ਪੰਨਾ:ਪੰਚ ਤੰਤ੍ਰ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੪

ਪੰਚ ਤੰਤ੍ਰ



ਨਏ ਤ੍ਯ ਕੀ ਬਿਨਯ ਸੇ ਠਾਯੋ ਜਾਇ ਨਾ ਭੋਲ॥੧੨੦॥

ਕਿੰਤੁ ਬਹੁਤ ਸਾਰੇ ਦੁਰਬਲਾਂ ਨਾਲ ਬੀ ਵਿਰੋਧ ਕਰਨਾ ਉਚਿਤ ਨਹੀਂ । ਕਿਹਾ ਹੈ ਯਥਾ:-

ਦੋਹਰਾ॥ ਨਾ ਕਰ ਵੈਰ ਸਮੂਹ ਸੇਂ ਦੁਰਜੈ ਹੈ ਸਮੁਦਾਇ॥

ਯਥਾ ਸਰਪ ਮਦ ਮੌਤ ਕੋ ਲੇਂ ਪਪੀਲਕਾ ਖਾਇ॥੧੨੧॥

ਮੇਘਵਰਨ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ। ਓਹ ਬੋਲਿਆ ਸਨ:-

੪ ਕਥਾ ॥ ਕਿਸੇ ਬਰਮੀ ਦੇ ਬਿਖੇ ਬੜੇ ਸਰੀਰ ਵਾਲਾ ਅਤਿ ਹੰਕਾਰੀ ਕਾਲਾ ਸਰਪ ਰਹਿੰਦਾ ਸੀ ਓਹ ਕਦੇ ਬਿਲ ਦੇ ਰਸਤੇ ਨੂੰ ਛਡ ਕੇ ਹੋਰ ਛੋਟੇ ਜੇਹੇ ਰਸਤੇ ਨਿਕਲਨ ਲਗਾ ਤਦ ਛੋਟੇ ਦਵਾਰ ਕਰਕੇ ਜੋ ਉਸਦੀ ਮੋਦੀ ਕਾਯਾਂ ਨੂੰ ਰਗੜ ਲਗੀ ਤੇ ਉਸ ਰਗੜ ਦੇ ਨਾਲ ਉਸਦੇ ਸਰੀਰ ਉਪਰ ਬ੍ਰਨ ਹੋ ਗਏ ਤਾਂ ਉਸਦੇ ਲਹੂ ਦੀ ਸੁਗੰਧਿ ਕਰਕੇ ਬਹੁਤਾ ਸਾਰੀਆਂ ਚੀਟੀਆਂ ਉਸਨੂੰ ਆ ਪਿਲਚੀਆਂ ਤੇ ਉਨ੍ਹਾਂ ਨੇ ਉਸਨੂੰ ਘਬਰਾ ਦਿਤਾ ਅਤੇ ਬਹੁਤ ਸਾਰੀਆਂ ਕੀੜੀਆਂ ਦੇ ਚੰਮੜ ਜਾਨ ਕਰਕੇ ਉਸ ਦਾ ਸਾਰਾ ਸਰੀਰ ਖਾਧਾ ਗਿਆ ਅਰ ਓਹ ਮ੍ਰਿਤਯ ਨੂੰ ਪ੍ਰਾਪਤ ਹੋ ਗਿਆ। ਇਸ ਲਈ ਮੈਂ ਆਖਦਾ ਹਾਂ:-

ਦੋਹਰਾ ॥ ਨਾ ਕਰ ਵੈਰ ਸਮੂਹ ਸੇ ਦੁਰਜੈ ਹੈ ਸਮੁਦਾਇ॥

ਯਥਾ ਸਰਪ ਮਦ ਮੌਤ ਕੋ ਲੇਂ ਪਪੀਲਕਾ ਖਾਇ॥

ਸੋ ਹੇ ਰਾਜਨ ਇਸ ਸਮੇਂ ਮੈਂ ਆਪ ਨੂੰ ਇਕ ਬਾਤ ਆਖਦਾ ਹਾਂ ਉਸਨੂੰ ਸਮਝਕੇ ਜੈਸਾ ਉਚਿਤ ਹੋਵੇ ਤੋਸਾ ਕਰੋ ਮੇਘਵਰਨ ਬੋਲਿਆ ਹੇ ਪਿਤਾ ਜੀ ਆਪ ਆਗਯਾ ਕਰੋ ਆਪਦਾ ਕਬਨ ਅੰਨਥਾ ਨਹੀਂ ਹੋਵੇਗਾ ਥਿਰਜੀਵੀ ਬੋਲਿਆ ਹੈ ਪੁਤ੍ਰ ਸਨ ਮੈਂ ਤਾਂ ਸਾਮ ਦਾਮ ਭੇਦ ਦੰਡ ਇਨ੍ਹਾਂ ਤੋਂ ਬਿਨਾਂ ਜੋ ਪੰਜਵਾਂ, ਉਪਾ ਸੋਚਿਆ ਹੈ, ਸੋ ਇਹ ਹੈ ਕਿ ਤੂੰ ਮੈਨੂੰ ਆਪਨਾ ਸਤ੍ਰ ਬਨਾ, ਅਰ ਕਠੋਰ ਬਚਨਾਂ ਨਾਲ ਝਾੜੂ ਪਾ, ਕਿ ਜਿਸ ਪ੍ਰਕਾਰ ਸਤ੍ਰੂਆਂ ਦੇ ਦੂਤਾਂ ਨੂੰ ਨਿਸਚਾ ਹੋ ਜਾਵੇ ਜੋ ਇਨ੍ਹਾਂ ਦਾ ਵਿਰੋਧ ਹੋ ਗਿਆ ਹੈ। ਫੇਰ ਮੈਨੂੰ ਕਿਸੇ ਆਂਦੇ ਹੋਏ ਰੁਧਿਰ ਨਾਲ ਲਿਬੇੜਕੇ ਇਸੇ ਬਟ ਬ੍ਰਿਛ ਦੇ ਹੇਠ ਛਡ, ਆਪ ਰਿਕੀਮੂਕ ਪਰਬਤ ਪਰ ਚਲੇ ਜਾਵੋ,ਅਤੇ ਉਸ ਮਕਾਨ ਪੁਰ ਪਰਿਵਾਰ ਸਮੇਤ ਰਹੋ ਜਿਤਨਾ ਚਿਰ ਮੈਂ ਇਨ੍ਹਾਂ ਸਤਰੂਆਂ ਨੂੰ ਕਿਸੇ ਨ ਕਿਸੇ ਯਤ ਨਾਲ ਵਿਸਵਾਸ ਦੇ ਕੇ