੧੮੨
ਪੰਚ ਤੰਤ੍ਰ
ਬਾਰ ਬਾਰ ਨਿਜ ਬੁਧ ਸੇ ਅਰ ਮਿਤ੍ਰਨ ਕੇ ਸਾਥ ॥
ਸੋਚ ਕਰੇ ਜੋ ਕਾਜ ਕੋ ਧਨ ਜਸ ਤਾਂ ਕੇ ਹਾਥ ॥੧੧੫॥
ਇਸ ਬਾਤ ਨੂੰ ਸੋਚ ਕੇ ਕਾਗ ਬੀ ਚਲਿਆ ਗਿਆ॥ ਹੇ ਰਾਜਨ! ਤਦ ਤੋਂ ਲੈ ਕੇ ਸਾਡਾ ਅਤੇ ਉਲੂਆਂ ਦਾ ਵੈਰ ਚਲਿਆ ਆਉਂਦਾ ਹੈ ਮੇਘਵਰਨ ਬੋਲਿਆ ਹੇ ਪਿਤਾ ਜੀ ! ਇਸ ਪ੍ਰਕਾਰ ਦੇ ਹੋਯਾਂ ਹੁਣ ਸਾਨੂੰ ਕੀ ਕਰਨਾ ਯੋਗ ਹੈ ਓਹ ਖੋਲਿਆ ਇਸ ਸਮੇਂ ਛਿਆਂ ਬਾਤਾਂ ਵਿਚੋਂ ਇਕ ਹੋਰ ਹੀ ਅਸਥੂਲ ਅਭਿਪ੍ਰਾਯ ਨੂੰ ਅੰਗੀਕਾਰ ਕਰਕੇ ਮੈਂ ਆਪ ਭੀ ਉਨ੍ਹਾਂ ਦੇ ਜਿੱਤਨ ਲਈ ਜਾਂਦਾ ਹਾਂ ਅਤੇ ਸ਼ਤ੍ਰੂਆਂ ਨੂੰ ਵਿਸਵਾਸ ਦੇ ਕੇ ਮਾਰ ਦਿਆਂਗਾ॥ ਕਿਹਾ ਹੈ ॥ ਯਥਾ:-
ਦੋਹਰਾ ॥ ਬਹੁ ਬੁਧੀ ਕਰ ਯੁਕਤ ਜੋ ਗਯਾਨਵਾਨ ਬਲਵੰਤ ॥
ਯਥਾ ਛਾਗ ਸੇ ਦਿਜ ਠਗਯੋ ਤਿਮ ਲੋਗਨ ਠਾਗੰਤ॥੧੧੬
ਮੇਘਵਰਨ ਬੋਲਿਆਂ ਇਹ ਪ੍ਰਸੰਗ ਕਿਸ ਪ੍ਰਕਾਰ ਹੈ, ਥਿਰਜੀਵੀ ਬੋਲਿਆ ਸੁਣੋ:-
੩ ਕਥਾ ॥ ਕਿਸੇ ਜਗਾ ਵਿਖੇ ਮਿਤ੍ਰ ਸ਼ਰਮਾ ਨਾਮ ਬ੍ਰਾਹਮਨ ਅਗਨਿਹੋਤ੍ਰ ਕਰਨ ਵਾਲਾ ਰਹਿੰਦਾ ਸੀ ਇਕ ਦਿਨ ਜਦ ਬਦਲਾਂ ਨੇ ਆਕਾਸ਼ ਨੂੰ ਉਛਾਲਿਆ ਅਰ ਠੰਢੀ ਹਵਾ ਚੱਲਨ ਲਗੀ ਅਤੇ ਧੀਰੇ ੨ ਬੂੰਦਾਂ ਪੈਨ ਲਗੀਆਂ ਤਦ ਉਸ ਬ੍ਰਾਹਮਨ ਨੇ ਪਸ਼ੂ ਮੰਗਨ ਲਈ ਕਿਸੇ ਸ਼ਹਿਰ ਵਿਖੇ ਜਾ ਕੇ ਕਿਸੇ ਜਜਮਾਨ ਨੂੰ ਆਖਿਆ ਹੈ ਜਜਮਾਨ! ਮੈਂ ਇਸ ਅਮਸਯਾ ਨੂੰ ਯੱਗ ਕਰਨਾ ਹੈ ਇਸ ਲਈ ਮੈਨੂੰ ਇਕ ਪਸੂ ਦੇਹ॥ ਇਸ ਬਚਨ ਨੂੰ ਸੁਨਕੇ ਉਸਨੇ ਸਾਸਤ੍ਰੋਕਤ ਬੜਾ। ਮੋਟਾ ਤਾਜਾ ਪਸੂ ਦਿਤਾ, ਜਦ ਓਹ ਉਸ ਬਕਰੇ ਨੂੰ ਲੈਕੇ ਤੁਰਿਆ ਤਦ ਓਹ ਬਕਰਾ ਬਲੀ ਹੋਨ ਕਰਕੇ ਇਧਰ ਉਧਰ ਦੌੜਨ ਲਗਾ ਇਸ ਲਈ ਉਸਨੇ ਉਸ ਨੂੰ ਆਪਣੇ ਮੋਢੇ ਤੇ ਰਖ ਲਿਆ, ਤਦ ਉਸਨੂੰ ਰਸਤੇ ਜਾਂਦਿਆਂ ਤਿੰਨਾਂ ਠਗਾਂ ਭੁਖਿਆਂ ਨੇ ਦੇਖਕੇ ਅਪਸ ਬਿਖੇ ਸਲਾਹ ਕੀਤੀ ਭਾਈ ਅਜ ਇਸ ਬਕਰੇ ਨੂੰ ਮਾਰਕੇ ਇਸ ਦੇ ਖਾਨ ਕਰਕੇ ਅੱਜ ਦਾ ਪਾਲਾਂ ਦੂਰ ਕਰੀਏ ਇਸ ਲਈ ਇਸ ਬ੍ਰਾਹਮਨ ਨੂੰ ਠੱਗਕੇ ਬਕਰਾ ਲਈਏ ਤਦ ਉਨ੍ਹਾਂ ਵਿਚੋਂ ਇਕ ਨੇ ਭੇਸ ਨੂੰ ਬਦਲਕੇ ਸਾਮਨੇ ਆਕੇ ਉਸ ਬ੍ਰਾਹਮਨ ਨੂੰ ਆਖਿਆ ਹੈ, ਹੇ ਅਗਨਿਹੋਤ੍ਰੀ ! ਏਹ ਲੋਕ ਵਿਰੁਧ ਹਾਸੀ ਦਾ ਕੰਮ ਵੀ ਕਰਦਾ ਹੈਂ ਕਿਉਂ ਜੋ ਏਹ ਕੁੱਤਾ