ਤੀਜਾ ਤੰਤ੍ਰ
੧੭੯
ਮਰਤਯ ਬਿਖੇ ਸਮ ਮਸਕ ਕੇ ਬਿਨਾ ਧਰਮ ਕੇ ਜਾਨ॥੯੯॥
ਬ੍ਰਿਛ ਸਾਰ ਫਲ ਪੁਸ਼ਪ ਹੈ ਦਧੀ ਸਾਰ ਘ੍ਰਿਤ ਜਾਨ॥
ਤੇਲ ਤਿਲਨ ਮੇਂ ਸਾਰ ਹੈ ਮਾਨੁਖ ਧਰਮ ਪ੍ਰਧਾਨ॥੧੦੦॥
ਮੂਤ੍ਰ ਮੈਲ ਕੇ ਤਯਾਗ ਹਿਤ ਵਾ ਭੋਜਨ ਕੇ ਕਾਜ॥
ਧਰਮ ਹੀਨ ਨਰ ਪਸੂ ਸਮ ਪਰ ਹਿਤ ਬਿਧਿਨੇ ਸਾਜ ੧੦੧
ਦੇਰ ਕਰੋ ਸਬ ਕਾਜ ਮੇਂ ਪੰਡਿਤ ਭਾਖੇ ਐਸ॥
ਬਹੁਤ ਬਿਘਨ ਲਖ ਧਰਮ ਮੇਂ ਦੇਰ ਕਰੋ ਤੁਮ ਕੈਸ॥੧੨
ਕਹੋਂ ਧਰਮ ਸੰਛੇਪ ਸੇ ਬਹੁਤ ਨਾ ਕਰੋਂ ਬਿਥਾਰ॥
ਪਰ ਉਪਕਾਰ ਸੁ ਪੁੰਨ੍ਯ ਹੈ ਪਰ ਪੀੜਾ ਅਪਕਾਰ॥੧੦੩॥
ਸੁਨੋ ਧਰਮ ਸਰਬਸਵ ਕੋ ਸੁਨ ਕਰ ਰਿਦੇ ਧਰਾਇ॥
ਅਪਨੇ ਸੇ ਪ੍ਰਤਿਕੂਲ ਜੋ ਪਰ ਕੋ ਭੀ ਦੁਖਦਾਇ॥੧੦੪॥
ਇਸ ਪ੍ਰਕਾਰ ਉਸਦੇ ਉਪਦੇਸ਼ ਨੂੰ ਸੁਨਕੇ ਸਹਿਆ ਬੋਲਿਆ ਹੈ ਕਪਿੰਜਲ ਏਹ ਤਪਸੀ ਧਰਮ ਵੇਤਾ ਨਦੀ ਦੇ ਕਿਨਾਰੇ ਬੈਠਾ ਹੈ ਤਾਂ ਇਸ ਨੂੰ ਪੁਛ ਲਈਏ। ਕਪਿੰਜਲ ਬੋਲਿਆ ਏਹ ਤਾਂ ਸਾਡਾ ਸੁਭਾਵਕ ਸ਼ਤ੍ਰ ਹੈ ਇਸ ਲਈ ਦੂਰੋਂ ਪੂਛ ਲਵੋ ਜੋ ਇਸ ਦੇ ਪ੍ਰਯੋਗ ਵਿਖੇ ਬਿਘਨ ਭੀ ਨਾ ਪਵੇ,ਤਾਂ ਓਹ ਦੂਰੋਂ ਬੋਲੇ ਹੋ ਤਪਸੀ ਧਰਮ ਵੇਤਾ ਸਾਡਾ ਦੋਹਾਂ ਦਾ ਝਗੜਾ ਹੈ ਜੋ ਆਪ ਧਰਮ ਸ਼ਾਸਤ੍ਰ ਦੇ ਅਨੁਸਾਰ ਨਬੇੜ ਦੇਵੋ ਜੇਹੜਾ ਝੂਠਾ ਹੋਵੇ ਸੋ ਤੇਰਾ ਭੋਜਨ ਹੋਵੇਗਾ ਓਹ ਬੋਲਿਆ ਹੇ ਭਲੇ ਲੋਕੋ! ਇਸ ਪ੍ਰਕਾਰ ਨਾ ਕਹੋ ਮੈਂ ਇਸ ਹਿੰਸਾ ਰੂਪੀ ਨਰਕ ਦੇ ਮਾਰਗ ਤੋਂ ਹਟ ਬੈਠਾ ਹਾਂ ਅਰ ਅਹਿੰਸਾ ਹੀ ਧਰਮ ਦਾ ਮਾਰਗ ਹੈ। ਇਸ ਪਰ ਕਿਹਾ ਹੈ ਯਥਾ :— ਦੋਹਰਾ॥ ਜੀਵ ਅਹਿੰਸਾ ਧਰਮ ਹੈ ਸ੍ਰੇਸ਼ਟ ਪੁਰਖ ਭਾਖੰਤ॥
ਤਾਂਤੇ ਮਤਕੁਣ ਯੂਕ ਕੋ ਬੁਧਿ ਜਨ ਨਾਹਿ ਹਨੰਤ॥੧੦੫॥
ਜੋ ਹਿੰਸਕ ਜੀਵਨ ਹਨੇ ਤਾਂ ਕੋ ਨਿਰਦਯ ਜਾਨ॥
ਨਰਕ ਮਾਂਹਿ ਸੋਈ ਜਾਤ ਹੈ ਸੁਭ ਮਾਰੇ ਬਹੁ ਹਾਨ॥੧੦੬
ਅਰ ਇਹ ਜੋ ਯੱਗ ਕਰਨ ਵਾਲੇ ਯੱਗ ਵਿਖੇ ਪਸ਼ੂ ਮਾਰਦੇ ਹਨ ਓਹ ਮੂਰਖ ਹਨ ਅਤੇ ਸ਼ਤਿ ਦੇ ਅਰਥ ਨੂੰ ਨਹੀਂ ਜਾਨਦੇ ਜੋ ਇਹ ਕਿਹਾ ਹੈ:-
“ਅਜੈਯਸ਼ਟਵਯੰ"Î ਅਰਥਾਤ ਅਜਾ ਸੇ ਯੱਗ ਕਰੋ ਸੋ ਇਸ ਜਗਾ ਪਰ