ਪੰਨਾ:ਪੰਚ ਤੰਤ੍ਰ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

183


ਅਪਵਿਤ੍ਰ ਮੋਢੇ ਉਪਰ ਰਖ ਕੇ ਲਈ ਜਾਂਦਾ ਹੈ। ਕਿਹਾ ਹੈ ਯਥਾ:-ਦੋਹਰਾ ॥ ਸਵਾਨ ਔਰ ਚੰਡਾਲ ਕਾ ਸਮ ਸਪਰਸ ਹੈ ਲਾਲ॥

ਤਥਾ ਊਠ ਖਰ ਕੇ ਲਖੋ ਮਤ ਸਪਰਸ ਕਰਬਾਲ॥ ੧17॥

ਇਸ ਬਾਤ ਨੂੰ ਸੁਨਕੇ ਕ੍ਰੋਧ ਨਾਲ ਬ੍ਰਾਹਮਨ ਨੇ ਕਿਹਾ ਕਿਆ ਤੂੰ ਅੰਨ੍ਹਾਂ ਹੈਂ ਜੋ ਬਕਰੇ ਨੂੰ ਕੁੱਤਾ ਆਖਦਾ ਹੈ ? ਓਹ ਬੋਲਿਆ ਹੇ ਬ੍ਰਾਹਮਨ ! ਕ੍ਰੋਧ ਨਾ ਕਰ ਅਤੇ ਆਪਨੀ ਇਛਿਆ ਪੂਰਬਕ ਚਲਿਆ ਜਾ। ਜਦ ਬ੍ਰਾਹਮਨ ਕੁਝ ਕੁ ਦੂਰ ਗਿਆ ਤਦ ਦੂਸਰਾ ਠੱਗ ਸਾਮਨੇ ਆਕੇ ਬੋਲਿਆ ਰੇ ਬ੍ਰਾਹਮਨ !ਭਾਵੇਂ ਇਹ ਪਸੂ ਤੈਨੂੰ ਪਿਆਰਾ ਬੀ ਹੈ ਤਦ ਬੀ ਮੋਢੇ ਉਪਰ ਚਕਨਾ ਯੋਗ ਨਹੀਂ ॥ ਕਿਹਾ ਹੈ ਯਥਾ:-

ਦੋਹਰਾ ॥ ਮੂਏ ਪਸੂ ਅਰ ਮਨੁਜ ਕੋ ਜੋ ਸਪਰਸ ਕਰਨਾਥ ॥

ਪੰਚਗਵਯ ਮੇਂ ਸੁਧ ਹਵੈ ਵਾ ਚਾਂਦ੍ਰਾਂਯਨ ਸਾਥ ॥੧੧੮।।

ਤਦ ਬ੍ਰਾਹਮਨ ਕੋਧ ਨਾਲ ਖੋਲਿਆ ਆ ਤੂੰ ਅੰਨ੍ਹਾ ਹੈ, ਜੋ ਬਕਰੇ ਨੂੰ ਮੁਰਦਾ ਕਹਿੰਦਾ ਹੈ ? ਓਹ ਬੋਲਿਆ ਹੇ ਬ੍ਰਾਹਮਨ ਮੈਂ ਭੁੱਲਕੇ ਆਖ ਬੈਠਾ ਹਾਂ ਤੂੰ ਕੋਧ ਨਾ ਕਰ ਜੋ ਤੇਰੀ ਇਛਿਆ ਹੈ ਸੋ ਕਰ ਫੇਰ ਜਦ ਬ੍ਰਾਹਮਨ ਥੋੜੀ ਦੂਰ ਹੋ ਗਿਆ ਤਦ ਤੀਸਰਾ ਠਗ ਹੋਰ ਭੇਸ ਕਰਕੇ ਸਾਮਨੇ ਆਕੇ ਖੋਲਿਆ ਹੇ ਬ੍ਰਾਹਮਨ ! ਏਹ ਬਾਤ ਬੜੀ ਅਜੋਗ ਹੈ ਜੋ ਗਧੇ ਨੂੰ ਮੋਢੇ ਤੇ ਰੱਖਕੇ ਲਈ ਜਾਂਦਾ ਹੈਂ ਇਸ ਲਈ ਇਸ ਲਈ ਇਸ ਨੂੰ ਛੱਡ ਦੇਹ ॥ ਕਿਹਾ ਹੈ॥ ਯਥਾ:-

ਦੋਹਰਾ॥ ਬਿਨ ਜਾਨੇ ਵਾ ਜਾਨ ਕਰ ਖਰ ਸੇਂ ਜੋਊ ਛੁਹਾਤ ॥

ਬਸਤ੍ਰਨ ਸੇਂ ਨਵੇ ਜਬੀ ਤਬੀ ਸੁੱਧ ਹੁਇ ਜਾਤ॥੧੧9॥

ਇਸ ਲਈ ਜਿਤਨਾ ਚਿਰ ਕਿਸੇ ਨੇ ਦੇਖਿਆ ਨਹੀਂ ਇਸ ਨੂੰ ਜਲਦੀ ਛਡ ਦੇਹੁ ਤਦ ਉਸ ਬ੍ਰਾਹਮਨ ਨੇ ਉਸ ਬਕਰੇ ਨੂੰ ਅਪਵਿਤ੍ਰ ਪਸੂ ਜਾਨਕੇ ਛਡ ਦਿਤਾ ਅਰ ਆਪਨੇ ਘਰ ਨੂੰ ਚਲਿਆ ਗਿਆ ਤਦ ਉਨ੍ਹਾਂ ਤਿੰਨਾਂ ਨੇ ਉਸ ਪਸੂ ਨੂੰ ਮਾਰ ਕੇ ਖਾਲਿਆ॥ ਇਸ ਲਈ ਮੈਂ ਆਖਦਾ ਹਾਂ:-

ਦੋਹਰਾ॥ ਬਹੁ ਬੁਧੀ ਕਰ ਯੁਕਤ ਜੇ ਗਯਾਨਵਾਨ ਬਲਵੰਤ ॥

ਯਥਾ ਛਾਗਸੇ ਦਿਜ ਠਗਯੋ ਤਿਮ ਲੋਗਨ ਠਾਗੰਤ ॥

ਅਥਵਾ ਏਹ ਬਾਤ ਠੀਕ ਕਹੀ ਹੈ:-

ਦੋਹਰਾ।। ਨਾਰਿ ਰੁਦਨ ਭਿਛਕ ਕਥਨ ਧੂਰਤ ਜਨ ਕੇ ਬੋਲ॥