ਪੰਨਾ:ਪੰਚ ਤੰਤ੍ਰ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੮

ਪੰਚ ਤੰਤ੍ਰ



ਨਿਕਲ ਜਾ ਸਹਿਆ ਬੋਲਿਆ ਏਹ ਘਰ ਤੇਰਾ ਨਹੀਂ ਕਿੰਤੂ ਮੇਰਾ ਹੈ ਇਸ ਲਈ ਕਿਉਂ ਕ੍ਰੋਧ ਕਰਦਾ ਹੈਂ । ਇਸ ਪਰ ਪ੍ਰਮਾਣ ਹੈ ਯਥਾ-:

ਦੋਹਰਾ ।। ਵਾਪੀ ਕੂਪ ਤੜਾਗ ਪੁਨ ਦੇਵਾਲਯ ਅਰ ਬ੍ਰਿਛ।।

ਇਨ ਕੇ ਤ੍ਯਾਗੇ ਤੇ ਪੂਨਾ ਪ੍ਰਭੁਤਾ ਹੋਨੀ ਕ੍ਰਿਛ ॥ ੯੩ ॥

ਦਸ ਸੰਵਤ ਭਰ ਖੇਤ ਗ੍ਰਹ ਜਿਸ ਨੇ ਭੋਗਾ ਜਾਨ॥

ਤਹਾਂ ਭੁਗਤ ਹੀਂ ਸਾਖ ਹੈ ਸਾਖੀ ਲੇਖ ਨ ਮਾਨ ॥੯੪॥

ਮਾਨੁਖ ਹਿਤ ਯਹਿ ਨਿਆਇ ਹੈ ਭਾਖੇ ਸਬੀ ਮੁਨੀਸ॥

ਵਿਹਗਨ ਪ੍ਰਭੁਤਾ ਤਬੀ ਲਗ ਜਬ ਲਗੁ ਬਨੇ ਰਹੀਸ ॥੯੫

ਇਸ ਲਈ ਏਹ ਘਰ ਮੇਰਾ ਹੈ ਤੇਰਾ ਨਹੀਂ ਕਪਿੰਜਲ ਬੋਲਿਆ ਭਈ ਜੇਕਰ ਤੂੰ ਸਿਮ੍ਰਿਤਿ (ਧਰਮ ਸ਼ਾਸਤ੍ਰ ) ਨੂੰ ਮੰਨਦਾ ਹੈਂ ਤਾਂ ਮੇਰੇ ਨਾਲ ਚਲ ਜੋ ਕਿਸੀ ਧਰਮ ਸ਼ਾਸਤ੍ਰ ਵਾਲੇ ਨੂੰ ਪੁਛੀਏ ਓਹ ਜਿਸ ਨੂੰ ਦੇਵੇ ਓਹ ਉਸਦਾ ਮਾਲਕ ਹੋਯਾ। ਇਸ ਬਾਤ ਨੂੰ ਸੁਨਕੇ ਨੂੰ ਮੈਂ ਭੀ ਸੋਚਿਆ ਜੋ ਇਥੇ ਕੀ ਬਨਦਾ ਹੈ ਇਸ ਨਿਆਇ ਨੂੰ ਤਾਂ ਮੈਂ ਜ਼ਰੂਰ ਦੇਖਾਂ ਇਸ ਲਈ ਮੈਂ ਭੀ ਓਨ੍ਹਾਂ ਦੇ ਪਿਛੇ ਤੁਰ ਪਿਆ । ਇਤਨੇ ਚਿਰ ਬਿਖੇ ਤੀਖਣਦਾੜ ਨਾਮੀ ਬਨ ਦਾ ਬਿੱਲਾ ਉਨ੍ਹਾਂ ਦੇ ਝਗੜੇ ਨੂੰ ਸੁਨਕੇ ਰਸਤੇ ਵਿਖੇ ਨਦੀ ਦੇ ਕੰਢੇ ਪਰ ਹੱਥ ਵਿਖੇ ਕੁਸ਼ਾ ਲੈ ਅੱਖੀਆਂ ਮੀਟ, ਉੱਚੀਆਂ ਬਾਹਾਂ ਕਰ ਇਕ ਪੈਰ ਦੇ ਭਾਰ ਹੋ,ਸੂਰਜ ਦੇ ਸਾਮ੍ਹਨੇ ਖਲੋ, ਧਰਮ ਉਪਦੇਸ਼ ਇਸ ਪ੍ਰਕਾਰ ਕਰਨ ਲਗਾ, ਓਹੋ ਹੋ ! ਇਹ ਸੰਸਾਰ ਝੂਠਾ ਹੈ ਅਤੇ ਪਾਣ ਭੀ ਖਿਣਭੰਗਰ ਹਨ ਅਤੇ ਮਿਤ੍ਰਾਂ ਦਾ ਮਿਲਾਪ ਸੁਪਨ ਦੇ ਤੁਲ੍ਯ ਹੈ ਅਰ ਇੰਦ੍ਰਜਾਲ ਦੀ ਨਿਆਈਂ ਕੁਟੰਬ ਦਾ ਮੇਲ ਹੈ ਇਸ ਲਈ ਧਰਮ ਨੂੰ ਛੱਡ ਕੇ ਹੋਰ ਕੋਈ ਗਤਿ ਨਹੀਂ । ਇਸ ਪਰ ਕਿਹਾ ਬੀ ਹੈ ਯਥਾ:-

ਦੋਹਰਾ॥ ਝੂਠੇ ਸਗਲ ਸਰੀਰ ਹੈਂ ਧਨ ਭੀ ਹੋਤ ਬਿਨਾਸ॥

ਮ੍ਰਿਤੁਯ ਸਦਾ ਢਿਗ ਬਸਤ ਹੈ ਧਰਮ ਸੰਚ ਸੁਖਰਾਸ ॥੯੬॥

ਧਰਮ ਬਿਨਾਂ ਜਾਕੇ ਦਿਵਸ ਬੀਤ ਹੈ ਪੁਨ ਰਾਤ ॥

ਲੋਹਕਾਰ ਕੀ ਖਾਲ ਸਮੇਂ ਸ੍ਵਾਸ ਲੇਤ ਮ੍ਰਿਤ ਭਾਤ ॥੯੭॥

ਗੁਪਤ ਅੰਗ ਕੋ ਨ ਢਕੇ ਕਰੇ ਨਾ ਮਛਰ ਦੂਰ ॥

ਸਾਨ ਪੂਛ ਸਮ ਬ੍ਰਿਥਾ ਹੀ ਪੰਡਤਾਈ ਹੈ ਕੂਰ॥੯੮॥

ਵਿਹਗਨ ਮੇਂ ਸਮ ਪੂਤਿਕਾ ਸੂਸਕ ਧਾਨ ਮਧ ਧਾਨ॥