇ ਮੈਂ ਕਿਸੇ ਬ੍ਰਿਛ ਉਪਰ ਰਹਿੰਦਾ ਸਾਂ ਉਸ ਬ੍ਰਿਛ ਦੇ ਹੇਠ ਕਪਿੰਜਲ ਨਾਮੀ ਚਿੜਾ ਰਹਿੰਦਾ ਸੀ ਰਾਤ ਦੇ ਵੇਲੇ ਅਸੀਂ ਦੋਵੇਂ, ਜਨੇ ਉੱਥੇ ਆਕੇ ਅਨੇਕ ਪ੍ਰਕਾਰ ਦੇ ਸੁੰਦਰ ਬਚਨਾਂ ਕਰਕੇ ਅਤੇ ਦੇਵਰਿਖਿ ਰਾਜਰਿਖਿ ਅਤੇ ਬ੍ਰਹਮਰਿਖੀ ਅਤੇ ਪੁਰਾਣਾਂ ਦੀਆਂ ਕਥਾ ਨਾਲ ਅਰ ਦੇਖੇ ਹੋਏ ਅਨੇਕ ਪ੍ਰਸੰਗਾਂ ਦੇ ਕਹਿਨੇ ਕਰਕੇ ਬੜੇ ਸੁਖ ਨਾਲ ਸਮਾਂ ਬਿਤਾਉਂਦੇ ਸੀ। ਇਕ ਦਿਨ ਪ੍ਰਾਣ ਯਾਤ੍ਰਾ ਦੇ ਲਈ ਕਪਿੰਜਲ ਹੋਰਨਾਂ ਚਿੜਿਆਂ ਦੇ ਨਾਲ ਪੱਕੇ ਖੇਤ ਵਾਲੇ ਦੇਸ ਨੂੰ ਗਿਆ, ਜਦ ਰਾਤ ਪਈ ਅਰ ਓਹ ਨਾ ਆਯਾ ਤਦ ਮੈਂ ਉਦਾਸ ਹੋਯਾ ਉਸਦੇ ਵਿਯੋਗ ਨਾਲ ਦੁਖੀ ਹੋਯਾ ਸੋਚਨ ਲਗਾ, ਕਿ ਅੱਜ ਕਿਆ ਸਬਬ ਹੈ ਜੋ ਪਿੰਜਲ ਨਹੀਂ ਆਯਾ ਕਿਆ ਕਿਸੇ ਨੇ ਫਾਹੀ ਨਾਲ ਫੜ ਲਿਆ ਅਥਵਾ ਕਿਸੇ ਨੇ ਮਾਰ ਦਿੱਤਾ ਜੇਕਰ ਓਹ ਰਾਜ਼ੀ ਹੁੰਦੀ ਤਾਂ ਮੇਰੇ ਬਿਨਾਂ ਪਲ ਭਰ ਨਾ ਰਹਿੰਦਾ, ਇਸ ਪ੍ਰਕਾਰ ਸੋਚਦੇ ਨੂੰ ਬਹੁਤ ਦਿਨ ਬੀਤ ਗਏ। ਇਕ ਦਿਨ ਉਸ ਬ੍ਰਿਛ ਦੀ ਖੋਲ ਬਿਖੇ ਸ੍ਰੀਘਗਾਮੀ ਸਹਿਆ ਆ ਰਿਹਾ ਅਤੇ ਮੈਂ ਬੀ ਕਪਿੰਜਲ ਤੋਂ ਨਿਰਾਸ ਸੀ ਇਸ ਲਈ ਉਸ ਨੂੰ ਨਾ ਹਟਾਯਾ, ਕਿਤਨੇ ਦਿਨਾਂ ਤੋਂ ਪਿਛੇ ਓਹ ਕਪਿੰਜਲ ਨਾਮੀ ਚਿੜਾ ਧਾਈਆਂ ਦੇ ਖਾਣ ਕਰਕੇ ਮੋਟਾ ਹੋਯਾਂ ਆਪਣੇ ਮਕਾਨ ਦਾ ਧਿਆਨ ਕਰਕੇ ਆ ਪਹੁੰਚਾ ਇਸ ਪਰ ਕਿਹਾ ਹੈ ਯਥਾ :-
ਦੋਹਰਾ॥ ਵੈਸਾ ਸੁਖ ਨਹੀਂ ਸਵਰਗ ਮੇਂ ਹੋਤ ਮਨੁਜ ਕੋ ਮੀਤ॥
ਜੈਸਾ ਦੁਖ ਮੇਂ ਭੀ ਮਿਲੇ ਨਿਜ ਘਰ ਨਿਜ ਪੁਰ ਨੀਤ॥੯੨॥
ਉਸ ਚਿੜੇ ਨੇ ਖੋਲ ਬਿਖੇ ਬੈਠੇ ਹੋਏ ਸਹੇ ਨੂੰ ਦੇਖਕੇ ਕ੍ਰੋਧ ਨਾਲ ਕਿਹਾ ਹੈ ਸਹੇ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਜੋ ਮੇਰੇ ਨਿਵਾਸ ਅਸਥਾਨ ਵਿਖੇ ਆ ਵੜਿਆ ਹੈ ਇਸ ਲਈ ਜਲਦੀ