ਪੰਨਾ:ਪੰਚ ਤੰਤ੍ਰ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੦

ਪੰਚ ਤੰਤ੍ਰ


ਅਜਾ ਸ਼ਬਦ ਕਰਕੇ ਸਤਾਂ ਵਰਿਹਾਂ ਦੇ ਪੁਰਾਣੇ ਜੌਂ ਲੀਤੇ ਗਏ ਹਨ,ਪਸ਼ੂ ਨਹੀਂ ਲਿਆ ਗਿਆ। ਇਸ ਪਰ ਕਿਹਾ ਹੈ ਯਥਾ:-

ਦੋਹਰਾ॥ ਬ੍ਰਿਛ ਕਾਟ ਪਸੂ ਮਾਰ ਕਰ ਸ੍ਰੋਣਤ ਕਾ ਕਰ ਕੀਚ ॥

ਯਦਿ ਸਵਰਗ ਮੇਂ ਜਾਤ ਹੈ ਕਾ ਸੋ ਨਰਕਨ ਬੀਚ ॥੧੦੭

ਇਸ ਲਈ ਮੈਂ ਖਾਂਦਾ ਤਾਂ ਨਹੀਂ ਪਰ ਜਿੱਤ ਹਾਰ ਦਾ ਨਿਰਨਯ ਕਰ ਦਿਆਂਗਾ ਅਰ ਮੈਂ ਬ੍ਰਿਧ ਹਾਂ ਇਸ ਲਈ ਦੂਰੋਂ ਆਪ ਦੀ ਭਾਖਾ ਨੂੰ ਸਮਝ ਨਹੀਂ ਸਕਦਾ ਇਸ ਲਈ ਮੇਰੇ ਨਜ਼ਦੀਕ ਹੋਕੇ ਅਪਨਾ ਝਗੜਾ ਸੁਨਾਓ ਜਿਸ ਲਈ ਸਮਝ ਕੇ ਝਗੜੇ ਨਿਰਨਯ ਦੀ ਬਾਤ ਦੇ ਆਖਿਆਂ ਮੇਰਾ ਪਰਲੋਕ ਨਾ ਬਿਗੜੇਗਾ । ਇਸ ਪਰ ਕਿਹਾ ਬੀ ਹੈ:-

ਦੋਹਰਾ॥ ਮਾਨ ਲੋਭ ਅਰ ਕ੍ਰੋਧ ਸੇ ਅਥਵਾ ਭੈ ਸੇ ਜੋਇ॥

ਨਿਆਇ ਬਿਖੇ ਕਹਿ ਝੂਠ ਕੋ ਨਰਕ ਬਸੇਗਾ ਸੋਇ॥੧੦੮॥

ਕੁੰਡਲੀਆ ਛੰਦ॥ ਪਸੂ ਨਿਆਇ ਮੇਂ ਝੂਠ ਸੇ ਪਾਂਚ ਪੁਰਖ ਕਾ ਘਾਤ। ਤਥਾ ਗਊ ਦੇ ਨਯਾਇ ਮੇਂ ਝੂਠ ਕਹੇ ਦਸ ਹਾਤ। ਝੂਠ ਕਹੇ ਦਸ ਹਾਤ ਪੁਨਾਂ ਕੰਨ ਕੇ ਮਾਹੀਂ। ਕਰੇ ਝੂਠ ਜੋ ਨਯਾਇ ਪੁਰਖ ਸੌ ਪਾਪ ਕਰਾਹੀਂ। ਕਹਿ ਸ਼ਿਵਨਾਥ ਵਿਚਾਰ ਪੁਰਖ ਦੇ ਨਯਾ ਮੇਂ ਤੱਸੂ। ਕਹੇ ਝੂਠ ਜੋ ਬਾਤ ਸੁ ਮਾਰੇ ਲਾਖੋਂ ਪੱਸੂ ॥ ੧੦੯॥

ਦੋਹਰਾ ॥ ਸਭਾ ਮਾਂਹਿ ਥਿਤ ਹੋਇ ਜੋ ਕਹੇ ਨ ਸਾਚੀ ਬਾਤ ॥

ਦੂਰ ਤਜੋ ਉਸ ਨਯਾਇ ਕੋ ਸਾਚ ਕਹੋਂ ਤੁਹਿ ਭ੍ਰਾਤ॥੧੧o।।

ਇਸ ਲਈ ਤੁਸੀਂ ਬੇਡਰ ਹੋ ਕੇ ਮੇਰੇ ਕੰਨਾਂ ਦੇ ਕੋਲ ਹੋ ਕੇ ਆਪਨਾ ਝਗੜਾ ਸੁਨਾਓ। ਬਹੁਤਾ ਕੀ ਕਹਿਣਾ ਹੈ ਜੋ ਉਸ ਬਿੱਲੇ ਨੇ ਉਨ੍ਹਾਂ ਦੋਹਾਂ ਨੂੰ ਅਜੇਹਾ ਵਿਸਵਾਸ ਕਰਾਯਾ ਜੋ ਓਹ ਦੋਵੇਂ ਉਸਦੇ ਕੋਲ ਆ ਬੈਠੇ ਤਦ ਉਸ ਬਿੱਲੇ ਨੇ ਇਕੋ ਝੱਟ ਨਾਲ ਇਕ ਨੂੰ ਤਾਂ ਪੈਰ ਨਾਲ ਅਰ ਦੂਸਰੇ ਨੂੰ ਦੰਦਾਂ ਨਾਲ ਫੜ ਲਿਆ ਅਰ ਮਾਰ ਕੇ ਖਾ ਲਿਆ। ਇਸ ਵਾਸਤੇ ਮੈਂ ਆਖਦਾ ਹਾਂ :-

ਦੋਹਰਾ॥ ਛੂਦ੍ਰ ਨ੍ਰਿਪਿਤ ਕੋ ਪਾਇਕੇ ਜੋ ਢੂੰਡਤ ਹੈਂ ਨਯਾਇ॥

ਸਸਕ ਚਟਕ ਵਤ ਨਾਸ ਨਿਜ ਸੋ ਪਾਵਤ ਹੈ ਭਾਇ॥

ਸੋ ਆਪ ਵੀ ਇਸ ਛੁਦ੍ਰ ਨੂੰ ਜੋ ਦਿਨ ਦਾ ਅੰਨ੍ਹਾਂ ਹੈ ਰਾਜਾ ਬਨਾ ਕੇ ਸਸਕ ਅਤੇ ਕਪਿੰਜਲ ਦੇ ਮਾਰਗ ਨੂੰ ਜਾਓਗੇ ।ਇਸ ਬਾਤ